ਮਜੀਠੀਆ ਨੂੰ ਪ੍ਰਧਾਨ ਬਣਾਉਣ ਲਈ ਅਕਾਲੀ ਦਲ ਨੇ ਰਚਿਆ ਨਵਾਂ ਡਰਾਮਾ - ਰਾਜਾ ਵੜਿੰਗ

ਜਿਹੜਾ ਬਿਆਨ ਬਿਕਰਮਜੀਤ ਸਿੰਘ ਮਜੀਠੀਆ ਨੇ ਦਿੱਤਾ ਹੈ ਉਹ ‘ਫ਼ਿਕਸ ਮੈਚ’ ਹੈ। ਕਿਉਂਕਿ ਇਹ ਬਿਆਨ ਸੁਖਬੀਰ ਵਲੋਂ ਹੀ ਦੁਆਇਆ ਗਿਆ ਹੈ। ਕਿਉਂਕਿ ਸੁਖਬੀਰ ਬਾਦਲ ਨੂੰ ਪਤਾ ਲੱਗ ਗਿਆ ਹੈ ਕਿ ਹੁਣ ਲੋਕ ਅਕਾਲੀ ਦਲ ਦਾ ਸਾਥ ਨਹੀਂ ਦੇਣਗੇ। ਇਸੇ ਕਰਕੇ ਘਰ ਅੰਦਰ ਹੀ ਚੌਧਰ ਰੱਖਣ ਲਈ ਅਜਿਹਾ ਕੀਤਾ ਜਾ ਰਿਹਾ ਹੈ। 

Courtesy: file photo

Share:

ਦੋ ਜੱਥੇਦਾਰਾਂ ਨੂੰ ਹਟਾਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਉੱਠੀ ਬਗਾਵਤ ਤੇ ਸਾਬਕਾ ਵਜੀਰ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਲੈਕੇ ਹੁਣ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸਾਮਣੇ ਆਇਆ ਹੈ। ਵੜਿੰਗ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਹਟਾਉਣ ਤੋਂ ਬਾਅਦ ਜਿਹੜਾ ਬਿਆਨ ਬਿਕਰਮਜੀਤ ਸਿੰਘ ਮਜੀਠੀਆ ਨੇ ਦਿੱਤਾ ਹੈ ਉਹ ‘ਫ਼ਿਕਸ ਮੈਚ’ ਹੈ। ਕਿਉਂਕਿ ਇਹ ਬਿਆਨ ਸੁਖਬੀਰ ਵਲੋਂ ਹੀ ਦੁਆਇਆ ਗਿਆ ਹੈ। ਕਿਉਂਕਿ ਸੁਖਬੀਰ ਬਾਦਲ ਨੂੰ ਪਤਾ ਲੱਗ ਗਿਆ ਹੈ ਕਿ ਹੁਣ ਲੋਕ ਅਕਾਲੀ ਦਲ ਦਾ ਸਾਥ ਨਹੀਂ ਦੇਣਗੇ। ਇਸੇ ਕਰਕੇ ਘਰ ਅੰਦਰ ਹੀ ਚੌਧਰ ਰੱਖਣ ਲਈ ਅਜਿਹਾ ਕੀਤਾ ਜਾ ਰਿਹਾ ਹੈ। 

ਗਿਆਨੀ ਹਰਪ੍ਰੀਤ ਵੇਲੇ ਕਿਉਂ ਨਹੀਂ ਬੋਲੇ ਮਜੀਠੀਆ 

ਰਾਜਾ ਵੜਿੰਗ ਨੇ ਕਿਾਹ ਕਿ ਸੁਖਬੀਰ ਨੇ ਪ੍ਰਸਤਾਵ ਰੱਖਿਆ ਅਤੇ ਉਸਦਾ ਨਿਪਟਾਰਾ ਬਿਕਰਮ ਮਜੀਠੀਆ ਨੇ ਕੀਤਾ। ਵੜਿੰਗ ਨੇ ਕਿਹਾ ਕਿ ਇਸ ਬਿਆਨਬਾਜ਼ੀ ਵਿੱਚ ਨਵਾਂ ਕੁੱਝ ਵੀ ਨਹੀਂ ਹੈ। ਕੇਵਲ ਪਰਿਵਾਰ ਅੰਦਰ ਹੀ ਸੱਤਾ ਰੱਖਣ ਦੀ ਕੋਸ਼ਿਸ਼ ਹੈ ਅਤੇ ਇਹ ਲੋਕ ਆਮ ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ। ਇਨ੍ਹਾਂ ਕਿਹਾ ਕਿ ਮਜੀਠੀਆ ਸਾਰਾ ਕੁੱਝ ਸੁਖਬੀਰ ਬਾਦਲ ਨੂੰ ਬਚਾਉਣ ਵਾਸਤੇ ਕਰ ਰਹੇ ਹਨ। ਉਨ੍ਹਾਂ ਸਵਾਲ ਪੁੱਛਿਆ ਕਿ ਜੇਕਰ ਮਜੀਠੀਆ ਇੰਨੇ ਹੀ ਪੰਥਪ੍ਰਸਤ ਹਨ ਤਾਂ ਉਨ੍ਹਾਂ ਨੇ ਉਸ ਵੇਲੇ ਆਵਾਜ਼ ਕਿਉਂ ਨਹੀਂ ਉਠਾਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ।  ਉਨ੍ਹਾਂ ਕਿਹਾ ਕਿ ਅੱਜ ਜਦੋਂ ਸੁਖਬੀਰ ਬਾਦਲ ਫਸ ਗਏ ਹਨ ਉਨ੍ਹਾਂ ਨੂੰ ਮੁਸੀਬਤ ਵਿਚੋਂ ਕੱਢਣ ਲਈ ਮਜੀਠੀਆ ਅਜਿਹੇ ਬਿਆਨ ਦਾਗ ਰਹੇ ਹਨ। 

ਇਹ ਵੀ ਪੜ੍ਹੋ