AMRITSAR: ਨਸ਼ਾ ਵੇਚਣ ਨੂੰ ਲੈ ਕੇ ਹੋਏ ਝਗੜੇ 'ਚ ਚੱਲੀ ਗੋਲੀ, ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ

ਘਟਨਾ ਸਬੰਧੀ ਸ਼ਿਕਾਇਤ ਅੰਮ੍ਰਿਤਸਰ ਦੇਹਾਤੀ ਦੇ ਥਾਣਾ ਘਰਿੰਡਾ ਨੂੰ ਦਿੱਤੀ ਗਈ ਹੈ । ਪਰ ਫਿਲਹਾਲ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ।

Share:

ਅੰਮ੍ਰਿਤਸਰ 'ਚ ਨਸ਼ਾ ਵੇਚਣ ਨੂੰ ਲੈ ਕੇ ਹੋਏ ਝਗੜੇ ਵਿੱਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਅਟਾਰੀ ਇਲਾਕੇ ਦੇ ਪਿੰਡ ਰੰਗਗੜ੍ਹ ਦੀ ਹੈ। ਇੱਥੇ ਬੁੱਧਵਾਰ ਦੀ ਰਾਤ ਨੂੰ ਸਰਪੰਚ ਦੇ ਬੇਟੇ ਅਤੇ ਬਿਜਲੀ ਕਰਮਚਾਰੀ ਨੇ ਪਹਿਲਾਂ ਗਾਲ੍ਹਾਂ ਕੱਢੀਆਂ ਅਤੇ ਫਿਰ ਵੀਰਵਾਰ ਸਵੇਰੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਕੀ ਹੈ ਪੂਰਾ ਮਾਮਲਾ

ਪਿੰਡ ਰੰਗੜ ਦੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਦੇ ਸਰਪੰਚ ਨਿਰਵੇਲ ਸਿੰਘ ਬੱਬੀ ਪੁੱਤਰ ਵਿਸ਼ਾਲ ਅਤੇ ਸਤਨਾਮ ਸਿੰਘ ਅਤੇ ਬਿਜਲੀ ਵਿਭਾਗ ਦਾ ਕਰਮਚਾਰੀ ਕਰਮਜੀਤ ਸਿੰਘ ਉਸ ਦੇ ਘਰ ਆਏ, ਉਸ ਨਾਲ ਗਾਲੀ-ਗਲੋਚ ਕਰਕੇ ਚਲੇ ਗਏ। ਇਸ ਤੋਂ ਬਾਅਦ ਵੀਰਵਾਰ ਸਵੇਰੇ ਜਦੋਂ ਉਹ ਗੱਲ ਕਰਨ ਗਏ ਤਾਂ ਦੋਸ਼ੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨਿਰਵੇਲ ਸਿੰਘ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਸ਼ਮਸ਼ੇਰ ਅਨੁਸਾਰ ਮੁਲਜ਼ਮਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਉਸ ਦਾ ਪਿਤਾ ਵਿਕਰਮਜੀਤ ਸਿੰਘ ਅਤੇ ਚਾਚਾ ਮਨਜੀਤ ਸਿੰਘ ਉਰਫ਼ ਗੋਲਡੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਮਨਜੀਤ ਸਿੰਘ ਦੀ ਮੌਤ ਹੋ ਗਈ। ਵਿਕਰਮਜੀਤ ਸਿੰਘ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਨਸ਼ਿਆਂ ਨੂੰ ਲੈ ਕੇ ਹੋਇਆ ਵਿਵਾਦ

ਸ਼ਮਸ਼ੇਰ ਸਿੰਘ ਅਨੁਸਾਰ ਇਹ ਸਾਰਾ ਝਗੜਾ ਨਸ਼ਿਆਂ ਨੂੰ ਲੈ ਕੇ ਹੋਇਆ ਹੈ। ਪਿੰਡ ਰੰਗੜ 'ਚ ਕਾਂਗਰਸੀ ਸਰਪੰਚ ਨਿਰਵੇਲ ਸਿੰਘ ਬੱਬੀ ਦੀ ਸ਼ਹਿ 'ਤੇ ਵਿਕਦਾ ਹੈ ਨਸ਼ਾ। ਜਦੋਂ ਉਸ ਦੇ ਪਰਿਵਾਰ ਨੇ ਵਿਰੋਧ ਕੀਤਾ ਤਾਂ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਦੋ ਮਹੀਨੇ ਪਹਿਲਾਂ ਵੀ ਇਸੇ ਪਿੰਡ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ।

ਇਹ ਵੀ ਪੜ੍ਹੋ

Tags :