ਤਿੰਨ ਮਹੀਨਿਆਂ ਦੇ ਇੰਤਜਾਰ ਤੋਂ ਬਾਅਦ ਚੰਡੀਗੜ੍ਹ ਨੂੰ ਮਿਲਿਆ ਨਵਾਂ ਸਲਾਹਕਾਰ

IAS ਰਾਜੀਵ ਵਰਮਾ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।

Share:

ਹਾਈਲਾਈਟਸ

  • ਕੇਂਦਰ ਸਰਕਾਰ ਦੇ ਵੱਲੋਂ ਰਾਜੀਵ ਵਰਮਾ ਨੂੰ ਚੰਡੀਗੜ੍ਹ ਪ੍ਰਸ਼ਾਸਕ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ

Chandigarh: ਕਰੀਬ ਤਿੰਨ ਮਹੀਨਿਆਂ ਦੇ ਇੰਤਜਾਰ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੂੰ ਆਪਣਾ ਸਲਾਹਕਾਰ ਮਿਲ ਗਿਆ ਹੈ। ਕੇਂਦਰ ਸਰਕਾਰ ਦੇ ਵੱਲੋਂ ਰਾਜੀਵ ਵਰਮਾ ਨੂੰ ਚੰਡੀਗੜ੍ਹ ਪ੍ਰਸ਼ਾਸਕ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਆਈਏਐਸ ਪੂਰਵਾ ਗਰਗ ਦਾ ਹੁਣ ਚੰਡੀਗੜ੍ਹ ਪ੍ਰਸ਼ਾਸਨ ਤੋਂ ਤਬਾਦਲਾ ਅੰਡੇਮਾਨ ਨਿਕੋਬਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਆਈਏਐਸ ਚੌਧਰੀ ਅਭਿਜੀਤ ਵਿਜੇ ਪੁਡੂਚੇਰੀ ਤੋਂ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਅਹੁਦਾ ਸੰਭਾਲਣਗੇ।

1992 ਬੈਚ ਦੇ IAS ਅਧਿਕਾਰੀ ਹਨ ਰਾਜੀਵ ਵਰਮਾ

ਰਾਜੀਵ ਵਰਮਾ 1992 ਬੈਚ ਦੇ ਆਈਏਐਸ ਅਧਿਕਾਰੀ ਹਨ ਜੋ ਇਸ ਸਮੇਂ ਪਾਂਡੀਚੇਰੀ ਦੇ ਮੁੱਖ ਸਕੱਤਰ ਵਜੋਂ ਤਾਇਨਾਤ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਰਾਜੀਵ ਵਰਮਾ ਅਗਲੇ ਹਫਤੇ ਚੰਡੀਗੜ੍ਹ ਆ ਕੇ ਆਪਣਾ ਅਹੁਦਾ ਸੰਭਾਲ ਲੈਣਗੇ। ਡਾਕਟਰ ਧਰਮਪਾਲ ਦੇ ਤਿੰਨ ਮਹੀਨੇ ਪਹਿਲਾਂ ਸੇਵਾਮੁਕਤ ਹੋਣ ਤੋਂ ਬਾਅਦ ਸਲਾਹਕਾਰ ਦੀ ਅਸਾਮੀ ਖਾਲੀ ਸੀ। ਸਲਾਹਕਾਰ ਦਾ ਚਾਰਜ ਗ੍ਰਹਿ ਸਕੱਤਰ ਕੋਲ ਹੈ।

Housing Board ਦੇ ਚੇਅਰਮੈਨ ਵੀ ਹੋਣਗੇ

ਨਵ-ਨਿਯੁਕਤ ਸਲਾਹਕਾਰ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਚੇਅਰਮੈਨ ਵੀ ਹੋਣਗੇ। ਇਸ ਦੇ ਨਾਲ ਹੀ ਆਈਏਐਸ ਪੂਰਵਾ ਗਰਗ ਨੂੰ ਚੰਡੀਗੜ੍ਹ ਪ੍ਰਸ਼ਾਸਨ ਤੋਂ ਅੰਡੇਮਾਨ ਨਿਕੋਬਾਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਆਈਏਐਸ ਚੌਧਰੀ ਅਭਿਜੀਤ ਵਿਜੇ ਪੁਡੂਚੇਰੀ ਤੋਂ ਚੰਡੀਗੜ੍ਹ ਪ੍ਰਸ਼ਾਸਨ ਦਾ ਅਹੁਦਾ ਸੰਭਾਲਣਗੇ। ਪੂਰਵਾ ਗਰਗ ਇਸ ਸਮੇਂ ਸੀਟਕੋ ਦੇ ਚੇਅਰਮੈਨ ਵਜੋਂ ਤਾਇਨਾਤ ਸਨ।

ਇਹ ਵੀ ਪੜ੍ਹੋ