16 ਲੱਖ ਕਮਿਸ਼ਨ ਪਿੱਛੇ ਕੰਪਨੀ ਦਾ ਕੀਤਾ ਸਾਢੇ 5 ਕਰੋੜ ਦਾ ਨੁਕਸਾਨ, ਜਾਣੋ ਪੂਰਾ ਮਾਮਲਾ 

ਕੰਪਨੀ ਨੂੰ ਚੂਨਾ ਲਗਾਉਣ ਲਈ ਮੁਲਜ਼ਮਾਂ ਨੇ ਸਾਜ਼ਿਸ ਰਚੀ। ਕਰੋੜਾਂ ਰੁਪਏ ਦੀਆਂ ਦਵਾਈਆਂ ਦਾ ਗਲਤ ਤਰੀਕੇ ਨਾਲ ਆਰਡਰ ਕੀਤਾ। ਇਸਦਾ ਲੱਖਾਂ ਰੁਪਏ ਕਮਿਸ਼ਨ ਹਾਸਿਲ ਕਰਕੇ ਕੰਪਨੀ ਦਾ ਵੱਡਾ ਨੁਕਸਾਨ ਕਰ ਦਿੱਤਾ। 

Share:

ਐਲੋਪੈਥਿਕ ਦਵਾਈਆਂ ਬਣਾਉਣ ਵਾਲੀ ਇੱਕ ਕੰਪਨੀ ਦੇ ਮੁਲਾਜ਼ਮਾਂ ਨੇ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਕੰਪਨੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ।ਗਲਤ ਤਰੀਕੇ ਨਾਲ ਦਵਾਈਆਂ ਦੇ ਆਰਡਰ ਬੁੱਕ ਕਰਕੇ ਸਾਢੇ 15 ਲੱਖ ਰੁਪਏ ਤੋਂ ਵੱਧ ਦੀ ਕਮਿਸ਼ਨ ਹਾਸਿਲ ਕਰ ਲਈ। ਮੁਲਜ਼ਮਾਂ ਦੀ ਇਸ ਸਾਜ਼ਿਸ਼ ਨਾਲ ਕੰਪਨੀ ਨੂੰ 5 ਕਰੋੜ 47 ਲੱਖ ਰੁਪਏ ਦਾ ਨੁਕਸਾਨ ਹੋਇਆ l ਕੰਪਨੀ ਨੇ ਆਪਣੇ ਇਹਨਾਂ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਲਈ ਪੁਲਿਸ ਦਾ ਸਹਾਰਾ ਲਿਆ। ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। 

ਸਰਾਭਾ ਨਗਰ ਥਾਣੇ 'ਚ ਮੁਕੱਦਮਾ ਦਰਜ 

ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਵਿਖੇ ਸ਼ਾਮ ਨਗਰ ਦੇ ਰਹਿਣ ਵਾਲੇ ਤਰੁਣ ਕਮਨ  ਦੀ ਸ਼ਿਕਾਇਤ ਤੇ ਝਾਰਖੰਡ ਦੇ ਰਹਿਣ ਵਾਲੇ ਸਰੋਜੀਤ ਰਾਓ, ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਵਾਸੀ ਅੰਕੁਰ ਕੁਮਾਰ ਅਤੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਵਰੁਣ ਕੁਮਾਰ ਦੇ ਖਿਲਾਫ ਧੋਖਾਧੜੀ, ਅਪਰਾਧਕ ਸਾਜਿਸ਼ ਅਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਤਰੁਣ ਕਮਨ ਨੇ ਦੱਸਿਆ ਉਹ ਕਨਸਰਨ ਫਾਰਮਾ ਲਿਮਿਟਿਡ ਨਾਮ ਦੀ ਕੰਪਨੀ ਅਤੇ ਫਰਮ ਚਲਾਉਂਦੇ ਹਨl ਕੰਪਨੀ ਦੇ ਅਧੀਨ ਐਲੋਪੈਥਿਕ ਦਵਾਈਆਂ ਬਣਾਈਆਂ ਜਾਂਦੀਆਂ ਹਨ l ਮੁਲਜ਼ਮ ਸਰੋਜੀਤ ਰਾਉ,ਅੰਕੁਰ ਕੁਮਾਰ ਅਤੇ ਵਰੁਣ ਕੁਮਾਰ ਦਵਾਈਆਂ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕਰਦੇ ਸਨl ਤਰੁਣ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮਾਂ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਤਨਖਾਹ ਤੋਂ ਇਲਾਵਾ ਗਲਤ ਤਰੀਕੇ ਨਾਲ ਆਰਡਰ ਤਿਆਰ ਕਰਵਾ ਕੇ ਕਮਿਸ਼ਨ ਦੀ ਰਕਮ 15 ਲੱਖ 91 ਹਜਾਰ ਰੁਪਏ ਗਲਤ ਢੰਗ ਨਾਲ ਹਾਸਿਲ ਕਰ ਲਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਇਸ ਕਾਰਵਾਈ ਦੇ ਨਾਲ ਕੰਪਨੀ ਨੂੰ 5 ਕਰੋੜ 47 ਲੱਖ ਰੁਪਏ ਦਾ ਨੁਕਸਾਨ ਪਹੁੰਚਿਆ l ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪੜਤਾਲ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ। ਅੱਗੇ ਦੀ ਜਾਂਚ ਜਾਰੀ ਹੈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ

Tags :