ਬਖਸ਼ੀਵਾਲ ਚੌਂਕੀ ਤੋਂ ਬਾਅਦ ਹੁਣ ਵਡਾਲਾ ਬਾਂਗਰ ਦੀ ਚੌਂਕੀ ਤੇ ਸੁੱਟਿਆ ਗ੍ਰਨੇਡ, BKI ਨੇ ਲਈ ਜ਼ਿੰਮੇਵਾਰੀ,28 ਦਿਨਾਂ ਵਿੱਚ 8ਵਾਂ ਹਮਲਾ

ਪੰਜਾਬ ਵਿੱਚ ਪਿਛਲੇ 28 ਦਿਨਾਂ ਵਿੱਚ ਇਹ 8ਵਾਂ ਹਮਲਾ ਹੈ। ਇਨ੍ਹਾਂ 'ਚੋਂ ਵਿਦੇਸ਼ 'ਚ ਬੈਠੇ ਅੱਤਵਾਦੀ 7 ਧਮਾਕਿਆਂ ਨੂੰ ਅੰਜਾਮ ਦੇਣ 'ਚ ਸਫਲ ਰਹੇ, ਜਦਕਿ ਇਕ ਬੰਬ ਬਿਨਾਂ ਵਿਸਫੋਟ ਦੇ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ।

Share:

ਪੰਜਾਬ ਨਿਊਜ਼(ਗੁਰਦਾਸਪੁਰ):  ਪੰਜਾਬ 'ਚ ਥਾਣਿਆਂ 'ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਰਾਤ ਸਮੇਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਬਾਂਗਰ ਦੇ ਥਾਣੇ 'ਤੇ ਗ੍ਰਨੇਡ ਸੁੱਟਿਆ ਗਿਆ। ਗੁਰਦਾਸਪੁਰ ਦੇ ਕਲਾਨੌਰ ਇਲਾਕੇ 'ਚ ਪਿਛਲੇ 48 ਘੰਟਿਆਂ 'ਚ ਇਹ ਦੂਜਾ ਗ੍ਰਨੇਡ ਹਮਲਾ ਹੈ। ਪੰਜਾਬ '28 ਦਿਨਾਂ '8 ਵਾਰ ਗ੍ਰੇਨੇਡ ਸੁੱਟੇ ਗਏ ਹਨ। ਵਧਦੀਆਂ ਘਟਨਾਵਾਂ ਕਾਰਨ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਅਨੁਸਾਰ ਪਿੰਡ ਵਡਾਲਾ ਬਾਂਗਰ ਰਾਤ ਸਮੇਂ ਧਮਾਕੇ ਨਾਲ ਹਿੱਲ ਗਿਆ। ਜਦੋਂ ਲੋਕ ਡਰਦੇ ਹੋਏ ਘਰਾਂ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਥਾਣੇ 'ਤੇ ਗ੍ਰਨੇਡ ਸੁੱਟਿਆ ਗਿਆ ਹੈ। ਇਸ ਤੋਂ ਬਾਅਦ ਰਾਤ ਭਰ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਵੱਜਦੇ ਰਹੇ। ਇੱਕ ਦਿਨ ਪਹਿਲਾਂ ਹੀ ਕਲਾਨੌਰ ਪੁਲਿਸ ਚੌਕੀ 'ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨੇ ਹਮਲਾ ਕੀਤਾ ਸੀ।

ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਜਿੰਮੇਵਾਰੀ

ਖਾਲਿਸਤਾਨ ਪੱਖੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨੇ ਰਾਤ ਨੂੰ ਵਡਾਲਾ ਬਾਂਗਰ ਵਿੱਚ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਫਿਲਹਾਲ ਪੁਲਿਸ ਚੌਕੀ 'ਚ ਫੋਰੈਂਸਿਕ ਜਾਂਚ ਚੱਲ ਰਹੀ ਹੈ ਅਤੇ ਸੀਨੀਅਰ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।

ਸੁਰੱਖਿਆ ਏਜੰਸੀਆਂ ਲਈ ਚੁਣੌਤੀ

ਪੰਜਾਬ ਵਿੱਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਦੋ ਵੱਡੀਆਂ ਖਾਲਿਸਤਾਨੀ ਜਥੇਬੰਦੀਆਂ ਕੇਜ਼ੈਡਐਫ ਅਤੇ ਬੀਕੇਆਈ ਵੱਲੋਂ ਲਈ ਜਾ ਰਹੀ ਹੈ। ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਹਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਇਨ੍ਹਾਂ ਸਾਰੇ ਹਮਲਿਆਂ ਵਿੱਚ ਸਿਰਫ਼ ਪੰਜਾਬ ਪੁਲਿਸ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਇਨ੍ਹਾਂ ਮਾਮਲਿਆਂ ਵਿੱਚ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ ਪਰ ਇਸ ਦੇ ਬਾਵਜੂਦ ਪੁਲਿਸ ਲਈ ਹਮਲਿਆਂ ’ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।