ਨਸ਼ੇ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾਇਆ

12ਵੀਂ ਪਾਸ ਕਰਕੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਮ੍ਰਿਤਕ। ਮੋਬਾਇਲ ਗਹਿਣੇ ਰੱਖ ਕੇ ਲਿਆਂਦਾ ਨਸ਼ਾ। ਜ਼ਿਆਦਾ ਮਾਤਰਾ ਲੈਣ ਨਾਲ ਹੋਈ ਮੌਤ।

Share:

ਪੰਜਾਬ 'ਚ ਲਗਾਤਾਰ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਹਨ। ਪਟਿਆਲਾ 'ਚ ਇੱਕ ਹੋਰ ਘਰ ਦਾ ਚਿਰਾਗ ਬੁਝ ਗਿਆ। ਸਮਾਣਾ ਦੇ ਪਿੰਡ ਕਾਦਰਬਾਦ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਆਸਿਮ (25) ਵਜੋਂ ਹੋਈ। ਉਸਦੇ ਪਿਤਾ ਹੀਰਾ ਲਾਲ ਨੇ ਦੱਸਿਆ ਕਿ ਉਸਦਾ ਪੁੱਤਰ ਨਸ਼ੇ ਕਰਨ ਦਾ ਆਦੀ ਸੀ ਅਤੇ 12ਵੀਂ ਦੀ ਪੜ੍ਹਾਈ ਪੂਰੀ ਕਰਕੇ ਕੰਮ ਲਈ ਵਿਦੇਸ਼ ਜਾਣ ਦੀ ਤਿਆਰੀ 'ਚ ਸੀ। ਸਰਕਾਰੀ ਨਸ਼ਾ ਛਡਾਊ ਕੇਂਦਰ ਤੋਂ ਇਲਾਜ ਦੇ ਬਾਵਜੂਦ ਉਹ ਚੋਰੀ ਛੁਪੇ ਨਸ਼ੇ ਦੀਆਂ ਗੋਲੀਆ ਖਾਂਦਾ ਰਿਹਾ।

ਡਿੱਗਿਆ ਮਿਲਿਆ ਨੌਜਵਾਨ ਪੁੱਤ 

ਪਿਤਾ ਹੀਰਾ ਲਾਲ ਨੇ ਦੱਸਿਆ ਕਿ ਉਸਦੇ ਪੁੱਤ  ਨੇ ਆਪਣਾ ਮੋਬਾਈਲ  ਇੱਕ ਦੁਕਾਨਦਾਰ ਕੋਲ ਗਹਿਣੇ ਰੱਖ ਕੇ ਪ੍ਰਾਪਤ ਕੀਤੇ ਪੈਸਿਆਂ ਨਾਲ ਨਸ਼ਾ ਖਰੀਦਿਆ।  ਇਕ ਜਗ੍ਹਾ ਤੇ ਬੈਠ ਕੇ ਜਿਆਦਾ ਮਾਤਰਾ ਵਿੱਚ ਨਸ਼ੇ ਦਾ ਸੇਵਨ ਕਰ ਲਿਆ ਤੇ ਉੱਥੇ ਹੀ ਡਿੱਗ ਗਿਆ। ਹਾਲਤ ਜ਼ਿਆਦਾ ਖਰਾਬ ਹੋਣ 'ਤੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾ ਦੇ ਅਧਾਰ 'ਤੇ ਮਾਮਲੇ ਵਿਚ ਧਾਰਾ 174 ਤਹਿਤ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। 

ਇਹ ਵੀ ਪੜ੍ਹੋ

Tags :