Amritsar : 700 ਕੁਇੰਟਲ ਸਰਕਾਰੀ ਕਣਕ ਘੁਟਾਲੇ 'ਚ ਫੂਡ ਸਪਲਾਈ ਇੰਸਪੈਕਟਰ ਚਾਰਜਸ਼ੀਟ

ਨੀਲੇ ਕਾਰਡ ’ਤੇ ਦਿੱਤੀ ਜਾਣ ਵਾਲੀ ਸੱਤ ਸੌ ਕੁਇੰਟਲ ਕਣਕ ਘੁਟਾਲਾ ਮਾਮਲੇ ’ਚ ਮਾਖਣੀ ਦੇ ਰਿਕਾਰਡ ਵਿੱਚ ਕਈ ਖਾਮੀਆਂ ਸਾਹਮਣੇ ਆਈਆਂ। ਚਾਰਜਸ਼ੀਟ ਨਾਲ ਸਬੰਧਤ ਸਾਰਾ ਰਿਕਾਰਡ 18 ਜਨਵਰੀ ਤੱਕ ਹੈੱਡਕੁਆਟਰ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। 

Share:

ਹਾਈਲਾਈਟਸ

  • ਸਾਰੇ ਰਿਕਾਰਡ ਸਮੇਤ ਚੰਡੀਗੜ੍ਹ ਹੈੱਡਕੁਆਰਟਰ ਪਹੁੰਚਣ ਦੇ ਹੁਕਮ ਦਿੱਤੇ ਸੀ
  • ਸਰਕਾਰੀ ਕਣਕ ਬੋਗਸ ਡਿਪੂਆਂ ਵਿਚ ਤਬਦੀਲ ਕਰ ਕੇ ਧੋਖਾਧੜੀ ਕੀਤੀ

ਪੰਜਾਬ ਨਿਊਜ਼। ਅੰਮ੍ਰਿਤਸਰ ਵਿਖੇ ਕਰੀਬ 700 ਕੁਇੰਟਲ ਕਣਕ ਘੁਟਾਲੇ 'ਚ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਮਨਮੀਤ ਸਿੰਘ ਉਰਫ ਮਾਖਣੀ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਦੋਸ਼ ਹੈ ਕਿ ਵਿਭਾਗ ਨੇ ਇੰਸਪੈਕਟਰ ਤੋਂ ਕਈ ਵਾਰ ਕਣਕ ਘੁਟਾਲੇ ਸਬੰਧੀ ਰਿਕਾਰਡ ਮੰਗਿਆ ਸੀ ਪਰ ਉਸਨੇ ਰਿਕਾਰਡ ਨਹੀਂ ਭੇਜਿਆ। ਹੁਣ ਖੁਰਾਕ ਤੇ ਸਪਲਾਈ ਵਿਭਾਗ ਦੇ ਵਧੀਕ ਡਾਇਰੈਕਟਰ ਨੇ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਨੂੰ ਚਾਰਜਸ਼ੀਟ ਨਾਲ ਸਬੰਧਤ ਸਾਰਾ ਰਿਕਾਰਡ 18 ਜਨਵਰੀ ਤੱਕ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਸਬੰਧਤ ਇੰਸਪੈਕਟਰ ਇਸ ਸਮੇਂ ਤਰਨਤਾਰਨ ’ਚ ਤਾਇਨਾਤ ਹੈ।

ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਦੀ ਹੇਰਾਫੇਰੀ 

ਨੀਲੇ ਕਾਰਡ ’ਤੇ ਦਿੱਤੀ ਜਾਣ ਵਾਲੀ ਸੱਤ ਸੌ ਕੁਇੰਟਲ ਕਣਕ ਘੁਟਾਲਾ ਮਾਮਲੇ ’ਚ ਮਾਖਣੀ ਦੇ ਰਿਕਾਰਡ ਵਿੱਚ ਕਈ ਖਾਮੀਆਂ ਸਾਹਮਣੇ ਆਈਆਂ। ਪਿਛਲੇ ਸਾਲ ਸਤੰਬਰ ਵਿੱਚ ਵਿਭਾਗ ਦੀ ਵਿਜੀਲੈਂਸ ਕਮੇਟੀ ਨੇ ਇੰਸਪੈਕਟਰ ਮਨਮੀਤ ਸਿੰਘ ਮਾਖਣੀ ਨੂੰ ਸਾਰੇ ਰਿਕਾਰਡ ਸਮੇਤ ਚੰਡੀਗੜ੍ਹ ਹੈੱਡਕੁਆਰਟਰ ਪਹੁੰਚਣ ਦੇ ਹੁਕਮ ਦਿੱਤੇ ਸੀ। ਪ੍ਰੰਤੂ ਇੰਸਪੈਕਟਰ ਹਾਜ਼ਰ ਨਹੀਂ ਹੋਇਆ ਸੀ। ਇਸਤੋਂ ਬਾਅਦ ਵਿਭਾਗ ਨੇ ਡੀਐੱਫਐੱਸਸੀ ਨੂੰ ਸਾਰਾ ਰਿਕਾਰਡ ਜਾਂਚ ਲਈ ਚੰਡੀਗੜ੍ਹ ਭੇਜਣ ਦੇ ਹੁਕਮ ਵੀ ਦਿੱਤੇ ਪਰ ਵਿਭਾਗ ਵੱਲੋਂ ਦਸਤਾਵੇਜ਼ ਭੇਜਣ ਵਿੱਚ ਵੀ ਕਾਫ਼ੀ ਦੇਰੀ ਕੀਤੀ ਗਈ। 

ਸ਼ਿਕਾਇਤ ਮਗਰੋਂ ਹੋਈ ਸੀ ਬਦਲੀ

ਇੰਸਪੈਕਟਰ ਮਨਮੀਤ ਸਿੰਘ ਨੂੰ ਪਹਿਲਾਂ ਅੰਮ੍ਰਿਤਸਰ ਦੇ 15ਏ ਵਾਰਡ ਵਿਚ ਕਣਕ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸਦੇ ਨਾਲ ਹੀ ਉਨ੍ਹਾਂ ਨੂੰ ਜ਼ਿਲ੍ਹੇ ਦੇ ਸਾਰੇ ਡਿਪੂਆਂ ’ਤੇ ਸਰਕਾਰੀ ਕਣਕ ਵੰਡਣ ਅਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ। ਇਸ ਦੌਰਾਨ ਦੋਸ਼ ਲਾਇਆ ਗਿਆ ਕਿ ਇੰਸਪੈਕਟਰ ਮਾਖਣੀ ਨੇ ਪਿਛਲੇ ਕੁਝ ਸਾਲਾਂ ਦੌਰਾਨ ਸੱਤ ਸੌ ਕੁਇੰਟਲ ਸਰਕਾਰੀ ਕਣਕ ਬੋਗਸ ਡਿਪੂਆਂ ਵਿਚ ਤਬਦੀਲ ਕਰ ਕੇ ਧੋਖਾਧੜੀ ਕੀਤੀ। ਸ਼ਿਕਾਇਤ ਮਗਰੋਂ ਉਹਨਾਂ ਦੀ ਬਦਲੀ ਤਰਨਤਾਰਨ ਕੀਤੀ ਗਈ ਸੀ। 

 

ਇਹ ਵੀ ਪੜ੍ਹੋ