ਖ਼ੁਸ਼ਖ਼ਬਰੀ! ਅੰਮ੍ਰਿਤਸਰ-ਨਵੀਂ ਦਿੱਲੀ ਵੰਦੇ ਭਾਰਤ ਟ੍ਰੇਨ 30 ਦਿਸੰਬਰ ਤੋਂ ਦੌੜੇਗੀ, 5 ਘੰਟੇ ਵਿੱਚ 450 ਕਿਮੀ. ਸਫਰ ਹੋਵੇਗਾ ਤੈਅ

ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 7:55 'ਤੇ ਰਵਾਨਾ ਹੋਵੇਗੀ ਅਤੇ 9:32 'ਤੇ ਲੁਧਿਆਣਾ ਪਹੁੰਚੇਗੀ। ਇਹ ਦੁਪਹਿਰ 1:05 ਵਜੇ ਆਪਣੀ ਮੰਜ਼ਿਲ ਨਵੀਂ ਦਿੱਲੀ ਸਟੇਸ਼ਨ 'ਤੇ ਪਹੁੰਚੇਗੀ। ਇਸ ਤੋਂ ਬਾਅਦ ਟ੍ਰੇਨ ਨਵੀਂ ਦਿੱਲੀ ਤੋਂ ਦੁਪਹਿਰ 1:40 'ਤੇ ਰਵਾਨਾ ਹੋਵੇਗੀ ਅਤੇ ਦੁਪਹਿਰ 3:50 'ਤੇ ਅੰਬਾਲਾ ਕੈਂਟ ਪਹੁੰਚੇਗੀ।

Share:

ਰੇਲ ਯਾਤਰਿਆਂ ਲਈ ਖ਼ੁਸ਼ਖ਼ਬਰੀ ਹੈ। ਸੂਪਰ ਫਾਸਟ ਟ੍ਰੇਨ ਵੰਦੇ ਭਾਰਤ ਐਕਸਪ੍ਰੈਸ ਦਾ ਤੋਹਫਾ ਪੰਜਾਬ ਦੇ ਲੋਕਾਂ ਨੂੰ ਵੀ ਮਿਲਣ ਜਾ ਰਿਹਾ ਹੈ। ਇਹ ਟ੍ਰੇਨ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਤੱਕ 30 ਦਿਸੰਬਰ ਤੋਂ ਦੌੜੇਗੀ। ਪ੍ਰਧਾਨ ਮੰਦਰੀ ਨਰਿੰਦਰ ਮੋਦੀ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਟ੍ਰੇਨ 450 ਕਿਲੋਮੀਟਰ ਲੰਬਾ ਸਫਰ 5 ਘੰਟੇ ਵਿੱਚ ਤੈਅ ਕਰੇਗੀ। ਟ੍ਰੇਨ ਨੂੰ ਹਜੇ ਲੁਧਿਆਣਾ ਅਤੇ ਜਲੰਧਰ ਵਿੱਚ ਸਟਾਪੇਜ ਦਿਤਾ ਜਾਵੇਗਾ। ਜਾਣਕਾਰੀ ਮੁਤਾਬਕ ਇਹ ਟ੍ਰੇਨ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ ਅਤੇ ਅੰਮ੍ਰਿਤਸਰ-ਨਵੀਂ ਦਿੱਲੀ ਰੂਟ 'ਤੇ ਚੱਲਣ ਵਾਲੀ ਪਹਿਲੀ ਹਾਈ ਸਪੀਡ ਟਰੇਨ ਹੋਵੇਗੀ। ਜਦੋਂ ਕਿ ਇਸ ਰੂਟ 'ਤੇ ਬਾਕੀ ਯਾਤਰੀ ਟਰੇਨਾਂ ਦੀ ਰਫਤਾਰ ਸਿਰਫ 120 ਕਿਲੋਮੀਟਰ ਪ੍ਰਤੀ ਘੰਟਾ ਹੀ ਰਹੇਗੀ। ਰੇਲਗੱਡੀ ਦੀ ਸਮਾਂ ਸਾਰਣੀ ਅਤੇ ਹੋਲਟ ਸਟੇਸ਼ਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।  

ਅੰਮ੍ਰਿਤਸਰ ਤੋਂ ਸਵੇਰੇ 7:55 'ਤੇ ਰਵਾਨਾ ਹੋਵੇਗੀ ਵੰਦੇ ਭਾਰਤ

ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 7:55 'ਤੇ ਰਵਾਨਾ ਹੋਵੇਗੀ ਅਤੇ 9:32 'ਤੇ ਲੁਧਿਆਣਾ ਪਹੁੰਚੇਗੀ। ਇਹ ਦੁਪਹਿਰ 1:05 ਵਜੇ ਆਪਣੀ ਮੰਜ਼ਿਲ ਨਵੀਂ ਦਿੱਲੀ ਸਟੇਸ਼ਨ 'ਤੇ ਪਹੁੰਚੇਗੀ। ਇਸ ਤੋਂ ਬਾਅਦ ਟ੍ਰੇਨ ਨਵੀਂ ਦਿੱਲੀ ਤੋਂ ਦੁਪਹਿਰ 1:40 'ਤੇ ਰਵਾਨਾ ਹੋਵੇਗੀ ਅਤੇ ਦੁਪਹਿਰ 3:50 'ਤੇ ਅੰਬਾਲਾ ਕੈਂਟ ਪਹੁੰਚੇਗੀ। ਇਹ ਸ਼ਾਮ 4:59 'ਤੇ ਲੁਧਿਆਣਾ ਅਤੇ ਸ਼ਾਮ 6:50 'ਤੇ ਅੰਮ੍ਰਿਤਸਰ ਪਹੁੰਚੇਗੀ।

ਇਹ ਵੀ ਪੜ੍ਹੋ

Tags :