ਵਧਾਈ ਪਿੱਛੇ ਕਿੰਨਰਾਂ ਨੇ ਇੱਕ-ਦੂਜੇ ਦੇ ਸਿਰ ਪਾੜੇ 

ਜਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ। ਦੋ ਧੜੇ ਇੱਕ ਪਿੰਡ ਵਿਖੇ ਵਧਾਈ ਮੰਗਣ ਨੂੰ ਲੈ ਕੇ ਝਗੜਾ ਕਰਨ ਲੱਗੇ ਤਾਂ ਮਾਹੌਲ ਤਣਾਅਪੂਰਨ ਬਣਿਆ। 

Share:

ਫਤਹਿਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਵਿਖੇ ਵਧਾਈ ਮੰਗਣ ਨੂੰ ਲੈ ਕੇ ਕਿੰਨਰਾਂ ਦੇ ਦੋ ਧੜਿਆਂ ਚ ਝਗੜਾ ਹੋ ਗਿਆ।  ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਜ਼ੇਰੇ ਇਲਾਜ਼ ਸੀਰਤ ਮਹੰਤ (25) ਵਾਸੀ ਡੇਰਾ ਸ਼ੀਲਾ ਮਹੰਤ ਦਲੀਚੀ ਮੁਹੱਲਾ ਸਰਹਿੰਦ ਸ਼ਹਿਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਡੇਰਾ ਸੀਲਾ ਮਹੰਤ ਦੀ ਮੁਖੀ ਕੁਲਰਾ ਮਹੰਤ ਵਿਖੇ ਸੱਤ ਹੋਰ ਕਿੰਨਰਾਂ ਸਣੇ ਉਹ ਡੇਰੇ ’ਚ ਹੀ ਰਹਿੰਦੇ ਹਨ ਤੇ ਵਿਆਹ ਸ਼ਾਦੀ ਤੇ ਬੱਚੇ ਦੇ ਜਨਮ ਦੀ ਵਧਾਈ ਲੈਣ ਲਈ ਉਹ ਪਿੰਡਾਂ-ਸ਼ਹਿਰਾਂ ’ਚ ਜਾਂਦੇ ਰਹਿੰਦੇ ਹਨ ਤੇ ਬੀਤੇ ਕੱਲ੍ਹ ਉਹ ਜਦੋਂ ਆਪਣੇ ਸਾਥੀਆਂ ਕਿਰਨ, ਹੀਨਾ, ਕੰਚਨ ਅਤੇ ਆਰਤੀ ਨਾਲ ਮੁੰਡੇ ਦੇ ਵਿਆਹ ਦੀ ਵਧਾਈ ਲੈਣ ਲਈ ਨੇੜਲੇ ਪਿੰਡ ਖਾਨਪੁਰ ਵਿਖੇ ਗਏ ਹੋਏ ਸੀ ਤਾਂ ਸਲਮਾ ਮਹੰਤ,ਫਿਰੋਜ਼ ਖਾਨ, ਸੋਨੀਆ,ਦੀਪਿਕਾ, ਸ਼ਗੁਨ, ਸਾਰਿਕਾ, ਗੌਰੀ, ਹਰਜੋਤ ਸਿੰਘ, ਰਜਿੰਦਰ, ਰਜਿੰਦਰ ਦਾ ਲੜਕਾ ਤਿੰਨ/ਚਾਰ ਹੋਰ ਨਾਮਾਲੂਮ ਕਿੰਨਰਾਂ ਅਤੇ ਮੁੰਡਿਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਪਿੱਛੇ ਹੀ ਪਿੰਡ ਖਾਨਪੁਰ ਵਿਖੇ ਪਹੁੰਚ ਗਏ ਜਿਨ੍ਹਾਂ ਨੂੰ ਉਸਨੇ ਸਮਝਾਇਆ ਕਿ ਤੁਸੀਂ ਸਾਡੇ ਇਲਾਕੇ ’ਚ ਵਧਾਈ ਨਹੀਂ ਮੰਗ ਸਕਦੇ। ਸੀਰਤ ਮਹੰਤ ਨੇ ਦੱਸਿਆ ਕਿ ਉਹ ਜਦੋਂ ਵਧਾਈ ਲੈਣ ਲਈ ਰਣਜੀਤ ਸਿੰਘ ਨਾਮਕ ਵਿਅਕਤੀ ਦੇ ਘਰ ਅੰਦਰ ਚਲੇ ਗਏ ਤਾਂ ਸਾਥੀਆਂ ਸਮੇਤ ਉੱਥੇ ਪਹੁੰਚੇ ਸਲਮਾ ਮਹੰਤ ਨੇ ਕਾਰ ’ਚੋਂ ਲੋਹੇ ਦੀ ਰਾਡ ਕੱਢ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸਦੇ ਸਿਰ ’ਚ ਮਾਰੀ ਤੇ ਜਦੋਂ ਉਸਦੇ ਸਾਥੀਆਂ ਨੇ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਸਲਮਾ ਮਹੰਤ ਅਤੇ ਉਸ ਨਾਲ ਆਏ ਕਿੰਨਰਾਂ ਅਤੇ ਮੁੰਡਿਆਂ ਨੇ ਉਸਦੇ ਸਾਥੀਆਂ ਦੀ ਵੀ ਕੁੱਟਮਾਰ ਕੀਤੀ। 

ਜਾਨਲੇਵਾ ਹਮਲਾ ਕਰਨ ਦਾ ਮੁਕੱਦਮਾ ਦਰਜ 

ਸੀਰਤ ਮਹੰਤ ਦੇ ਬਿਆਨਾਂ ’ਤੇ ਸਲਮਾ ਮਹੰਤ, ਫਿਰੋਜ਼ ਖਾਨ, ਸੋਨੀਆ ਉਰਫ ਕਾਲਾ, ਦੀਪਿਕਾ, ਸ਼ਗੁਨ, ਸਾਰਿਕਾ, ਗੌਰੀ, ਹਰਜੋਤ, ਰਜਿੰਦਰ, ਰਜਿੰਦਰ ਦਾ ਲੜਕਾ ਵਾਸੀਆਨ ਦਲੀਚੀ ਮੁਹੱਲਾ ਸਰਹਿੰਦ ਸ਼ਹਿਰ,3/4 ਅਣਪਛਾਤੇ ਕਿੰਨਰਾਂ ਅਤੇ ਮੁੰਡਿਆਂ ਵਿਰੁੱਧ ਥਾਣਾ ਫ਼ਤਹਿਗੜ੍ਹ ਸਾਹਿਬ ਮੁਕੱਦਮਾ ਦਰਜ ਕਰਵਾ ਕੇ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਧੜੇ ਦੇ ਬਿਆਨ ਲੈ ਕੇ ਵੀ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ