ਜੇਲ੍ਹ 'ਚ ਬੈਠ ਕੇ ਅਸਲਾ ਸਪਲਾਈ ! ਗੈਂਗਸਟਰ ਬੂਟਾ ਖਾਨ ਖੋਲ੍ਹ ਰਿਹਾ ਗੁੱਝੇ ਰਾਜ 

9 ਦਸੰਬਰ ਨੂੰ ਬਠਿੰਡਾ ਜੇਲ੍ਹ ਚੋਂ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਜਿਸ ਉਪਰੰਤ ਖੰਨਾ ਅਦਾਲਤ 'ਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਬੁੱਧਵਾਰ ਨੂੰ ਰਿਮਾਂਡ ਖ਼ਤਮ ਹੋਣ ਮਗਰੋਂ ਮੁੜ ਪੇਸ਼ੀ ਹੋਈ। 

Share:

ਖੰਨਾ 'ਚ ਦਰਜ ਇੱਕ ਮਾਮਲੇ 'ਚ ਖ਼ਤਰਨਾਕ ਗੈਂਗਸਟਰ ਬੂਟਾ ਖ਼ਾਨ ਉਰਫ਼ ਬੱਗਾ ਖ਼ਾਨ ਵਾਸੀ ਪਿੰਡ ਤੱਖਰਾਂ (ਮਲੇਰਕੋਟਲਾ) ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਚੱਲ ਰਿਹਾ ਹੈ। 5 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਬੁੱਧਵਾਰ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਦੁਬਾਰਾ ਬੂਟਾ ਖਾਨ ਨੂੰ ਰਾਜਪੁਰਾ ਤੋਂ ਲਿਆ ਕੇ ਖੰਨਾ ਦੀ ਅਦਾਲਤ 'ਚ ਪੇਸ਼ ਕੀਤਾ।  ਸਖ਼ਤ ਸੁਰੱਖਿਆ ਹੇਠ ਪੇਸ਼ੀ ਹੋਈ। ਦੋ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਹੈ। ਜਿਸਤੋਂ ਬਾਅਦ AGTF ਬੂਟਾ ਖਾਨ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਬੂਟਾ ਕੋਲੋਂ ਹਥਿਆਰਾਂ ਦੀ ਤਸਕਰੀ ਸਬੰਧੀ ਅਹਿਮ ਸੁਰਾਗ ਮਿਲੇ ਹਨ। ਜਿਸਦੇ ਆਧਾਰ 'ਤੇ ਰਿਮਾਂਡ ਹਾਸਲ ਕੀਤਾ ਗਿਆ। ਉਸਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਜੇਲ੍ਹ ਦੇ ਅੰਦਰੋਂ ਗੈਂਗ ਨੂੰ ਕਿਵੇਂ ਚਲਾ ਰਿਹਾ ਸੀ। ਦੱਸ ਦੇਈਏ ਕਿ ਬੂਟਾ ਖਾਨ ਨੂੰ ਸਿਟੀ ਥਾਣਾ ਖੰਨਾ 'ਚ ਦਰਜ ਐੱਫਆਈਆਰ ਨੰਬਰ 208 'ਚ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਦੀ ਪੁੱਛਗਿੱਛ ਤੋਂ ਬਾਅਦ ਬੂਟਾ ਖਾਨ ਦਾ ਨਾਂ ਸਾਹਮਣੇ ਆਇਆ।

ਵਿਦੇਸ਼ੀ ਤਸਕਰਾਂ ਨਾਲ ਸਬੰਧ 

ਬੂਟਾ ਖਾਨ 2019 ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ। ਉੱਥੇ ਉਹ ਇੱਕ ਵੱਡੇ ਸਮੱਗਲਰ ਰਾਹੀਂ ਦੁਬਈ ਦੇ ਤਾਰਿਕ ਅਹਿਮਦ ਦੇ ਸੰਪਰਕ ਵਿੱਚ ਆਇਆ ਸੀ। ਤਾਰਿਕ ਨੂੰ ਮਿਲਣ ਤੋਂ ਬਾਅਦ ਬੂਟਾ ਖਾਨ ਨੇ 22 ਕਿਲੋ ਹੈਰੋਇਨ ਹਿਮਾਚਲ ਦੀ ਜੇਲ੍ਹ ਤੋਂ ਮੰਗਵਾਈ ਸੀ। ਜਿਸਨੂੰ ਸਹਾਰਨਪੁਰ ਭੇਜ ਦਿੱਤਾ ਗਿਆ ਸੀ। ਇਸਤੋਂ ਬਾਅਦ ਬੂਟਾ ਖਾਨ ਨੇ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਯੂ.ਏ.ਈ ਤੋਂ ਆਏ ਕੰਟੇਨਰ 'ਚ ਕੱਪੜਿਆਂ ਦੇ ਥਾਨਾਂ 'ਚ ਛੁਪਾ ਕੇ ਲਿਆਂਦੀ 75 ਕਿਲੋ ਹੈਰੋਇਨ ਵੀ ਮੰਗਵਾਈ ਸੀ। ਹੈਰੋਇਨ ਦਾ ਸੌਦਾ ਦੁਬਈ 'ਚ ਬੈਠੇ ਤਾਰਿਕ ਅਹਿਮਦ ਰਾਹੀਂ ਕੀਤਾ ਗਿਆ ਸੀ। ਬੂਟਾ ਖਾਨ ਫਰੀਦਕੋਟ ਜੇਲ੍ਹ ਤੋਂ ਹੀ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ ਅਫਗਾਨਿਸਤਾਨ, ਦੁਬਈ, ਯੂ.ਏ.ਈ ਦੇ ਕਈ ਵੱਡੇ ਤਸਕਰ ਸ਼ਾਮਲ ਹਨ।

ਇਹ ਵੀ ਪੜ੍ਹੋ