ਕੇਂਦਰੀ ਗ੍ਰਹਿ ਮੰਤਰੀ ਦੀ ਫੇਰੀ ਤੋਂ ਪਹਿਲਾਂ ਪ੍ਰਸ਼ਾਸਨਿਕ ਰਿਹਰਸਲ,ਚੰਡੀਗੜ੍ਹ 'ਚ ਅੱਜ ਕਈ ਸੜਕਾਂ ਰਹਿਣਗੀਆਂ ਬੰਦ

ਰਿਹਰਸਲ ਅੱਜ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਇਸ ਦੌਰਾਨ ਰਾਜਿੰਦਰ ਪਾਰਕ ਸੈਕਟਰ 2 ਅਤੇ 3 ਦੇ ਛੋਟੋ ਚੌਂਕ ਤੋਂ ਲੈ ਕੇ ਸੁਖਨਾ ਝੀਲ ਵਰਗੇ ਪੁਆਇੰਟ ਤੱਕ ਉੱਤਰੀ ਸੜਕ ਦਾ ਰਸਤਾ ਬੰਦ ਰਹੇਗਾ।

Share:

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਚੰਡੀਗੜ੍ਹ ਆ ਰਹੇ ਹਨ। ਉਨ੍ਹਾਂ ਦਾ ਇਸ ਫੇਰੀ ਨੂੰ ਲੈ ਕੇ ਅੱਜ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਰਿਹਰਸਲ ਕੀਤੀ ਜਾਵੇਗੀ। ਇਸ ਦੌਰਾਨ ਕਈ ਸੜਕਾਂ ਨੂੰ ਬੰਦ ਰੱਖਿਆ ਜਾਵੇਗਾ। ਰਿਹਰਸਲ ਅੱਜ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਇਸ ਦੌਰਾਨ ਰਾਜਿੰਦਰ ਪਾਰਕ ਸੈਕਟਰ 2 ਅਤੇ 3 ਦੇ ਛੋਟਾ ਚੌਕ ਤੋਂ ਲੈ ਕੇ ਸੁਖਨਾ ਝੀਲ ਵਰਗੇ ਪੁਆਇੰਟ ਤੱਕ ਉੱਤਰੀ ਸੜਕ ਤੇ ਰਸਤਾ ਬੰਦ ਰਹੇਗਾ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਲਾਈਟ ਪੁਆਇੰਟ ਤੋਂ ਸੰਤ ਕਬੀਰ ਸਕੂਲ ਲਾਈਟ ਪੁਆਇੰਟ ਤੱਕ ਇਹ ਸੜਕ ਆਮ ਲੋਕਾਂ ਲਈ ਬੰਦ ਰਹੇਗੀ। ਚੰਡੀਗੜ੍ਹ ਟਰੈਫਿਕ ਪੁਲਿਸ ਨੇ ਲੋਕਾਂ ਨੂੰ ਇਸ ਰਸਤੇ ਤੇ ਨਾ ਆਉਣ ਦੀ ਸਲਾਹ ਦਿੱਤੀ ਹੈ।

 

ਸੁਰੱਖਿਆ ਤੇ ਪੁਖਤਾ ਪ੍ਰਬੰਧ

ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਡੀਐਸਪੀ, ਇੰਸਪੈਕਟਰ ਸਮੇਤ 3 ਹਜ਼ਾਰ ਪੁਲਿਸ ਮੁਲਾਜ਼ਮ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ, ਆਈਟੀਬੀਪੀ, ਇੰਟੈਲੀਜੈਂਸ ਅਤੇ ਸੀਆਈਡੀ ਵਿੰਗਾਂ ਦੇ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ।

 

3 ਘੰਟੇ ਤੱਕ ਰੁਕਣਗੇ ਚੰਡੀਗੜ੍ਹ

ਗ੍ਰਹਿ ਮੰਤਰੀ ਸ਼ਾਹ ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ 375 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ 44 ਏਐਸਆਈਜ਼ ਅਤੇ 700 ਨਵ-ਨਿਯੁਕਤ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗ੍ਰਹਿ ਮੰਤਰੀ ਦਾ ਪ੍ਰੋਗਰਾਮ ਦੁਪਹਿਰ ਦਾ ਹੈ। ਉਹ ਕਰੀਬ 3 ਘੰਟੇ ਸ਼ਹਿਰ 'ਚ ਰੁਕਣਗੇ।

 

ਸੈਂਟਰ ਫਾਰ ਸਾਈਬਰ ਆਪਰੇਸ਼ਨ ਐਂਡ ਸਕਿਓਰਿਟੀ ਦਾ ਕਰਨਗੇ ਉਦਘਾਟਨ

ਅਮਿਤ ਸ਼ਾਹ ਚੰਡੀਗੜ੍ਹ ਏਅਰ ਫੋਰਸ ਹੈਰੀਟੇਜ ਸੈਂਟਰ ਦੀ ਇਮਾਰਤ ਵਿੱਚ 88 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਦੇਸ਼ ਦੇ ਪਹਿਲੇ ਸੈਂਟਰ ਫਾਰ ਸਾਈਬਰ ਆਪਰੇਸ਼ਨ ਐਂਡ ਸਕਿਓਰਿਟੀ ਸੈਂਟਰ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਪੰਜਾਬ ਇੰਜਨੀਅਰਿੰਗ ਕਾਲਜ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹਿਮਾਚਲ ਦੇ ਲੜਕਿਆਂ ਦੇ ਹੋਸਟਲ ਦੇ 140 ਕਮਰਿਆਂ ਦਾ ਉਦਘਾਟਨ ਵੀ ਕਰਨਗੇ।

 

ਇਨ੍ਹਾਂ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ

ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਅਮਿਤ ਸ਼ਾਹ ਕਈ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਦੇ ਲਈ ਯੂਟੀ ਪ੍ਰਸ਼ਾਸਨ ਵੱਲੋਂ ਕੁਝ ਪ੍ਰਾਜੈਕਟਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਇੰਜੀਨੀਅਰਿੰਗ ਵਿਭਾਗ ਵੱਲੋਂ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ 16 ਵਿੱਚ 6.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ, ਸਰਕਾਰੀ ਹਾਈ ਸਕੂਲ ਸਾਰੰਗਪੁਰ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਰਸਾਨ ਵਿੱਚ 16 ਕਰੋੜ ਰੁਪਏ ਦੀ ਲਾਗਤ ਨਾਲ ਇਮਾਰਤ ਬਣਾਈ ਗਈ ਹੈ।

ਇਹ ਵੀ ਪੜ੍ਹੋ