Harmohan Dhawan Passed Away: ਆਪ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਲੰਬੀ ਬਿਮਾਰੀ ਦੇ ਕਾਰਨ ਦਿਹਾਂਤ

Harmohan Dhawan Passed Away: ਹਰਮੋਹਨ ਧਵਨ ਚੰਦਰਸ਼ੇਖਰ ਦੀ ਸਰਕਾਰ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਬਣੇ ਅਤੇ ਸਿਰਫ਼ ਇੱਕ ਵਾਰ ਐਮਪੀ ਚੋਣ ਜਿੱਤੇ। ਚੰਡੀਗੜ੍ਹ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜੋ ਆਪਣੇ ਆਪ ਨੂੰ ਹਰਮੋਹਨ ਧਵਨ ਦਾ ਬੰਦਾ ਨਾ ਸਮਝਦਾ ਹੋਵੇ।

Share:

Harmohan Dhawan Passed Away: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਮੋਹਾਲੀ ਦੇ ਮੈਕਸ ਹਸਪਤਾਲ 'ਚ ਆਖਰੀ ਸਾਹ ਲਿਆ। ਹਰਮੋਹਨ ਧਵਨ ਚੰਦਰਸ਼ੇਖਰ ਦੀ ਸਰਕਾਰ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਬਣੇ ਅਤੇ ਸਿਰਫ਼ ਇੱਕ ਵਾਰ ਐਮਪੀ ਚੋਣ ਜਿੱਤੇ। ਚੰਡੀਗੜ੍ਹ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜੋ ਆਪਣੇ ਆਪ ਨੂੰ ਹਰਮੋਹਨ ਧਵਨ ਦਾ ਬੰਦਾ ਨਾ ਸਮਝਦਾ ਹੋਵੇ। ਸੈਕਟਰ-32 ਦਾ ਮੈਡੀਕਲ ਕਾਲਜ ਹੋਵੇ ਜਾਂ ਸੈਕਟਰ 22 ਦੀ ਸ਼ਾਸਤਰੀ ਮਾਰਕੀਟ, ਸਭ ਕੁਝ ਹਰਮੋਹਨ ਧਵਨ ਦੀ ਬਦੌਲਤ ਹੀ ਸੰਭਵ ਹੋਇਆ। ਸ਼ਹਿਰੀ ਹਵਾਬਾਜ਼ੀ ਮੰਤਰੀ ਵਜੋਂ ਸ਼ਹਿਰ ਨੂੰ ਵਿਕਾਸ ਵੱਲ ਲਿਜਾਣ ਵਾਲੇ ਹਰਮੋਹਨ ਧਵਨ ਨੇ ਕੁਝ ਮਹੀਨੇ ਹੀ ਸ਼ਹਿਰ ਵਾਸੀਆਂ ਦੇ ਦਿਲਾਂ ’ਤੇ ਰਾਜ ਕੀਤਾ ਅਤੇ ਜਿੱਥੇ ਵੀ ਗਏ, ਹਰ ਕਿਸੇ ਨੂੰ ਆਪਣਾ ਦੋਸਤ ਬਣਾ ਲਿਆ

ਗਰੀਬਾਂ ਦੇ ਮਸੀਹਾ ਸੀ ਹਰਮੋਹਨ ਧਵਨ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੰਡੀਗੜ੍ਹ ਦੇ ਗਰੀਬਾਂ ਦੇ ਮਸੀਹਾ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦੇ ਅਕਾਲ ਚਲਾਣੇ 'ਤੇ ਆਮ ਆਦਮੀ ਪਾਰਟੀ ਦੇ ਸਮੂਹ ਆਗੂ ਤੇ ਵਰਕਰ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਸਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਹਿੰਮਤ ਬਖਸ਼ੇ।

ਇਹ ਵੀ ਪੜ੍ਹੋ