ਅਮੂਲ ਤੋਂ ਬਾਅਦ ਹੁਣ ਵੇਰਕਾ ਨੇ ਵੀ ਸਸਤਾ ਕੀਤਾ ਦੁੱਧ, ਜਾਣੋ ਨਵੀਆਂ ਕੀਮਤਾਂ 

ਨਵੀਆਂ ਕੀਮਤਾਂ ਐਤਵਾਰ ਤੋਂ ਲਾਗੂ ਹੋਣਗੀਆਂ। ਹੁਣ ਵੇਰਕਾ ਫੁੱਲ ਕ੍ਰੀਮ ਦੁੱਧ 61 ਰੁਪਏ ਪ੍ਰਤੀ ਲੀਟਰ ਮਿਲੇਗਾ। ਵੇਰਕਾ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਦੁੱਧ ਉਤਪਾਦ ਉਪਲਬਧ ਕਰਵਾਉਣ ਲਈ ਵਚਨਬੱਧ ਹੈ।

Courtesy: file photo

Share:

ਬੀਤੇ ਕੱਲ੍ਹ ਹੀ ਅਮੂਲ ਵੱਲੋਂ ਦੁੱਧ ਦੀ ਕੀਮਤ ਘਟਾਈ ਗਈ ਸੀ ਤਾਂ ਇਸਦੇ ਨਾਲ ਹੀ ਵੇਰਕਾ ਨੇ ਵੀ ਵੱਡੀ ਰਾਹਤ ਦਿੰਦੇ ਹੋਏ ਦੁੱਧ ਦਾ ਰੇਟ ਘੱਟ ਕਰ ਦਿੱਤਾ ਹੈ। ਇਸ ਨਾਲ ਖਪਤਕਾਰਾਂ ਨੂੰ ਕੁੱਝ ਰਾਹਤ ਮਿਲੀ ਹੈ। ਅਮੂਲ ਤੋਂ ਬਾਅਦ ਵੇਰਕਾ ਨੇ ਦੁੱਧ ਦੀ ਕੀਮਤ ਘਟਾਈ ਹੈ। ਸਹਿਕਾਰੀ ਸੰਸਥਾ ਵੇਰਕਾ ਨੇ ਵੇਰਕਾ ਸਟੈਂਡਰਡ ਦੁੱਧ ਇੱਕ ਲੀਟਰ ਦੀ ਪੈਕਿੰਗ ਤੇ ਵੇਰਕਾ ਫੁੱਲ ਕ੍ਰੀਮ ਦੁੱਧ ਇੱਕ ਲੀਟਰ ਦੀ ਪੈਕਿੰਗ ਉਪਰ ਇੱਕ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਨਵੀਆਂ ਕੀਮਤਾਂ ਐਤਵਾਰ ਤੋਂ ਲਾਗੂ ਹੋਣਗੀਆਂ। ਹੁਣ ਵੇਰਕਾ ਫੁੱਲ ਕ੍ਰੀਮ ਦੁੱਧ 61 ਰੁਪਏ ਪ੍ਰਤੀ ਲੀਟਰ ਮਿਲੇਗਾ।

ਵੇਰਕਾ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ 

ਵੇਰਕਾ ਅੰਮ੍ਰਿਤਸਰ ਦੇ ਐੱਮਡੀ ਹਰਿਮੰਦਰ ਸਿੰਘ ਸੰਧੂ ਅਨੁਸਾਰ ਵੇਰਕਾ ਦੁੱਧ ਸੰਤੁਲਿਨ ਅਤੇ ਪੌਸ਼ਟਿਕ ਹੈ ਤੇ ਇਸ ਵਿਚ ਵਿਟਾਮਿਨ ਏ ਤੇ ਡੀ ਭਰਪੂਰ ਮਾਤਰਾ 'ਚ ਹੈ। ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਰੇਟ ਘਟਾਏ ਗਏ ਹਨ। ਉੱਥੇ ਹੀ ਵੇਰਕਾ ਰਬੜੀ ਦੀ 85 ਗ੍ਰਾਮ ਦੀ ਪੈਕਿੰਗ 25 ਅਤੇ ਟੋਨਡ ਮਿਲਕ ਦੀ ਨਵੀਂ ਪੈਕਿੰਗ ਵੀਹ ਰੁਪਏ 'ਚ ਮੁਹੱਈਆ ਕਰਵਾਈ ਜਾਵੇਗੀ। ਨੇੜਲੇ ਭਵਿੱਖ ਵਿਚ ਵੇਰਕਾ ਦੇ ਕਈ ਉਤਪਾਦ ਬਾਜ਼ਾਰ 'ਚ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵੇਰਕਾ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦਾ ਦੁੱਧ ਉਤਪਾਦ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਦੁੱਧ ਬ੍ਰਾਂਡ ਅਮੂਲ ਨੇ ਸ਼ੁੱਕਰਵਾਰ ਨੂੰ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਸਨ। ਅਮੂਲ ਨੇ ਤਿੰਨ ਦੁੱਧ ਉਤਪਾਦਾਂ ਦੀ ਕੀਮਤ 1 ਰੁਪਏ ਪ੍ਰਤੀ ਲੀਟਰ ਘਟਾਈ ਸੀ। ਇਸ ਅਨੁਸਾਰ, ਅਮੂਲ ਗੋਲਡ, ਤਾਜ਼ਾ ਤੇ ਟੀ ​​ਸਪੈਸ਼ਲ ਦੀਆਂ ਕੀਮਤਾਂ ਘਟੀਆਂ ਹਨ। ਇਹ ਕਟੌਤੀ 24 ਜਨਵਰੀ ਤੋਂ ਲਾਗੂ ਹੋ ਗਈ ਹੈ।

ਇਹ ਵੀ ਪੜ੍ਹੋ