ਪਹਾੜਾਂ ਤੇ ਬਰਫ਼ਬਾਰੀ ਤੋਂ ਬਾਅਦ ਪੰਜਾਬ ਵਿੱਚ ਸੀਤ ਲਹਿਰ ਚਲਣੀ ਹੋਈ ਸ਼ੁਰੂ

ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਦੇ ਕਾਰਣ ਸਵੇਰੇ-ਸ਼ਾਮ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਪਹਾੜਾਂ ਤੇ ਹੋਈ ਬਰਫ਼ਬਾਰੀ ਦੇ ਕਾਰਣ ਵੀ ਠੰਡੀਆਂ ਹਵਾਵਾਂ ਹੁਣ ਪਾਰਾ ਡਿਗਣ ਲਗਾ ਹੈ।

Share:

ਪੰਜਾਬ ਵਿੱਚ ਠੰਡ ਵੱਧਦੀ ਜਾ ਰਹੀ ਹੈ। ਪਿਛਲੇ ਦਿਨਾਂ ਵਿੱਚ ਹੋਈ ਬਾਰਿਸ਼ ਦੇ ਕਾਰਣ ਸਵੇਰੇ-ਸ਼ਾਮ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਪਹਾੜਾਂ ਤੇ ਹੋਈ ਬਰਫ਼ਬਾਰੀ ਦੇ ਕਾਰਣ ਵੀ ਠੰਡੀਆਂ ਹਵਾਵਾਂ ਹੁਣ ਪਾਰਾ ਡਿਗਣ ਲਗਾ ਹੈ। ਲੋਕ ਸਵੇਰੇ-ਸ਼ਾਮ ਘਰਾਂ ਵਿੱਚ ਹੀ ਦੁਬਕੇ ਹੋਏ ਹਨ। ਮੈਦਾਨੀ ਇਲਾਕਿਆਂ 'ਚ ਸੀਤ ਲਹਿਰ ਸ਼ੁਰੂ ਹੋ ਗਈ ਹੈ। ਇਥੋਂ ਤੱਕ ਕਿ ਰਾਤਾਂ ਵੀ ਠੰਡੀਆਂ ਹੋਣ ਲਗੀਆਂ ਹਨ। ਰਾਤ ਦਾ ਤਾਪਮਾਨ ਵੀ 10 ਡਿਗਰੀ ਦੇ ਨੇੜੇ ਦਰਜ਼ ਕੀਤਾ ਜਾ ਰਿਹਾ ਹੈ। ਅਗਲੇ ਦਿਨਾਂ ਵਿੱਚ ਇਹ ਪਾਰਾ ਹੋਰ ਡਿਗੇਗਾ। ਹੱਜੇ ਦਿਨ ਦਾ ਤਾਪਮਾਨ 23 ਡਿਗਰੀ ਦਰਜ਼ ਕੀਤਾ ਜਾ ਰਿਹਾ ਹੈ। ਪਰ ਜਲਦ ਹੀ ਇਹ ਵੀ ਡਿਗਣ ਦੀ ਆਸ ਹੈ। ਇਸ ਤੋਂ ਬਾਅਦ ਦਿਨ ਵਿੱਚ ਵੀ ਠੰਡ ਵੱਧ ਸਕਦੀ ਹੈ। 

ਠੰਡ ਕਾਰਨ ਘੱਟਣ ਲੱਗੇ ਡੇਂਗੂ ਦੇ ਕੇਸ 

ਸੂਬੇ ਵਿੱਚ ਤਾਪਮਾਨ ਚ ਗਿਰਾਵਟ ਕਾਰਨ ਗਰਮ ਕੱਪੜਿਆਂ ਦੀ ਮੰਗ ਵਧ ਗਈ ਹੈ। ਇਸ ਕਾਰਕੇ ਕਾਰੋਬਾਰੀਆਂ ਦੇ ਚਿਹਰੇ ਵੀ ਖਿੱਲ ਗਏ ਹਨ। ਆਮ ਦਿਨਾਂ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਲੋਕ ਬਾਜ਼ਾਰਾਂ ਵਿੱਚ ਗਰਮ ਕੱਪੜੇ ਖਰੀਦਦੇ ਦੇਖੇ ਗਏ। ਇਸ ਦੇ ਨਾਲ ਹੀ ਦਸੰਬਰ 'ਚ ਕਈ ਲੋਕ ਪਹਾੜਾਂ 'ਤੇ ਬਰਫਬਾਰੀ ਦਾ ਆਨੰਦ ਲੈਣ ਜਾ ਰਹੇ ਹਨ। ਇਸ ਕਾਰਨ ਉਹ ਠੰਡ ਤੋਂ ਬਚਾਅ ਲਈ ਗਰਮ ਕੱਪੜੇ ਖਰੀਦ ਰਹੇ ਹਨ। ਗਾਹਕਾਂ ਦੀ ਭਰਮਾਰ ਹੋਣ ਕਾਰਨ ਗਰਮ ਕੱਪੜੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਚੰਗੀ ਆਮਦਨ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਠੰਡ ਕਾਰਨ ਡੇਂਗੂ ਬੁਖਾਰ ਵੀ ਘੱਟਣ ਲੱਗਾ ਹੈ। ਜ਼ਿਲ੍ਹੇ ਵਿੱਚ ਡੇਂਗੂ ਦਾ ਸਿਰਫ਼ ਇੱਕ ਮਰੀਜ਼ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ