ਟਰੈਵਲ ਏਜੰਟਾਂ ਖਿਲਾਫ ਕਾਰਵਾਈ - ਫਤਹਿਗੜ੍ਹ ਸਾਹਿਬ 'ਚ ਇੱਕ ਹੋਰ ਲਾਇਸੰਸ ਰੱਦ 

ਡਾ. ਸੋਨਾ ਥਿੰਦ, ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ, ਫਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ 2 ਆਫ 2013) ਦੇ ਸੈਕਸ਼ਨ 6 (1)(ਜੀ) ਤਹਿਤ ਮਿਲੀਆਂ ਸ਼ਕਤੀਆ ਦੀ ਵਰਤੋਂ ਕਰਦੇ ਹੋਏ ਐਕਸ਼ਨ ਲਿਆ ਗਿਆ। 

Courtesy: file photo

Share:

ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਨੇ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ 2 ਆਫ 2013) ਦੇ ਸੈਕਸ਼ਨ 6 (1)(ਜੀ) ਤਹਿਤ ਮਿਲੀਆਂ ਸ਼ਕਤੀਆ ਦੀ ਵਰਤੋਂ ਕਰਦੇ ਹੋਏ ਮੈਸ. ਇੰਡੀਆ ਸੁਪਰ ਫਾਸਟ ਟਰੈਵਲਜ਼, ਵੀਜਾ ਕੰਸਲਟੈਂਸੀ, ਸ਼ਾਪ-ਕਮ-ਆਫਿਸ ਨੰਬਰ 55, ਸੈਕਟਰ 4-ਏ, ਗੁਰੂ ਨਾਨਕ ਕਲੌਨੀ ਮੰਡੀ ਗੋਬਿੰਦਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਜੋਸ਼ੀ ਵਾਸੀ ਸ਼ਾਪ-ਕਮ-ਆਫਿਸ ਨੰਬਰ 55, ਸੈਕਟਰ 4-ਏ, ਗੁਰੂ ਨਾਨਕ ਕਲੌਨੀ ਮੰਡੀ ਗੋਬਿੰਦਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਇੰਡੀਆ ਸੁਪਰਫਾਸਟ ਟਰੈਵਲਜ਼, ਵੀਜ਼ਾ ਕੰਸਲਟੈਂਸੀ ਦਾ ਲਾਇਸੈਂਸ ਨੰਬਰ 47/ਐਮ.ਸੀ.-1, ਮਿਤੀ 22-10-2019 ਨੂੰ ਜਾਰੀ ਕੀਤਾ ਗਿਆ ਸੀ ਜੋ ਕਿ ਮਿਤੀ 21.10.2024 ਤੱਕ ਵੈਲਿਡ ਸੀ, ਜਿਸ ਦੀ ਮਿਆਦ ਖਤਮ ਹੋ ਚੁੱਕੀ ਹੈ। ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਦੋ (2) ਮਹੀਨੇ ਪਹਿਲਾਂ ਲਾਇਸੈਂਸ ਰੀਨਿਊ ਕਰਵਾਉਣ ਲਈ ਅਪਲਾਈ ਕਰਨਾ ਹੁੰਦਾ ਹੈ।

4 ਮਹੀਨੇ ਦੌਰਾਨ ਵੀ ਕੋਈ ਜਵਾਬ ਨਹੀਂ ਦਿੱਤਾ 

ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਹੀ ਲਾਇਸੈਂਸ ਕੈਂਸਲ ਕਰਨ ਤੋਂ ਪਹਿਲਾਂ ਪਵਨ ਜੋਸ਼ੀ ਵਾਸੀ ਸ਼ਾਪ-ਕਮ-ਆਫਿਸ ਨੰਬਰ 55, ਸੈਕਟਰ 4-ਏ, ਗੁਰੂ ਨਾਨਕ ਕਲੌਨੀ ਮੰਡੀ ਗੋਬਿੰਦਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਜਿਸ ਦੇ ਨਾਮ ਤੇ ਲਾਇਸੈਂਸ ਜਾਰੀ ਕੀਤਾ ਗਿਆ ਸੀ, ਨੂੰ ਪੱਤਰ ਨੰ: 15285/ਫ.ਕ.1, ਮਿਤੀ 26.9.2024 ਰਾਹੀਂ ਇੱਕ ਹਫਤੇ ਦੇ ਅੰਦਰ-ਅੰਦਰ ਲਾਇਸੈਂਸ ਰੀਨਿਊ ਕਰਨ ਲਈ ਅਪਲਾਈ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ। ਪ੍ਰੰਤੂ ਲਗਭਗ ਚਾਰ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪਵਨ ਜੋਸ਼ੀ, ਵਾਸੀ ਸ਼ਾਪ-ਕਮ-ਆਫਿਸ ਨੰਬਰ 55, ਸੈਕਟਰ 4-ਏ, ਗੁਰੂ ਨਾਨਕ ਕਲੌਨੀ ਮੰਡੀ ਗੋਬਿੰਦਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਲਾਇਸੈਂਸ ਰੀਨਿਊ ਕਰਨ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ। ਇਸ ਲਈ ਡਾ. ਸੋਨਾ ਥਿੰਦ, ਡਿਪਟੀ ਕਮਿਸ਼ਨਰ-ਕਮ-ਲਾਇਸੈਂਸਿੰਗ ਅਥਾਰਟੀ, ਫਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012 (ਪੰਜਾਬ ਐਕਟ 2 ਆਫ 2013) ਦੇ ਸੈਕਸ਼ਨ 6 (1)(ਜੀ) ਤਹਿਤ ਮਿਲੀਆਂ ਸ਼ਕਤੀਆ ਦੀ ਵਰਤੋਂ ਕਰਦੇ ਹੋਏ ਮੈਸ. ਇੰਡੀਆ ਸੁਪਰਫਾਸਟ ਟਰੈਵਲਜ਼ ਵੀਜਾ ਕੰਸਲਟੈਂਸੀ, ਸ਼ਾਪ-ਕਮ-ਆਫਿਸ ਨੰਬਰ 55, ਸੈਕਟਰ 4-ਏ, ਗੁਰੂ ਨਾਨਕ ਕਲੌਨੀ ਮੰਡੀ ਗੋਬਿੰਦਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਲਾਇਸੈਂਸ ਨੰਬਰ 47/ਐਮ.ਸੀ.-1, ਮਿਤੀ 22.10.2019 ਰੱਦ ਕਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ, ਲਾਇਸੈਂਸੀ ਦੇ ਜਾਂ ਇਸ ਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ