Amritsar: ਏਐਸਆਈ ਕਤਲ ਕੇਸ ਵਿੱਚ 5 ਮੁਲਜ਼ਮ ਚੜ੍ਹੇ ਪੁਲਿਸ ਦੇ ਅੜਿੱਕੇ

ਮੁਲਜ਼ਮਾਂ ਦੀ ਏਐਸਆਈ ਸਰੂਪ ਸਿੰਘ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁੱਛਗਿੱਛ ਦੌਰਾਨ ਰੰਜਿਸ਼ ਦੇ ਕਾਰਨਾਂ ਦਾ ਪਤਾ ਲੱਗੇਗਾ।

Share:

ਏਐਸਆਈ ਕਤਲ ਕੇਸ ਵਿੱਚ ਪੁਲਿਸ ਦੇ ਹੱਥ ਸਫਲਤਾ ਹੱਥ ਲੱਗੀ ਹੈ। ਪੁਲਿਸ ਦੇ ਵੱਲੋਂ 5 ਮੁਲਜ਼ਮਾਂ ਨੂੰ ਵਾਰਦਾਤ ਵਿੱਚ ਵਰਤੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਏਐਸਆਈ ਸਰੂਪ ਸਿੰਘ ਦੀ ਪੁਰਾਣੀ ਰੰਜਿਸ਼ ਕਾਰਨ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਰਨਜੀਤ ਸਿੰਘ ਵਾਸੀ ਦਸਮੇਸ਼ ਨਗਰ, ਰਾਹੁਲਪ੍ਰੀਤ ਸਿੰਘ ਉਰਫ਼ ਸਿਮਰਨ ਵਾਸੀ ਰਸੂਲਪੁਰਾ, ਸੁੱਚਾ ਸਿੰਘ ਅਤੇ ਉਸ ਦੇ ਦੋ ਪੁੱਤਰ ਹਰਪਾਲ ਸਿੰਘ, ਕਰਨ ਸਿੰਘ ਵਾਸੀ ਅਕਾਲਗੜ੍ਹ ਢਪਈਆਂ ਵਜੋਂ ਹੋਈ ਹੈ।

 

32 ਬੋਰ ਦਾ ਪਿਸਤੌਲ ਹੋਇਆ ਬਰਾਮਦ

ਮੁਲਜ਼ਮ ਹਰਪਾਲ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ। 2 ਮੁਲਜ਼ਮ ਵੰਸ਼ ਵਾਸੀ ਅਕਾਲਗੜ੍ਹ ਅਤੇ ਵਿਸ਼ਾਲ ਫ਼ਰਾਰ ਹਨ। ਡੀਐੱਸਪੀ ਦੇਹਾਤ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 5 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਦੀਆਂ ਟੀਮਾਂ ਦੋ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ

Tags :