ਪਰਾਲੀ ਦੀ ਅੱਗ ਨੇ ਨੰਬਰਦਾਰੀ ਖੋਹੀ 

ਮੋਗਾ ਵਿਖੇ ਇੱਕ ਨੰਬਰਦਾਰ ਨੂੰ ਪਰਾਲੀ ਦੀ ਅੱਗ ਕਾਰਨ ਆਪਣੀ ਨੰਬਰਦਾਰੀ ਗੁਆਉਣੀ ਪਈ। ਉਸਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਪਿੰਡਵਾਸੀਆਂ ਨੇ ਨੰਬਰਦਾਰ ਨੂੰ ਰੋਕਿਆ ਵੀ ਸੀ। ਪਰ ਉਸਨੇ ਕਿਸੇ ਦੀ ਨਾ ਸੁਣੀ ਤਾਂ ਇਹ ਕਾਰਵਾਈ ਡੀਸੀ ਵੱਲੋਂ ਕੀਤੀ ਗਈ। ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਰਾਜ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ […]

Share:

ਮੋਗਾ ਵਿਖੇ ਇੱਕ ਨੰਬਰਦਾਰ ਨੂੰ ਪਰਾਲੀ ਦੀ ਅੱਗ ਕਾਰਨ ਆਪਣੀ ਨੰਬਰਦਾਰੀ ਗੁਆਉਣੀ ਪਈ। ਉਸਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। ਪਿੰਡਵਾਸੀਆਂ ਨੇ ਨੰਬਰਦਾਰ ਨੂੰ ਰੋਕਿਆ ਵੀ ਸੀ। ਪਰ ਉਸਨੇ ਕਿਸੇ ਦੀ ਨਾ ਸੁਣੀ ਤਾਂ ਇਹ ਕਾਰਵਾਈ ਡੀਸੀ ਵੱਲੋਂ ਕੀਤੀ ਗਈ। ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਰਾਜ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਹੁਕਮਾਂ ਦੀ ਉਲੰਘਣਾ ਕਰਨ ਤੇ ਜ਼ਿਲ੍ਹਾ ਮੈਜਿਸਟ੍ਰੇਟ- ਕਮ- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ ਨੰਬਰਦਾਰ ਜਗਸੀਰ ਸਿੰਘ ਨੂੰ  ਮੁਅੱਤਲ ਕਰ ਦਿੱਤਾ।

ਪੈਟਰੋਲ ਪੰਪ ਦੇ ਕੋਲ ਲਾਈ ਸੀ ਅੱਗ  

ਜਗਸੀਰ ਸਿੰਘ ਵੱਲੋਂ ਜਲੰਧਰ ਰੋਡ ਐਚ.ਪੀ.ਪੈਟਰੋਲ ਪੰਪ ਦੇ ਪਿੱਛੇ ਪਿੰਡ ਫਤਿਹਗੜ੍ਹ, ਕੋਰਟਾਣਾ ਵਿਖੇ ਆਪਣੀ ਜ਼ਮੀਨ ਚ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ। ਜਦੋਂ ਉਸਨੂੰ ਪਿੰਡ ਵਾਲਿਆਂ ਨੇ ਰੋਕਿਆ ਤਾਂ ਉਹ ਨਾ ਰੁਕਿਆ। ਸਗੋਂ ਆਪਣੇ ਹੋਰਨਾਂ ਸਾਥੀਆਂ ਨੂੰ ਵੀ ਅੱਗ ਲਗਾਉਣ ਬਾਰੇ ਕਿਹਾ। ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਨੰਬਰਦਾਰ ਜਗਸੀਰ ਸਿੰਘ ਵਿਰੁੱਧ ਕਾਰਵਾਈ ਹੋਈ। ਵਰਨਣਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਰਾਜ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਅਤੇ ਬਿਨ੍ਹਾਂ ਐਸ.ਐਮ.ਐਸ.ਲੱਗਿਆ ਕੰਬਾਇਨ ਤੋਂ ਝੋਨੇ ਦੀ ਕਟਾਈ ਨਾ ਕਰਨ ਬਾਰੇ ਪੂਰਨ ਪਾਬੰਦੀ ਲਗਾਈ ਗਈ ਹੈ। ਪ੍ਰੰਤੂ ਜਗਸੀਰ ਸਿੰਘ ਨੰਬਰਦਾਰ ਵੱਲੋਂ ਇੱਕ ਜੁੰਮੇਵਾਰ ਵਿਅਕਤੀ ਹੋਣ ਦੇ ਨਾਤੇ ਇਹਨਾਂ ਹੁਕਮਾਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਗਿਆ। ਜਿਸਦੇ ਲਈ  ਜਗਸੀਰ ਸਿੰਘ ਨੰਬਰਦਾਰ ਪਿੰਡ ਫਤਿਹਗੜ੍ਹ ਕੋਰੋਟਾਣਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨੂੰ ‘ਦ ਪੰਜਾਬ ਲੈਂਡ ਰੇਵੇਨਿਊ ਰੂਲਜ਼ 25(1)(ਬੀ)’ ਤਹਿਤ ਅਗਲੇ ਹੁਕਮਾਂ ਤੱਕ ਨੰਬਰਦਾਰੀ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ।