Navjot Sidhu ਦੀ ਪਟੀਸ਼ਨ ਮਗਰੋਂ ਹਰਕਤ 'ਚ ਆਈ ਪੰਜਾਬ ਪੁਲਿਸ, ਨਜਾਇਜ ਮਾਈਨਿੰਗ ਖਿਲਾਫ ਦੇਖੋ ਕੀ ਲਿਆ ਐਕਸ਼ਨ 

ਪੰਜਾਬ ਅੰਦਰ ਨਜਾਇਜ ਮਾਈਨਿੰਗ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ। ਇਸਨੂੰ ਲੈ ਕੇ ਸੱਤਾ ਧਿਰ ਉਪਰ ਸਵਾਲ ਚੁੱਕੇ ਜਾ ਰਹੇ ਹਨ। ਇਸੇ ਦੌਰਾਨ ਡੈਮੇਜ ਕੰਟਰੋਲ ਲਈ ਪੁਲਿਸ ਤੇ ਮਾਈਨਿੰਗ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। 

Share:

ਹਾਈਲਾਈਟਸ

  • ਪਟੀਸ਼ਨ ਦੀ ਸੁਣਵਾਈ ਦੇ 24 ਘੰਟੇ ਅੰਦਰ ਹੀ ਪੁਲਿਸ ਹਰਕਤ 'ਚ ਆਈ
  • 13 ਕਰੈਸ਼ਰਾਂ ਦੀ ਰਜਿਸਟਰੇਸ਼ਨ ਨੂੰ ਰੱਦ ਕੀਤਾ ਗਿਆ ਹੈ।

ਪੰਜਾਬ ਨਿਊਜ਼। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਅੰਦਰ ਨਜਾਇਜ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਐਨਜੀਟੀ ਕੋਲ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਚੁੱਕਾ ਹੈ। ਪਟੀਸ਼ਨ ਦੀ ਸੁਣਵਾਈ ਦੇ 24 ਘੰਟੇ ਅੰਦਰ ਹੀ ਪੁਲਿਸ ਹਰਕਤ 'ਚ ਆਈ ਦਿਖਾਈ ਦਿੱਤੀ। ਰੋਪੜ ਵਿਖੇ ਪੁਲਿਸ ਵੱਲੋਂ ਨਜਾਇਜ ਮਾਈਨਿੰਗ ਖਿਲਾਫ ਐਕਸ਼ਨ ਲਿਆ ਗਿਆ ਹੈ। 

ਕਰੋੜਾਂ ਦੀ ਮਸ਼ੀਨਰੀ ਹੋਵੇਗੀ ਸੀਲ 

ਰੂਪਨਗਰ (ਰੋਪੜ) ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੀ ਭੇਜੀ ਗਈ ਰਿਪੋਰਟ ਉਤੇ ਕਾਰਵਾਈ ਕਰਦੇ ਹੋਏ ਮਾਈਨਿੰਗ ਵਿਭਾਗ ਨੇ ਪੰਜਾਬ ਕਰੈਸ਼ਰ ਪਾਲਿਸੀ-2023 ਤਹਿਤ 13 ਕਰੈਸ਼ਰਾਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ। ਜਿਨ੍ਹਾਂ ਕਰੈਸ਼ਰ ਮਾਲਕਾਂ ਦੇ ਖਿਲਾਫ ਗੈਰ-ਕਾਨੂੰਨੀ ਮਾਈਨਿੰਗ ਅਧੀਨ ਮੁਕੱਦਮੇ ਦਰਜ ਹੋਏ ਹਨ ਅਤੇ ਜੋ ਰਾਤ ਬਰਾਤੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਹਨ, ਅਜਿਹੇ 15 ਸਟੋਨ ਕਰੈਸ਼ਰਾਂ ਦੇ ਵਿਰੁੱਧ ਨਿਯਮਾਂ ਮੁਤਾਬਿਕ ਕਾਰਵਾਈ ਕਰਕੇ ਇਹਨਾਂ ਦੀ ਰਜਿਸਟਰੇਸ਼ਨ ਰੱਦ ਕਰਨ ਅਤੇ ਇਹਨਾਂ ਨੂੰ ਸੀਲ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵੀ ਰਿਪੋਰਟ ਭੇਜੀ ਗਈ ਸੀ। ਜਿਸ ਉਤੇ ਕਾਰਵਾਈ ਕਰਦੇ ਹੋਏ ਡਾਇਰੈਕਟਰ ਮਾਈਨਿੰਗ ਐਂਡ ਜਿਓਲੋਜੀ ਪੰਜਾਬ ਚੰਡੀਗੜ੍ਹ ਵੱਲੋਂ ਇਨ੍ਹਾਂ 13 ਕਰੈਸ਼ਰਾਂ ਦੀ ਰਜਿਸਟਰੇਸ਼ਨ ਨੂੰ ਰੱਦ ਕੀਤਾ ਗਿਆ ਹੈ।

ਐਸਐਸਪੀ ਨੇ ਜਾਰੀ ਕੀਤੇ ਨੰਬਰ 

ਐਸਐਸਪੀ ਖੁਰਾਣਾ ਨੇ ਆਮ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਜ਼ਿਲ੍ਹਾ ਪੁਲਿਸ ਦੇ ਕੰਟਰੋਲ ਰੂਮ ਨੰ. 97794-64100, 01881-221273 ਜਾਂ ਸਬੰਧਤ ਹਲਕਾ ਅਫਸਰ ਅਤੇ ਮੁੱਖ ਅਫਸਰ ਥਾਣਾ ਨੂੰ ਇਤਲਾਹ ਦੇ ਸਕਦੇ ਹਨ। ਜ਼ਿਲ੍ਹਾ ਪੁਲਿਸ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਰੈਗੂਲਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਸਮੂਹ ਹਲਕਾ ਅਫਸਰ ਅਤੇ ਮੁੱਖ ਅਫਸਰ ਥਾਣਾ ਵਲੋਂ ਆਪਣੇ-ਆਪਣੇ ਇਲਾਕਿਆਂ ਵਿੱਚ ਸਿਵਲ ਪ੍ਰਸ਼ਾਸ਼ਨ, ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਨਾਲ ਸਮੇਂ-ਸਮੇਂ ਉਤੇ ਚੈਕਿੰਗ ਕੀਤੀ ਜਾਂਦੀ ਹੈ। ਚੈਕਿੰਗ ਦੌਰਾਨ ਅਗਰ ਕੋਈ ਵਿਅਕਤੀ ਗੈਰ-ਕਾਨੂੰਨੀ ਮਾਈਨਿੰਗ ਦੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।

ਇਹਨਾਂ ਦੀ ਰੱਦ ਹੋਈ ਰਜਿਸਟ੍ਰੇਸ਼ਨ 

ਐੱਸਐਸਪੀ ਨੇ ਦੱਸਿਆ ਕਿ ਜਿਹਨਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ ਹੈ ਉਹਨਾਂ 'ਚ  ਗੰਗਾ ਸਟੋਨ ਕਰੈਸ਼ਰ ਪਿੰਡ ਖੇੜਾ ਕਲਮੋਟ, ਭੱਲਾ ਸਟੋਨ ਕਰੈਸ਼ਰ ਪਿੰਡ ਭੱਲੜੀ, ਨਿਊ ਸੱਤਲੁਜ ਸਟੋਨ ਕਰੈਸ਼ਰ ਯੂਨਿਟ-1 ਪਿੰਡ ਖੇੜਾ ਕਲਮੋਟ, ਗਰੇਵਾਲ ਸਟੋਨ ਕਰੈਸ਼ਰ ਪਿੰਡ ਖੇੜਾ ਕਲਮੋਟ, ਕਲਗੀਧਰ ਸਟੋਨ ਕਰੈਸ਼ਰ ਪਿੰਡ ਖੇੜਾ ਕਲਮੋਟ, ਪੁਰੀ ਸਟੋਨ ਕਰੈਸ਼ਰ ਪਿੰਡ ਪਲਾਟਾ, ਏਐੱਸ ਬਰਾੜ ਸਟੋਨ ਕਰੈਸ਼ਰ ਪਿੰਡ ਅਗੰਮਪੁਰ, ਸੱਤ ਸਾਹਿਬ ਸਟੋਨ ਕਰੈਸ਼ਰ ਪਿੰਡ ਹਰੀਪੁਰ, ਭਾਰਤ ਸਟੋਨ ਕਰੈਸ਼ਰ ਐਡ ਸਕਰੀਨਿੰਗ ਪਲਾਂਟ ਪਿੰਡ ਪਲਾਟਾ, ਪਿ੍ਰਥਵੀ ਸਟੋਨ ਕਰੈਸ਼ਰ ਐਂਡ ਸਕਰੀਨਿੰਗ ਪਲਾਂਟ ਪਿੰਡ ਸਪਾਲਵਾਂ, ਸਾਂਈ ਸਟੋਨ ਕਰੈਸ਼ਰ ਪਿੰਡ ਨਲਹੋਟ, ਆਦੇਸ਼ ਸਟੋਨ ਕਰੈਸ਼ਰ ਪਿੰਡ ਐਲਗਰਾਂ ਅਤੇ ਸਿੱਧੀ ਵਿਨਾਇਕ ਸਟੋਨ ਕਰੈਸ਼ਰ ਪਿੰਡ ਐਲਗਰਾਂ ਸ਼ਾਮਿਲ ਹਨ।

 

ਇਹ ਵੀ ਪੜ੍ਹੋ