ਨੌਜਵਾਨਾਂ ਦੀ ਨਸ਼ਾ ਕਰਦੇ ਦੀ ਵੀਡੀਓ ਹੋਈ ਵਾਇਰਲ, ਨਾੜਾਂ 'ਚ ਲਗਾ ਰਹੇ ਸਨ ਟੀਕੇ

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਤਿੰਨਾਂ ਦੇ ਸਾਹਮਣੇ ਇਕ ਬੋਤਲ ਪਈ ਹੈ, ਜਿਸ 'ਚੋਂ ਉਹ ਇਕ ਸਰਿੰਜ ਭਰ ਕੇ ਆਪਣੀਆਂ ਨਾੜੀਆਂ 'ਚ ਟੀਕਾ ਲਗਾ ਰਹੇ ਹਨ।

Share:

ਪੰਜਾਬ ਵਿੱਚ ਨਸ਼ਿਆਂ ਦਾ ਬੋਲਬਾਲਾ ਵੱਧਦਾ ਜਾ ਰਿਹਾ। ਪੰਜਾਬ ਸਰਕਾਰ ਨਸ਼ੇ ਨੂੰ ਰੋਕਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਪਰ ਨੌਜਵਾਨ ਇਸ ਨਸ਼ੇ ਦੇ ਜੰਝਜਾਲ ਵਿੱਚ ਫਸਦੇ ਨਜ਼ਰ ਆ ਰਹੇ ਹਨ। ਹੁਣ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ 3 ਨੌਜਵਾਨਾਂ ਦਾ ਸ਼ਰੇਆਮ ਨਸ਼ਾ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਤਿੰਨੋਂ ਨੌਜਵਾਨ ਨਾੜ ਵਿੱਚ ਨਸ਼ੇ ਦਾ ਟੀਕਾ ਲਗਾ ਰਹੇ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਆਪਣੇ ਆਪ ਨੂੰ ਸਿਪਾਹੀ ਦੱਸ ਰਿਹਾ ਹੈ।

 

ਨਸ਼ੇ ਕਾਰਨ ਉਜਾੜੇ 100 ਕਿੱਲੇ

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਤਿੰਨਾਂ ਦੇ ਸਾਹਮਣੇ ਇਕ ਬੋਤਲ ਪਈ ਹੈ, ਜਿਸ 'ਚੋਂ ਉਹ ਇਕ ਸਰਿੰਜ ਭਰ ਕੇ ਆਪਣੀਆਂ ਨਾੜੀਆਂ 'ਚ ਟੀਕਾ ਲਗਾ ਰਹੇ ਹਨ। ਸਾਹਮਣੇ ਇਕ ਵਿਅਕਤੀ ਵੀਡੀਓ ਬਣਾ ਰਿਹਾ ਹੈ। ਨਸ਼ੇ ਦੇ ਆਦੀ ਨੌਜਵਾਨ ਨੇ ਦੱਸਿਆ ਕਿ ਉਸ ਕੋਲ 100 ਕਿੱਲੇ ਜ਼ਮੀਨ ਸੀ ਜੋ ਉਹ ਨਸ਼ੇ ਕਾਰਨ ਗਵਾ ਚੁੱਕਾ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਨਸ਼ਾ ਕਿੱਥੋਂ ਲਿਆਉਂਦਾ ਹੈ ਤਾਂ ਦੂਜੇ ਨੇ ਦੱਸਿਆ ਕਿ ਨੇੜਲੇ ਪਿੰਡ ਭੈਣੀ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ। ਭੈਣੀ ਪਿੰਡ ਵਿੱਚ ਖੁੱਲ੍ਹੇਆਮ ਨਸ਼ਾ ਵੇਚਣ ਦਾ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਵੀ ਭੈਣੀ 'ਚ ਇਕ ਨੌਜਵਾਨ ਨੇ ਨਸ਼ਾ ਖਰੀਦਣ ਦੀ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਨੇ ਇਹ ਵੀ ਕਿਹਾ ਕਿ ਕੋਈ ਉਥੋਂ ਜਿੰਨ੍ਹਾ ਚਾਹੇ ਨਸ਼ੇ ਖਰੀਦ ਸਕਦਾ ਹੈ।

ਇਹ ਵੀ ਪੜ੍ਹੋ

Tags :