Alarm ਰਹਿ ਗਿਆ ਵੱਜਦਾ, ਚੋਰ ਡੇਢ ਕਿੱਲੋ ਚਾਂਦੀ ਲੈ ਕੇ ਫਰਾਰ

ਘਟਨਾ ਤੋਂ ਤੁਰੰਤ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੇ ਐੱਸਐੱਚਓ ਸੁਖਦੇਵ ਸਿੰਘ police ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।

Share:

ਹਾਈਲਾਈਟਸ

  • ਘਟਨਾ ਤੋਂ ਤੁਰੰਤ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੇ ਐੱਸਐੱਚਓ ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ

Ludhiana ਵਿੱਚ ਚੋਰ ਲਗਾਤਾਰ theft ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਪਰ ਪੁਲਿਸ ਚੋਰਾਂ ਨੂੰ ਫੜਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਤਾਜ਼ਾ ਘਟਨਾ 'ਚ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਇਕ ਜਿਊਲਰੀ ਦੀ ਦੁਕਾਨ ਦੇ ਚੌਕੀਦਾਰ ਨੂੰ ਚੋਰਾਂ ਨੇ ਬੰਧਕ ਬਣਾ ਕੇ ਦੁਕਾਨ 'ਚੋਂ ਕਰੀਬ ਡੇਢ ਕਿੱਲੋ ਚਾਂਦੀ ਚੋਰੀ ਕਰ ਲਈ। ਇਹ ਸਾਰੀ ਘਟਨਾ cctv ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shop ਦਾ ਸ਼ਟਰ ਤੋੜਿਆ

ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਲੁਧਿਆਣਾ ਦੇ ਤਾਜਪੁਰ ਰੋਡ 'ਤੇ ਗਹਿਣਿਆਂ ਦੀ ਦੁਕਾਨ ਹੈ ਅਤੇ ਉਹ ਆਪਣੇ ਪਰਿਵਾਰ ਸਮੇਤ ਦੁਕਾਨ ਦੇ ਉੱਪਰ ਬਣੇ house 'ਚ ਰਹਿੰਦਾ ਹੈ ਅਤੇ ਦੁਕਾਨ 'ਤੇ ਇਕ ਚੌਕੀਦਾਰ ਵੀ ਰੱਖਿਆ ਹੋਇਆ ਹੈ। ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਚੋਰਾਂ ਨੇ ਉਸ ਦੀ ਦੁਕਾਨ ਦੇ ਬਾਹਰ ਆ ਕੇ ਚੌਕੀਦਾਰ ਨੂੰ ਬੰਧਕ ਬਣਾ ਲਿਆ ਅਤੇ ਦੁਕਾਨ ਦਾ ਸ਼ਟਰ ਤੋੜ ਦਿੱਤਾ। ਜਿਵੇਂ ਹੀ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜਿਆ ਗਿਆ ਤਾਂ ਉਨ੍ਹਾਂ ਦੇ mobile phone 'ਤੇ ਅਲਾਰਮ ਵੱਜਿਆ। ਜਿਸ ਤੋਂ ਬਾਅਦ ਉਹ ਜਾਗ ਗਿਆ। ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਕਰੀਬ 20 ਤੋਂ 25 ਚੋਰ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਹੇਠਾਂ ਖੜ੍ਹੇ ਸਨ। 

ਸੀਸੀਟੀਵੀ cameras ਦੀ ਜਾਂਚ ਜਾਰੀ

ਇਸ ਤੋਂ ਬਾਅਦ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਰ ਪਹਿਲਾਂ ਹੀ shop ਅੰਦਰ ਦਾਖਲ ਹੋਏ ਦੋ ਚੋਰਾਂ ਨੇ ਦੁਕਾਨ ਦੇ ਕਾਊਂਟਰ 'ਤੇ ਲੱਗੇ ਸ਼ੀਸ਼ੇ ਦੇ ਬਕਸੇ ਨੂੰ ਤੋੜ ਕੇ ਉਸ 'ਚੋਂ ਚਾਂਦੀ ਦਾ ਡੱਬਾ ਚੋਰੀ ਕਰ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਤੁਰੰਤ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੇ ਐੱਸਐੱਚਓ ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ incident ਦਾ ਜਾਇਜ਼ਾ ਲਿਆ। ਐੱਸਐੱਚਓ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਅਤੇ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਵੀ ਵਧਾਈ ਜਾਵੇਗੀ।

ਇਹ ਵੀ ਪੜ੍ਹੋ