Moga: ਕੋਲਡ ਸਟੋਰ 'ਚ ਧਮਾਕਾ ਹੋਣ ਨਾਲ ਲੀਕ ਹੋਈ ਅਮੋਨੀਆ ਗੈਸ, 5 ਲੋਕਾਂ ਨੇ ਭੱਜ ਕੇ ਬਚਾਈ ਜਾਨ

Moga: ਲੋਕਾਂ ਦੇ ਜਾਣਕਾਰੀ ਦੇਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਗੈਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

Share:

Moga: ਮੋਗਾ ਦੇ ਕੋਕਰੀ ਕਲਾਂ ਵਿੱਚ ਇੱਕ ਕੋਲਡ ਸਟੋਰ ਵਿੱਚ ਅੱਜ ਸ਼ਾਮ ਨੂੰ ਵੱਡਾ ਧਮਾਕਾ ਹੋਇਆ ਹੈ। ਜਿਸ ਕਾਰਨ ਇੱਥੇ ਅਮੋਨੀਆ ਗੈਸ ਲੀਕ ਹੋ ਗਈ। ਲੋਕਾਂ ਦੇ ਜਾਣਕਾਰੀ ਦੇਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਗੈਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੋਲਡ ਸਟੋਰ ਵਿੱਚ ਕੰਮ ਕਰ ਰਹੇ ਚਾਰ-ਪੰਜ ਲੋਕ ਆਪਣੀ ਜਾਨ ਬਚਾਉਣ ਲਈ ਭੱਜ ਗਏ। ਫਿਲਹਾਲ ਰਾਹਤ ਦਾ ਕੰਮ ਜਾਰੀ ਹੈ। ਅੱਜੇ ਤੱਕ ਧਮਾਕਾ ਹੋਣ ਦਾ ਕਾਰਨ ਪਤਾ ਨਹੀਂ ਚੱਲ ਪਾਇਆ ਹੈ। ਧਮਾਕਾ ਹੋਣ ਨਾਲ ਕੋਲਡ ਸਟੋਰ ਦਾ ਕਾਫੀ ਨੁਕਸਾਨ ਹੋਇਆ ਹੈ। ਸਟੋਰ ਦੇ ਅੰਦਰ ਪਿਆ ਮਾਲ ਵੀ ਖਰਾਬ ਹੋ ਗਿਆ ਹੈ। ਬਾਹਰ ਤੱਕ ਸਾਮਾਨ ਨਾਲ ਭਰੀ ਬੋਰਿਆਂ ਦਾ ਢੇਰ ਵੀ ਲੱਗ ਗਿਆ। ਹਾਲਾਂਕਿ ਇਨ੍ਹਾਂ ਬੋਰਿਆਂ ਦੇ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਰਾਹਤ ਦੇ ਕੰਮ ਵਿੱਚ ਕਾਫੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ।

ਇਹ ਵੀ ਪੜ੍ਹੋ