ਚਿੱਟੇ ਦਾ ਟੀਕਾ ਨਾ ਦੇਣ ਤੇ ਨਸ਼ੇੜੀ ਨੇ ਕੀਤਾ ਹੰਮਗਾਮਾ,ਐਂਬੂਲੈਂਸ ਡਰਾਈਵਰ ਨਾਲ ਕੀਤੀ ਕੁੱਟਮਾਰ

ਦੇਰ ਰਾਤ ਉਸ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਹ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਰਜ ਕਰਵਾਉਣਗੇ।

Share:

Punjab News: ਦੇਰ ਰਾਤ ਲੁਧਿਆਣਾ ਵਿੱਚ ਨਸ਼ੇੜੀਆਂ ਵੱਲੋਂ ਸਿਵਲ ਹਸਪਤਾਲ ਦੇ ਸਾਹਮਣੇ ਐਂਬੂਲੈਂਸ ਡਰਾਈਵਰਾਂ ਦੇ ਦਫਤਰ 'ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਹਿਲਾਂ ਬਦਮਾਸ਼ਾਂ ਨੇ ਐਂਬੂਲੈਂਸ ਡਰਾਈਵਰ ਦੀ ਸੜਕ ਦੇ ਵਿਚਕਾਰ ਉਸ ਦੀ ਕੁੱਟਮਾਰ ਕੀਤੀ। ਰਾਤ 10.30 ਵਜੇ ਪਹਿਲਾਂ ਦਫ਼ਤਰ ਵਿੱਚ ਬੈਠੇ ਡਰਾਈਵਰ ਕੋਲ ਇੱਕ ਨਸ਼ੇੜੀ ਵਿਅਕਤੀ ਆਇਆ ਅਤੇ ਉਸ ਕੋਲੋ ਚਿੱਟੇ ਦਾ ਟੀਕਾ ਮੰਗਿਆ। ਡਰਾਈਵਰ ਨੇ ਗੁੱਸੇ 'ਚ ਆ ਕੇ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਭਜਾ ਦਿੱਤਾ।

ਨਸ਼ੇੜੀ ਮੰਗ ਰਿਹਾ ਸੀ ਨਸ਼ੇ ਦਾ ਟੀਕਾ

ਜਾਣਕਾਰੀ ਦਿੰਦਿਆਂ ਡਰਾਈਵਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਦਾ ਰਹਿਣ ਵਾਲਾ ਹੈ। ਉਹ ਲੁਧਿਆਣਾ ਦੇ ਇਸਲਾਮ ਗੰਜ ਵਿੱਚ ਰਹਿੰਦਾ ਹੈ। ਸਿਵਲ ਹਸਪਤਾਲ ਦੇ ਬਾਹਰ ਇੱਕ ਪ੍ਰਾਈਵੇਟ ਐਂਬੂਲੈਂਸ ਦਾ ਦਫ਼ਤਰ ਹੈ। ਉਹ ਮਾਲਕ ਅਵਤਾਰ ਸਿੰਘ ਲਈ ਕੰਮ ਕਰਦਾ ਹੈ। ਰਾਤ 10.30 ਵਜੇ ਇਕ ਨੌਜਵਾਨ ਉਸ ਕੋਲ ਆ ਕੇ ਨਸ਼ੇ ਦਾ ਟੀਕਾ ਮੰਗਣ ਲੱਗਾ। ਉਸ ਸਮੇਂ ਉਹ ਆਪਣੇ ਪਰਿਵਾਰ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਉਸ ਨੇ ਗੁੱਸੇ 'ਚ ਨੌਜਵਾਨ ਦਾ ਭਜਾ ਦਿੱਤਾ।

ਘਟਨਾ ਸੀਸੀਟੀਵੀ ਵਿੱਚ ਕੈਦ

ਕੁਝ ਸਮੇਂ ਨਸ਼ੇੜੀ ਦੇ ਨਾਲ ਤਿੰਨ ਨੌਜਵਾਨ ਆਏ। ਉਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ। ਉਸ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਸੜਕ ਦੇ ਵਿਚਕਾਰ ਲੈ ਗਏ। ਬਦਮਾਸ਼ਾਂ ਨੇ ਕਰੀਬ 5 ਮਿੰਟ ਤੱਕ ਉਸ ਦੀ ਕੁੱਟਮਾਰ ਕੀਤੀ। ਜ਼ਖਮੀ ਹਾਲਤ 'ਚ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਮੁਲਜ਼ਮ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ।

ਇਹ ਵੀ ਪੜ੍ਹੋ