Cabinet Minister ਅਮਨ ਅਰੋੜਾ ਅੰਮ੍ਰਿਤਸਰ ਵਿਖੇ ਲਹਿਰਾਉਣਗੇ ਝੰਡਾ, ਅਦਾਲਤ ਨੇ ਸਜ਼ਾ 'ਤੇ ਲਗਾਈ ਰੋਕ

Sangrur Court ਨੇ ਕੈਬਿਨਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਆਪਣੇ ਆਦੇਸ਼ ਵਿੱਚ ਅਮਨ ਅਰੋੜਾ ਨੂੰ 26 ਜਨਵਰੀ ਨੂੰ ਝੰਡਾ ਲਹਿਰਾਉਣ ਦੀ ਇਜ਼ਾਜਤ ਦੇ ਦਿੱਤੀ ਹੈ। ਦਰਅਸਲ ਅਮਨ ਅਰੋੜਾ ਨੂੰ ਇੱਕ ਪਰਿਵਾਰਿਕ ਮਾਮਲੇ ਵਿੱਚ ਸਜਾ ਹੋਈ ਸੀ ਤੇ ਜੇਕਰ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਸਜਾ ਹੁੰਦੀ ਹੈ ਉਹ ਝੰਡਾ ਨਹੀਂ ਲਹਿਰਾ ਸਕਦੇ ਪਰ ਹੁਣ ਇਸ ਮਾਮਲੇ ਵਿੱਚ ਅਮਨ ਅਰੋੜਾ ਨੂੰ ਕੋਰਟ ਨੇ ਰਾਹਤ ਦੇ ਦਿੱਤੀ ਹੈ। 

Share:

ਪੰਜਾਬ ਨਿਊਜ। ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸਦੇ ਤਹਿਤ ਹੁਣ ਕੈਬਨਿਟ ਮੰਤਰੀ ਅਮਨ ਅਰੋੜਾ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਝੰਡਾ ਲਹਿਰਾਉਣਗੇ। ਇਹ ਕੇਸ ਕਰੀਬ 15 ਸਾਲ ਪੁਰਾਣਾ ਹੈ ਜਿਸ ਵਿੱਚ ਹੁਣ ਅਮਨ ਅਰੋੜਾ ਨੂੰ ਹੋਈ ਦੋ ਸਾਲ ਦੀ ਸਜਾ ਤੇ ਰੋਕ ਲਗਾ ਦਿੱਤੀ ਗਈ ਹੈ। ਉੱਧਰ ਦੂਜੇ ਪਾਸੇ ਅੱਜ ਇਸ ਮਾਮਲੇ ਵਿੱਚ ਹਾਈਕੋਰਟ ਵਿੱਚ ਅੱਜ ਸੁਣਵਾਈ ਹੋਵੇਗੀ। ਜਿੱਥੇ ਹਾਈਕੋਰਟ ਵਿੱਚ ਸਰਕਾਰ ਵੱਲੋਂ ਸੰਗਰੂਰ ਅਦਾਲਤ ਦੇ ਫੈਸਲੇ ਦੀ ਕਾਪੀ ਸੌਂਪੀ

ਜਾਵੇਗੀ ਉੱਥੇ ਹੀ ਹੁਣ ਇਸ ਮਾਮਲੇ ਦੀ ਦਾ ਫੈਸਲਾ 31 ਤਰੀਕ ਨੂੰ ਆਵੇਗਾ। ਬੁਧਵਾਰ ਨੂੰ ਇਸ ਮਾਮਲੇ ਵਿੱਚ ਸੰਗਰੂਰ ਕੋਰਟ ਵਿੱਚ ਪੂਰਾ ਦਿਨ  ਸੁਣਵਾਈ ਕੀਤੀ ਗਈ। ਤੇ ਨਾਲ ਹੀ ਕਿਹਾ ਗਿਆ ਸੀ ਕਿ ਇਸ ਮਾਮਲੇ ਵਿੱਚ ਫੈਸਲਾ ਵੀਰਵਾਰ ਨੂੰ ਸੁਣਾਇਆ ਜਾਵੇਗਾ। 

ਇਸ ਕਾਰਨ ਝੰਡਾ ਨਹੀਂ ਲਹਿਰਾ ਸਕਦੇ ਸਨ ਅਰੋੜਾ 

ਪਟੀਸ਼ਨ ਦਾਖਇਲ ਕਰਦੇ ਹੋਏ ਸੰਗਰੂਰ ਵਾਸੀ ਅਨਿਲ ਕੁਮਾਰ ਤਾਇਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੁਪਰੀਮ ਕੋਰਟ ਨੇ 2013 ਵਿੱਚ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਦਾਲਤ ਕਿਸੇ ਜਨ ਪ੍ਰਤੀਨਿਧੀ ਨੂੰ ਦੋ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਸੁਣਾਉਂਦੀ ਹੈ ਤਾਂ ਉਹ ਲੋਕ ਪ੍ਰਤੀਨਿਧੀ ਐਕਟ ਅਨੁਸਾਰ ਅਯੋਗ ਮੰਨਿਆ ਜਾਵੇਗਾ। ਸੰਗਰੂਰ ਦੀ ਅਦਾਲਤ ਨੇ ਮੰਤਰੀ ਅਮਨ ਅਰੋੜਾ ਨੂੰ 21 ਦਸੰਬਰ 2023 ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਪਾਏ ਜਾਣ ਤੋਂ ਬਾਅਦ ਦੋ ਸਾਲ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ