ਅਕਾਲੀ ਵਿਧਾਇਕ ਮਨਪ੍ਰੀਤ ਇਯਾਲੀ ਨੇ ਜੱਥੇਦਾਰਾਂ ਨੂੰ ਹਟਾਉਣ ਦਾ ਕੀਤਾ ਵਿਰੋਧ

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਫ਼ੈਸਲੇ ਲਏ ਗਏ ਸਨ, ਜਿਸਦਾ ਵਿਸ਼ਵ ਭਰ ਵਿਚ ਲੋਕਾਂ ’ਚ ਇੱਕ ਮੈਸਜ ਗਿਆ ਸੀ। ਪਰ ਪਿਛਲੇ ਢਾਈ ਮਹੀਨੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬੇਹਾਲ ਹੋਈ ਸੀ, 2 ਦਸੰਬਰ ਨੂੰ ਉਸਨੂੰ ਢਾਹ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਛੱਡੀ।

Courtesy: file photo

Share:

 ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਹਟਾਏ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਫ਼ੈਸਲੇ ਲਏ ਗਏ ਸਨ, ਜਿਸਦਾ ਵਿਸ਼ਵ ਭਰ ਵਿਚ ਲੋਕਾਂ ’ਚ ਇੱਕ ਮੈਸਜ ਗਿਆ ਸੀ। ਪਰ ਪਿਛਲੇ ਢਾਈ ਮਹੀਨੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬੇਹਾਲ ਹੋਈ ਸੀ, 2 ਦਸੰਬਰ ਨੂੰ ਉਸਨੂੰ ਢਾਹ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਛੱਡੀ ਗਈ। 

ਭਰਤੀ ਨੂੰ ਲੈਕੇ ਖ਼ਤਰਾ ਸੀ 

ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪਹਿਲਾਂ ਦੋਸ਼ ਲਗਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਅਤੇ ਹੁਣ ਦੋਨੋਂ ਜਥੇਦਾਰ ਇਹ ਕਹਿ ਕੇ ਹਟਾ ਦਿੱਤੇ ਗਏ ਕਿ ਸੇਵਾ ਨਿਭਾਉਣ ਦੇ ਯੋਗ ਨਹੀਂ ਹਨ। ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਖਦਸ਼ਾ ਸੀ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਲਈ ਬਣਾਈ ਗਈ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਕਮੇਟੀ ਭਰਤੀ ਨਾ ਕਰ ਸਕੇ ਅਤੇ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾਵੇ। ਸੋ ਇਸੇ ਕਰ ਕੇ ਇਹ ਫ਼ੈਸਲੇ ਲਏ ਗਏ ਹਨ। 

ਜਥੇਦਾਰ ਸਾਹਿਬਾਨ ਨੂੰ ਹਟਾਉਣ ਦਾ ਫ਼ੈਸਲਾ ਬੇਹੱਦ ਮੰਦਭਾਗਾ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਨੂੰ ਹਟਾਉਣ ਦਾ ਫ਼ੈਸਲਾ ਬੇਹੱਦ ਮੰਦਭਾਗਾ ਹੈ। ਜਿਸ ਨਾਲ ਹਰ ਸਿੱਖ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਸਿੱਖ ਸੰਸਥਾਵਾਂ ਦੀ ਮਰਿਆਦਾ ਬਹਾਲ ਕਰਵਾਉਣ ਲਈ ਸਮੁੱਚੀ ਸਿੱਖ ਕੌਮ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਇਹ ਸੰਸਥਾਵਾਂ ਮਜ਼ਬੂਤ ਹੋ ਸਕਣ। ਮਨਪ੍ਰੀਤ ਇਯਾਲੀ ਨੇ ਕਿਹਾ ਕਿ ਇਹ ਸੰਸਥਾਵਾਂ ਨਿਰਪੱਖ ਫ਼ੈਸਲੇ ਲੈ ਸਕਣ, ਕਿਸੇ ਦੇ ਦਬਾਅ ਹੇਠ ਨਾ ਆਉਣ ਸੋ ਇਸ ਵਿਚ ਹੀ ਸਿੱਖ ਕੌਮ ਦਾ ਭਲਾ ਹੈ।

ਇਹ ਵੀ ਪੜ੍ਹੋ