ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਮਾਰਿਆ ਦਬਕਾ !

ਕੇਂਦਰੀ ਗ੍ਰਹਿ ਮੰਤਰੀ ਦੇ ਡਰੋਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਧਰਨਾ ਰੱਦ ਕਰ ਦਿੱਤਾ। ਇਹ ਕਹਿਣਾ ਹੈ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਦਾ। ਉਹਨਾਂ ਅਕਾਲੀ ਦਲ ਉਪਰ ਹੋਰ ਵੀ ਸਿਆਸੀ ਹਮਲੇ ਕੀਤੇ।  

Share:

ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਵੱਡਾ ਸ਼ਬਦੀ ਹਮਲਾ ਕੀਤਾ।  ਬਿੱਟੂ ਨੇ ਕਿਹਾ ਕਿ ਅੰਗਰੇਜ਼ਾਂ ਨੇ ਸਿੱਖੀ ਦਾ ਇੰਨਾ ਨੁਕਸਾਨ ਨਹੀਂ ਕੀਤਾ ਹੈ, ਜਿੰਨਾ ਨੁਕਸਾਨ ਅਕਾਲੀ ਦਲ ਨੇ ਕੀਤਾ ਹੈ। ਬੰਦੀ ਸਿੰਘ ਰਿਹਾਈ ਮਾਮਲੇ ਵਿੱਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਵਾਂ ਨੂੰ ਬਿੱਟੂ ਨੇ ਨਿਸ਼ਾਨਾ ਬਣਾਇਆ। ਉਹਨਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘ ਰਿਹਾਈ ਮਾਮਲੇ ਵਿੱਚ ਦਿੱਲੀ ਵਿੱਚ ਜੋ ਐਸਜੀਪੀਸੀ ਵੱਲੋਂ ਧਰਨਾ ਦਿੱਤਾ ਜਾਣਾ ਸੀ ਅਤੇ ਇਸ ਵਿੱਚ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਸੀ, ਉਸਨੂੰ ਲੋਕਾਂ ਨੇ ਨਕਾਰ ਦਿੱਤਾ। ਉਹਨਾਂ ਕਿਹਾ ਕਿ ਪੰਥਕ ਪਾਰਟੀ ਦੇ ਆਗੂ ਅਖਵਾਉਣ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਬਕੇ ਦਾ ਸਾਹਮਣਾ ਵੀ ਕਰਨਾ ਪਿਆ। ਇਸੇ ਕਰਕੇ ਧਰਨਾ ਰੱਦ ਕਰ ਦਿੱਤਾ ਗਿਆ। ਇਸਤੋਂ ਇਲਾਵਾ ਉਹਨਾਂ ਕਿਹਾ ਕਿ ਬੇਅਦਬੀ ਦੌਰਾਨ ਮਾਰੇ ਗਏ ਸਿੱਖ ਦੇ ਪੁੱਤਰ ਵੱਲੋਂ ਵੀ ਮਰਨ ਵਰਤ ਤੇ ਬੈਠਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਸਿੱਖਾਂ ਨੂੰ ਜਵਾਬ ਦੇਣ ਸੁਖਬੀਰ ਬਾਦਲ

ਸਾਂਸਦ ਬਿੱਟੂ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਬੇਅਦਬੀਆਂ ਹੋਈਆਂ। ਸਿੱਖੀ ਦਾ ਘਾਣ ਹੋਇਆ। ਜਿੰਨਾ ਨੁਕਸਾਨ ਅਕਾਲੀ ਦਲ ਨੇ ਸਿੱਖ ਪੰਥ ਦਾ ਕੀਤਾ ਉਹਨਾਂ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਇਹਨਾਂ ਸਾਰੀਆਂ ਗੱਲਾਂ ਲਈ ਸੁਖਬੀਰ ਬਾਦਲ ਸਿੱਖਾਂ ਨੂੰ ਜਵਾਬ ਦੇਣ। ਬਿੱਟੂ ਨੇ ਸੁਖਬੀਰ ਬਾਦਲ ਦੀ ਮੁਆਫੀ ਉਪਰ ਕਿਹਾ ਕਿ ਲੋਕ ਭਲੀਭਾਂਤ ਜਾਣਦੇ ਹਨ ਕਿ ਇਹ ਸਿਆਸੀ ਡਰਾਮਾ ਹੈ। ਇਸਦਾ ਕੋਈ ਫਾਇਦਾ ਨਾ ਤਾਂ ਅਕਾਲੀ ਦਲ ਨੂੰ ਤੇ ਨਾ ਹੀ ਬਾਦਲ ਪਰਿਵਾਰ ਨੂੰ ਹੋਣ ਵਾਲਾ ਹੈ। 

 

 

ਇਹ ਵੀ ਪੜ੍ਹੋ