ਔਰਤ ਨੂੰ ਖੇਤਾਂ ਵਿੱਚ ਨੰਗਾ ਕਰਕੇ ਗੁਪਤ ਅੰਗਾਂ ‘ਤੇ ਮਾਰੀਆਂ ਲੱਤਾਂ

ਰਾਮਾਮੰਡੀ ਥਾਣੇ 'ਚ ਤਾਇਨਾਤ ਸਬ ਇੰਸਪੈਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਕਰਤਾਰਪੁਰ ਇਲਾਕੇ 'ਚ ਔਰਤ ਨਾਲ ਕੁੱਟਮਾਰ ਕੀਤੀ ਗਈ। ਕਿੰਨਰਾਂ ਦੀ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪੁਲਿਸ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।

Share:

ਹਾਈਲਾਈਟਸ

  • ਵੀਡੀਓ ਵਿੱਚ 3 ਨੌਜਵਾਨ ਔਰਤ ਨੂੰ ਵਾਲਾਂ ਤੋਂ ਫੜ ਕੇ ਕੁੱਟ ਰਹੇ ਹਨ ਅਤੇ ਉਸ ਨਾਲ ਬਦਸਲੂਕੀ ਵੀ ਕਰ ਰਹੇ ਹਨ

Jalandhar : ਜਲੰਧਰ ਦੇ ਕਸਬਾ ਕਰਤਾਰਪੁਰ ਤੋਂ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਕੁੱਝ ਨੌਜਵਾਨਾਂ ਨੇ ਇੱਕ ਔਰਤ ਨੂੰ ਜਬਰਦਸਤੀ ਖੇਤਾਂ ਵਿੱਚ ਲੈ ਜਾ ਕੇ ਪਹਿਲਾਂ ਤਾਂ ਨੰਗਾ ਕੀਤਾ ਅਤੇ ਫਿਰ ਉਸਦੇ ਗੁਪਤ ਅੰਗਾਂ ਤੇ ਲੱਤਾਂ ਮਾਰੀਆਂ। ਇਸਦਾ ਵੀਡਿਓ ਵਾਇਰਲ ਹੋਣ ਬਾਦ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੇ ਔਰਤ ਦੇ ਗੁਪਤ ਅੰਗਾਂ ਤੇ ਲੱਤ ਮਾਰਨ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤੀਆਂ।

ਵਾਲਾਂ ਤੋਂ ਫੜ੍ਹ ਕੇ ਕੁੱਟਿਆ

ਵੀਡੀਓ ਵਿੱਚ 3 ਨੌਜਵਾਨ ਔਰਤ ਨੂੰ ਵਾਲਾਂ ਤੋਂ ਫੜ ਕੇ ਕੁੱਟ ਰਹੇ ਹਨ। ਕੁੱਟਮਾਰ ਦੇ ਨਾਲ-ਨਾਲ ਮੁਲਜ਼ਮ ਔਰਤ ਨਾਲ ਬਦਸਲੂਕੀ ਵੀ ਕਰ ਰਹੇ ਹਨ। ਔਰਤ ਕਿਸੇ ਤਰ੍ਹਾਂ ਆਪਣੇ ਆਪ ਨੂੰ ਮੁਲਜ਼ਮਾਂ ਤੋਂ ਛੁਡਾਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਮੁਲਜ਼ਮ ਔਰਤ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰ ਰਹੇ ਹਨ ਅਤੇ ਉਸ ਨੂੰ ਪੱਥਰ ਮਾਰਨ ਦੀ ਗੱਲ ਕਰ ਰਹੇ ਹਨ। ਔਰਤ ਮੁਲਜ਼ਮ ਨੂੰ ਉਸ ਨੂੰ ਛੱਡਣ ਲਈ ਤਰਲੇ ਕਰ ਰਹੀ ਸੀ। ਔਰਤ ਨੇ ਮੰਨਿਆ ਕਿ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਔਰਤ ਨੇ ਕਿਹਾ- ਉਹ ਜੱਗੇ ਨੂੰ ਮਿਲਣ ਆਈ ਸੀ। ਮੁਲਜ਼ਮ ਔਰਤ ਦੇ ਸਿਰ, ਗੁਪਤ ਅੰਗ ਅਤੇ ਹੋਰ ਹਿੱਸਿਆਂ 'ਤੇ ਲੱਤਾਂ ਮਾਰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਮੁਲਜ਼ਮ ਮਹਿਲਾ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕਰਦੇ ਹਨ।

ਪੁਲਿਸ ਕੋਲ ਪਹੁੰਚੀ ਵੀਡੀਓ

ਮੰਗਲਵਾਰ ਰਾਤ ਨੂੰ ਦੋਵੇਂ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗੇ। ਇਸ ਦੌਰਾਨ ਇਹ ਵੀਡੀਓ ਜਲੰਧਰ ਸਿਟੀ ਪੁਲਿਸ ਕੋਲ ਪਹੁੰਚ ਗਈ। ਇਸ ਤੋਂ ਬਾਅਦ ਥਾਣਾ ਰਾਮਾਮੰਡੀ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਵੀਡੀਓ ਥਾਣਾ ਕਰਤਾਰਪੁਰ ਦੇ ਇਲਾਕੇ ਵਿੱਚ ਬਣੀਆਂ ਸਨ। ਇਤਰਾਜ਼ਯੋਗ ਵੀਡੀਓ ਬਾਰੇ ਕਰਤਾਰਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਕਿੰਨਰ ਨੇ ਦਿੱਤੀ ਜਾਣਕਾਰੀ

ਦੂਜੇ ਪਾਸੇ ਜਲੰਧਰ ਦੇ ਕੁਝ ਕਿੰਨਰਾਂ ਨੇ ਦੱਸਿਆ ਕਿ ਔਰਤ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮੰਗਲਵਾਰ ਨੂੰ ਰਾਮਾਮੰਡੀ ਥਾਣੇ ਦੇ ਬਾਹਰ ਕਿੰਨਰਾਂ ਨੇ ਹੰਗਾਮਾ ਕਰ ਦਿੱਤਾ। ਹੰਗਾਮੇ ਦੌਰਾਨ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋ ਗਈ। ਕਿੰਨਰ ਸਿੰਮੀ ਨੇ ਦੱਸਿਆ ਕਿ ਜੱਗਾ ਨਾਮ ਦ ਮੁਲਜ਼ਮ ਉਨ੍ਹਾਂ ਨੂੰ ਰੋਜ਼ਾਨਾ ਕਈ ਗੁੰਡਿਆਂ ਤੋਂ ਧਮਕੀਆਂ ਦਵਾ ਰਿਹਾ ਹੈ। ਜਿਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਜਿਸ 'ਚ ਮੁਲਜ਼ਮ ਗਾਲ੍ਹਾਂ ਕੱਢ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਮੇਰੇ ਪੈਰਾਂ 'ਤੇ ਡਿੱਗ ਕੇ ਮੁਆਫੀ ਮੰਗ, ਨਹੀਂ ਤਾਂ ਮਾਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ

Tags :