Chandigarh: ਬਰਖਾਸਤ AIG ਦੀਆਂ ਮੁਸ਼ਕਿਲਾਂ ਵਧੀਆਂ, ਰਾਜਜੀਤ ਸਿੰਘ ਖਿਲਾਫ ਲੁਕਆਊਟ ਨੋਟਿਸ ਜਾਰੀ, ਜਾਇਦਾਦ ਵੀ ਹੋਵੇਗੀ ਕੁਰਕ

ਇਸ ਨਸ਼ਾ ਤਸਕਰੀ ਮਾਮਲੇ ਵਿੱਚ ਮੁਲਜ਼ਮ ਏਆਈਜੀ ਰਾਜਜੀਤ ਸਿੰਘ 20 ਅਕਤੂਬਰ 2023 ਤੋਂ ਫਰਾਰ ਹੈ। ਮੁਲਜ਼ਮ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਨਹੀਂ ਮਿਲੀ, ਉਦੋਂ ਤੋਂ ਹੀ ਉਹ ਪੰਜਾਬ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਫਰਾਰ ਹੈ। ਹੁਣ ਐਸਟੀਐਫ ਨੇ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।

Courtesy: CREDIT X

Share:

ਪੰਜਾਬ ਪੁਲਿਸ। ਨਸ਼ਾ ਤਸਕਰੀ ਮਾਮਲੇ ਵਿੱਚ ਬਰਖਾਸਤ ਏਆਈਜੀ ਰਾਜਜੀਤ ਸਿੰਘ ਵਿਦੇਸ਼ ਭੱਜ ਸਕਦਾ ਹੈ ਜਿਸ ਕਾਰਨ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਮੁਲਜ਼ਮ ਖਿਲਾਫ ਪੰਜਾਬ ਸਰਾਕਰ ਨੇ ਇੱਕ ਹੋਰ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ, ਜਿਸਦੇ ਤਹਿਤ ਰਾਜਜੀਤ ਸਿੰਘ ਦੀ ਜਾਇਦਾਦ ਕੁਰਕ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਜਿਹੜਾ ਲੁਕਆਉਟ ਨੋਟਿਸ ਜਾਰੀ ਕੀਤਾ ਹੈ ਉਸਦੀ ਜਾਣਕਾਰੀ ਬੰਦਰਗਾਹਾਂ, ਹਵਾਈ ਅੱਡਿਆ ਅਤੇ ਰਾਸ਼ਟਰੀ ਮਾਰਗਾਂ ਤੇ ਸਾਝੀ ਕਰ ਦਿੱਤੀ ਹੈ ਤਾਂ ਜੋ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਪੰਜਾਬ ਐੱਸਟੀਐੱਫ ਨੇ ਜਾਇਦਾਦ ਕੁਰਕ ਕਰਨ ਸਬੰਧੀ ਕੇਂਦਰੀ ਵਿੱਤ ਮੰਤਰਾਲੇ ਤੋ ਇਜਾਜ਼ਤ ਮੰਗੀ ਸੀ।

ਹੁਣ ਜੇਕਰ ਕੇਂਦਰ ਸਰਕਾਰ ਤੋਂ ਇਹ ਇਜਾਜ਼ਤ ਮਿਲ ਜਾਂਦੀ ਹੈ ਤਾਂ ਜਾਇਦਾਦ ਨੂੰ ਲੈ ਕੇ ਵੀ ਮੁਲਜ਼ਮ ਖਿਲਾਫ ਕਾਰਵਾਈ ਕੀਤੀ ਜਾਵੇਗੀ।  ਹਾਲਾਂਕਿ ਸਰਕਾਰ ਨੇ ਮੋਹਾਲੀ ਸਥਿਤ ਏਆਈਜੀ ਦੀ ਪਤਨੀ ਦੀ ਚਾਰ ਕਰੋੜ ਦੀ ਜਾਇਦਾਦ ਨੂੰ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਜਦੋਂ 9 ਫਰਵਰੀ ਨੂੰ ਕੇਂਦਰ ਸਰਕਾਰ ਦਾ ਜਵਾਬ ਆ ਜਾਵੇਗਾ ਤਾਂ ਇਹ ਕਾਰਵਾਈ ਹੋਰ ਤੇਜ਼ ਕਰ ਦਿੱਤੀ ਜਾਵੇਗੀ। 

ਰਾਜਜੀਤ ਸਿੰਘ ਦੀਆਂ 9 ਜਾਇਦਾਦਾਂ ਆਈਆਂ ਸਾਹਮਣੇ 

ਐੱਸਟੀਐੱਫ ਦੀ ਟੀਮ ਜਿਹੜੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਸਨੇ ਏਆਈਜੀ ਦੀਆਂ 9 ਜਾਇਦਾਦਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ ਕੁਰਕ ਕੀਤਾ ਜਾਣਾ ਹੈ। ਸਾਲ 2013 ਵਿੱਚ ਮੁੱਲਾਂਪੁਰ, ਨਿਊ ਚੰਡੀਗੜ੍ਹ ਦੇ ਪਿੰਡ ਮਾਜਰੀ ਵਿੱਚ 7 ​​ਕਨਾਲ 40 ਮਰਲੇ ਜ਼ਮੀਨ 40 ਲੱਖ ਵਿੱਚ ਖਰੀਦੀ ਗਈ ਸੀ। ਇਸੇ ਤਰ੍ਹਾਂ 2013 ਵਿੱਚ ਹੀ ਉਹ ਈਕੋ ਸਿਟੀ, ਨਿਊ ਚੰਡੀਗੜ੍ਹ ਵਿੱਚ 500 ਵਰਗ ਗਜ਼ ਦੇ ਪਲਾਟ ਦਾ ਮਾਲਕ ਹੈ।

ਸਾਲ 2013 ਵਿੱਚ ਈਕੋ ਸਿਟੀ ਵਿੱਚ 500 ਵਰਗ ਗਜ਼ ਦਾ ਪਲਾਟ 20 ਲੱਖ ਰੁਪਏ ਵਿੱਚ, 2016 ਵਿੱਚ ਮੁਹਾਲੀ ਸੈਕਟਰ-69 ਵਿੱਚ ਡੇਢ ਕਰੋੜ ਰੁਪਏ ਦਾ 500 ਵਰਗ ਗਜ਼ ਦਾ ਮਕਾਨ ਅਤੇ ਮੁਹਾਲੀ ਸੈਕਟਰ ਵਿੱਚ 733.33 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ। -82 ਨੂੰ 2017 ਵਿੱਚ 55 ਲੱਖ ਰੁਪਏ ਵਿੱਚ ਖਰੀਦਿਆ ਗਿਆ ਸੀ। ਇਸ ਤੋਂ ਇਲਾਵਾ 2020 ਵਿੱਚ ਲੁਧਿਆਣਾ ਦੇ ਤਿੰਨ ਸ਼ਾਪਿੰਗ ਕੰਪਲੈਕਸਾਂ ਵਿੱਚ ਕੁਝ ਸ਼ੇਅਰ ਮੁਲਜ਼ਮਾਂ ਦੇ ਨਾਂ ਹਨ। ਇਸ ਤੋਂ ਇਲਾਵਾ ਮੁਲਜ਼ਮ ਦੀ ਪਿਛਲੇ 10 ਸਾਰਲਾਂ ਵਿੱਚ 13 ਕਰੋੜ ਦੀ ਟ੍ਰਾਂਜੈਕਸ਼ਨ ਸਾਹਮਣੇ ਆਈ ਹੈ। ਪੰਜਾਬ ਸਰਕਾਰ ਇਸਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਪੇਮੈਂਟ ਕਿੱਥੋਂ ਅਤੇ ਕਿਵੇਂ ਆਈ।  

ਇਸ ਕਾਰਨ ਮੁਸ਼ਕਿਲ 'ਚ ਫਸੇ ਏਆਈਜੀ ਰਾਜਜੀਤ ਸਿੰਘ

ਏਆਈਜੀ ਰਾਜਜੀਤ ਸਿੰਘ ਹੁੰਦਲ ਅਤੇ ਉਨ੍ਹਾਂ ਦੇ ਸਾਥੀ ਇੰਸਪੈਕਟਰ ਇੰਦਰਜੀਤ ਸਿੰਘ ਨੂੰ 2017 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਤੇ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਦੇ ਇਲਜ਼ਾਮ ਲੱਗੇ ਹਨ। ਉਸ ਸਮੇਂ ਜਦੋਂ ਮੁਲਜ਼ਮ ਦੇ ਘਰ ਦੀ ਤਲਾਸ਼ੀ ਲਈ ਗਈ ਸੀ ਤਾਂ ਉਥੋਂ ਵੱਡੇ ਪੱਧਰ ਤੇ ਨਸ਼ਾ ਅਤੇ ਹਥਿਆਰ ਮਿਲੇ ਸਨ।

 

 

 

ਇਹ ਵੀ ਪੜ੍ਹੋ