ਅੰਮ੍ਰਿਤਸਰ ਪੁਲਿਸ ਵੱਲੋ ਲੁੱਟ-ਖੋਹ ਦੇ ਮਾਮਲੇ ‘ਚ ਚਾਰ ਨੂੰ ਕੀਤਾ ਗ੍ਰਿਫਤਾਰ, ਇੱਕ ਦੀ ਤਲਾਸ਼ ਜਾਰੀ

ਅੰਮ੍ਰਿਤਸਰ ਪੁਲਿਸ ਨੇ ਪੰਜ ਮੈਂਬਰੀ ਕਾਰ ਖੋਹਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਇੱਕ ਦੀ ਤਲਾਸ਼ ਜਾਰੀ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵੱਲੋਂ ਕੀਤੇ ਗੁਨਾਹਾਂ ਦਾ ਇਕਬਾਲ ਕਰਾਉਣ ਵਿੱਚ ਲੱਗੀ ਹੋਈ ਹੈ। ਮੁਲਜ਼ਮਾਂ ਦੀ ਪਛਾਣ ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਗਿੱਲ ਵਾਸੀ ਕੋਟ […]

Share:

ਅੰਮ੍ਰਿਤਸਰ ਪੁਲਿਸ ਨੇ ਪੰਜ ਮੈਂਬਰੀ ਕਾਰ ਖੋਹਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਇੱਕ ਦੀ ਤਲਾਸ਼ ਜਾਰੀ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵੱਲੋਂ ਕੀਤੇ ਗੁਨਾਹਾਂ ਦਾ ਇਕਬਾਲ ਕਰਾਉਣ ਵਿੱਚ ਲੱਗੀ ਹੋਈ ਹੈ।


ਮੁਲਜ਼ਮਾਂ ਦੀ ਪਛਾਣ


ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਗਿੱਲ ਵਾਸੀ ਕੋਟ ਖਾਲਸਾ, ਗੁਰਪ੍ਰੀਤ ਸਿੰਘ ਵਾਸੀ ਇਸਲਾਮਾਬਾਦ, ਜਸ਼ਨਪ੍ਰੀਤ ਸਿੰਘ ਵਾਸੀ ਕੋਟ ਖਾਲਸਾ ਅਤੇ ਰਾਜਨਦੀਪ ਸਿੰਘ ਵਾਸੀ ਲੋਹਾਰਕਾ ਰੋਡ ਵਜੋਂ ਹੋਈ ਹੈ। ਜਦਕਿ ਇਨ੍ਹਾਂ ਦਾ ਪੰਜਵਾਂ ਸਾਥੀ ਬਬਲੂ ਵਾਸੀ ਇਸਲਾਮਾਬਾਦ ਅਜੇ ਫਰਾਰ ਹੈ। ਮੁਲਜ਼ਮ ਸਾਹਿਲ ਅਤੇ ਰਾਜਨਦੀਪ ਸਿੰਘ ਦਾ ਪਿਤਾ ਏਐੱਸਆਈ ਹੈ


ਕੀ ਹੈ ਮਾਮਲਾ


ਇਹ ਘਟਨਾ 5 ਨਵੰਬਰ ਨੂੰ ਰਣਜੀਤ ਐੱਵੀਨਿਊ, ਅੰਮ੍ਰਿਤਸਰ ਵਿਖੇ ਵਾਪਰੀ ਸੀ। ਵਰਿੰਦਾਵਨ ਗਾਰਡਜ਼ ਦੇ ਰਹਿਣ ਵਾਲੇ ਅੰਕੁਰ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਤ ਕਰੀਬ 1.30 ਵਜੇ ਰਣਜੀਤ ਐਵੀਨਿਊ ਵਿਖੇ ਖਾਣਾ ਖਾਣ ਆਇਆ ਸੀ। ਉਸ ਨੇ ਰਣਜੀਤ ਐੱਵੀਨਿਊ ਡੀ-ਬਲਾਕ ਵਿਖੇ ਸੇਲਟੋਸ ਕਾਰ ਵਿਚ ਕੁਝ ਖਾਣਾ ਖਾਧਾ ਸੀ। ਉਦੋਂ ਦਿੱਲੀ ਨੰਬਰ ਦੀ ਸਵਿਫਟ ਕਾਰ ਉਨ੍ਹਾਂ ਦੇ ਕੋਲ ਆ ਕੇ ਰੁਕੀ।


ਬਿੱਲ ਦਾ ਭੁਗਤਾਨ ਕਰਨ ਦੌਰਾਨ ਕਾਰ ਹੋਈ ਚੋਰੀ


ਅੰਕੁਰ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਉਹ ਬਿੱਲ ਦਾ ਭੁਗਤਾਨ ਕਰਨ ਲਈ ਰੈਸਟੋਰੈਂਟ ਚਲਾ ਗਿਆ। ਉਸਦੀ ਕਾਰ ਸਟਾਰਟ ਹੀ ਸੀ, ਪਰ ਕਾਰ ਦੀਆਂ ਚਾਬੀਆਂ ਉਸਦੀ ਜੇਬ ਵਿੱਚ ਸਨ। ਉਸੇ ਸਮੇਂ ਮੁਲਜ਼ਮਾਂ ਨੇ ਉਸ ਦੀ ਕਾਰ ਚੋਰੀ ਕਰ ਲਈ ਪਰ ਕਾਰ ਤੇ ਚਾਬੀ ਦੀ ਦੂਰੀ ਵੱਧੀ ਤਾਂ ਕਾਰ ਦਾ ਸਾਇਰਨ ਵੱਜਣ ਲੱਗਾ। ਜਿਸ ਤੋਂ ਬਾਅਦ ਮੁਲਜ਼ਮ ਵਾਪਸ ਆਏ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਕਾਰ ਦੀਆਂ ਚਾਬੀਆਂ ਆਪਣੇ ਨਾਲ ਲੈ ਗਏ। ਜਦੋਂ ਮੁਲਜ਼ਮ ਨੇ ਕਾਰ ਚੋਰੀ ਕੀਤੀ ਤਾਂ ਉਸ ਦਾ ਐਪਲ ਮੋਬਾਈਲ ਵੀ ਕਾਰ ਵਿੱਚ ਪਿਆ ਸੀ।


ਚੌਰੀ ਹੋਈ ਕਾਰ ਕੀਤੀ ਬਰਾਮਦ


ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਨੇ ਖੋਹੀ ਗਈ ਸੈਲਟੋਸ ਕਾਰ ਅਤੇ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ ਬਰਾਮਦ ਕਰ ਲਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।