ਕੋਰੋਨਾ ਦੇ ਬਾਅਦ ਇੱਕ ਵਾਰ ਫਿਰ ਸਕੂਲਾਂ 'ਚ ਸ਼ੁਰੂ ਹੋਈਆਂ ਆਨਲਾਈਨ ਕਲਾਸਾਂ

ਕਾਬਿਲੇ ਗੌਰ ਹੈ ਕਿ ਪੰਜਾਬ ਵਿੱਚ ਵੱਧਦੀ ਸਰਦੀ ਦੇ ਕਾਰਣ ਦਸਵੀਂ ਤੱਕ ਦੇ ਸਾਰੇ ਸਕੂਲ 14 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ। ਦਸਵੀਂ ਤੱਕ ਦੇ ਵਿਦਿਆਰਥਿਆਂ ਨੂੰ ਹੁਣ ਅਧਿਆਪਕ ਘਰ ਤੋਂ ਹੀ ਪੜ੍ਹਾਉਣਗੇ

Share:

ਹਾਈਲਾਈਟਸ

  • ਅਧਿਆਪਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਦੇ ਟਾਈਮ ਟੇਬਲ ਅਨੁਸਾਰ ਆਪੋ-ਆਪਣੇ ਵਿਸ਼ਿਆਂ ਦੀਆਂ ਆਨਲਾਈਨ ਕਲਾਸਾਂ ਲੈਣਗੇ

ਕੋਰੋਨਾ ਦੇ ਬਾਅਦ ਹੁਣ ਸਰਦੀ ਦੇ ਕਾਰਣ ਫਿਰ ਤੋਂ ਪੰਜਾਬ ਦੇ ਸਕੂਲਾਂ ਵਿੱਚ ਆਨਲਾਈਨ ਕਲਾਸਾਂ ਲੱਗਣ ਜਾ ਰਹੀਆਂ ਹਨ। ਕਾਬਿਲੇ ਗੌਰ ਹੈ ਕਿ ਪ੍ਰਦੇਸ਼ ਵਿੱਚ ਵੱਧਦੀ ਸਰਦੀ ਦੇ ਕਾਰਣ ਦਸਵੀਂ ਤੱਕ ਦੇ ਸਾਰੇ ਸਕੂਲ 14 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ। ਦਸਵੀਂ ਤੱਕ ਦੇ ਵਿਦਿਆਰਥਿਆਂ ਨੂੰ ਹੁਣ ਅਧਿਆਪਕ ਘਰ ਤੋਂ ਹੀ ਪੜ੍ਹਾਉਣਗੇ, ਹਾਲਾਂਕਿ 11ਵੀਂ ਅਤੇ 12ਵੀਂ ਦੇ ਵਿਦਿਆਰਥਿਆਂ ਦੀ ਆਫਲਾਇਨ ਪੜ੍ਹਾਈ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ, ਪ੍ਰਾਈਮਰੀ, ਮਿਡਲ ਅਤੇ ਹਾਈਸਕੂਲ ਦੇ ਅਧਿਆਪਕਾਂ ਨੂੰ ਸਕੂਲ ਜਾ ਕੇ ਪੜ੍ਹਾਨ ਦੀ ਲੋੜ ਨਹੀਂ ਹੈ। ਹੁਣ ਤੱਕ 8ਵੀਂ ਤੋਂ 10ਵੀਂ ਤੱਕ ਸਾਰੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਾਜ਼ਮੀ  ਹੋਣਗੀਆਂ। ਸਬੰਧਤ ਸਕੂਲ ਮੁਖੀ ਅਤੇ ਜ਼ਿਲ੍ਹਾ ਅਧਿਕਾਰੀ ਇਸ ਦੀ ਨਿਗਰਾਨੀ ਕਰਨਗੇ। 11ਵੀਂ ਅਤੇ 12ਵੀਂ ਦੇ ਅਧਿਆਪਕਾਂ ਲਈ ਸਕੂਲ ਹਾਜ਼ਰੀ ਹੋਣਾ ਲਾਜ਼ਮੀ ਰਹੇਗਾ।

ਪ੍ਰਿੰਸੀਪਲ ਕਰਨਗੇ ਨਿਗਰਾਨੀ 

8ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥਿਆਂ ਲਈ ਸਾਰੇ ਅਧਿਆਪਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਦੇ ਟਾਈਮ ਟੇਬਲ ਅਨੁਸਾਰ ਆਪੋ-ਆਪਣੇ ਵਿਸ਼ਿਆਂ ਦੀਆਂ ਆਨਲਾਈਨ ਕਲਾਸਾਂ ਲੈਣਗੇ। ਇਨ੍ਹਾਂ ਕਲਾਸਾਂ ਦੀ ਨਿਗਰਾਨੀ ਪ੍ਰਿੰਸੀਪਲ ਕਰਨਗੇ। ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ 14 ਜਨਵਰੀ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ। ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਿਰਫ਼ 11ਵੀਂ ਅਤੇ 12ਵੀਂ ਜਮਾਤਾਂ ਹੀ ਰੈਗੂਲਰ ਹੋਣਗੀਆਂ। ਅਧਿਆਪਕ ਇਨ੍ਹਾਣ ਜਮਾਤਾਂ ਨੂੰ ਪੜ੍ਹਾਉਣਗੇ। ਅਧਿਆਪਕਾਂ ਅਤੇ ਨਾਨ-ਟੀਚਿੰਗ ਸਕੂਲਾਂ ਲਈ ਹਾਜ਼ਰੀ ਜ਼ਰੂਰੀ ਹੋਵੇਗੀ। ਬਾਕੀ ਸਟਾਫ਼ ਛੁੱਟੀ 'ਤੇ ਰਹੇਗਾ।

ਇਹ ਵੀ ਪੜ੍ਹੋ