Ammonia gas leaked: ਬੰਦ ਪਈ ਫੈਕਟਰੀ 'ਚੋਂ ਲੀਕ ਹੋਈ ਅਮੋਨੀਆ ਗੈਸ,ਇਲਾਕੇ ‘ਚ ਫੈਲੀ ਦਹਿਸ਼ਤ

ਮਕਸੂਦਾਂ ਥਾਣੇ ਦੇ ਇੰਚਾਰਜ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਪਰ ਇਹ ਇਲਾਕਾ ਉਨ੍ਹਾਂ ਦੇ ਥਾਣੇ ਅਧੀਨ ਨਹੀਂ ਆਉਂਦਾ। ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਹੈ।

Share:

Punjab News: ਚਾਰ ਮਹੀਨਿਆਂ ਤੋਂ ਬੰਦ ਪਈ ਧੋਗੜੀ ਰੋਡ 'ਤੇ ਸਥਿਤ ਫੈਕਟਰੀ 'ਚ ਐਤਵਾਰ ਰਾਤ ਕਰੀਬ 8 ਵਜੇ ਅਮੋਨੀਆ ਗੈਸ ਲੀਕ ਹੋ ਗਈ। ਇਸ ਕਾਰਨ ਇਲਾਕੇ ਦੇ ਕੁਝ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਈ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਦੱਸਣਯੋਗ ਹੈ ਕਿ ਇਹ ਉਹੀ ਫੈਕਟਰੀ ਹੈ ਜਿੱਥੇ ਚਾਰ ਮਹੀਨੇ ਪਹਿਲਾਂ ਬੀਫ ਫੜਿਆ ਗਿਆ ਸੀ। ਉਦੋਂ ਤੋਂ ਇਹ ਫੈਕਟਰੀ ਬੰਦ ਪਈ ਹੈ। ਫੈਕਟਰੀ ਮਾਲਕ ਵੈਭਵ ਦੀਵਾਨ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਫੈਕਟਰੀ ਵਿੱਚ ਚੋਰੀ ਹੋਈ ਸੀ।

ਕੁਝ ਦਿਨ ਪਹਿਲਾਂ ਹੋਈ ਸੀ ਚੋਰੀ

ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਉਥੇ ਪਿਆ ਹੋਰ ਸਾਮਾਨ ਵੀ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਐਤਵਾਰ ਰਾਤ ਨੂੰ ਜਦੋਂ ਉਨ੍ਹਾਂ ਨੂੰ ਗੈਸ ਲੀਕ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਅਤੇ ਡਿਪਟੀ ਡਾਇਰੈਕਟਰ ਆਫ ਇੰਡਸਟਰੀਜ਼ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਚੋਰਾਂ ਨੇ ਫੈਕਟਰੀ ਵਿੱਚੋਂ ਡੀ-ਫ੍ਰੀਜ਼ਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਨਟ ਢਿੱਲਾ ਹੋ ਗਈ ਸੀ, ਜਿਸ ਕਾਰਨ ਗੈਸ ਲੀਕ ਹੋਣ ਲੱਗੀ।

ਢਾਈ ਘੰਟੇ ਦੀ ਜਦੋਂ ਜਹਿਦ ਬਾਅਦ ਪਾਇਆ ਕਾਬੂ

ਸੂਚਨਾ ਮਿਲਣ ’ਤੇ ਡੀਐਸਪੀ ਸੁਮਿਤ ਸੂਦ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਨਛੱਤਰ ਸਿੰਘ ਟੀਮਾਂ ਨਾਲ ਪੁੱਜੇ। ਇਸ ਦੌਰਾਨ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਰਾਜਕੁਮਾਰ ਨੇ ਅਮੋਨੀਆ ਗੈਸ ਦੇ ਮਾਹਿਰ ਤਕਨੀਸ਼ੀਅਨ ਅਮਨਦੀਪ ਸਿੰਘ, ਸੁਰਿੰਦਰ ਕੁਮਾਰ ਅਤੇ ਹਰੀਕ੍ਰਿਸ਼ਨ ਨੂੰ ਵੀ ਮੌਕੇ ’ਤੇ ਭੇਜਿਆ। ਮੁਲਾਜ਼ਮ ਅਮਨਦੀਪ ਸਿੰਘ ਨੇ ਦੱਸਿਆ ਕਿ ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲੀਕ ਹੋ ਰਹੀ ਗੈਸ ਨੂੰ ਰੋਕਿਆ ਗਿਆ। ਜੇਕਰ ਗੈਸ ਜ਼ਿਆਦਾ ਲੀਕ ਹੁੰਦੀ ਤਾਂ ਆਸ-ਪਾਸ ਦੇ ਲੋਕਾਂ ਦੀ ਜਾਨ ਖਤਰੇ 'ਚ ਪੈ ਸਕਦੀ ਸੀ।

ਇਹ ਵੀ ਪੜ੍ਹੋ