ਆਪ ਵਿਧਾਇਕ ਨੇ ਹਿਮਾਚਲ 'ਚ ਪੰਜਾਬੀਆਂ ਉਪਰ ਜ਼ੁਲਮ ਦਾ ਕੀਤਾ ਵਿਰੋਧ, ਕਿਹਾ - 1984 ਵਾਲੀ ਕਾਂਗਰਸ ਦੀ ਸਰਕਾਰ ਅਜਿਹਾ ਕਰਵਾ ਰਹੀ 

ਹੁਣ ਵੀ ਹਿਮਾਚਲ ਪ੍ਰਦੇਸ਼ ’ਚ ਪੰਜਾਬੀਆਂ ਨਾਲ ਹੋ ਰਹੇ ਵਤੀਰੇ ਇਹ ਸਾਬਤ ਕਰਦੇ ਹਨ ਕਿ ਕਾਂਗਰਸ ਦੀ ਯੋਜਨਾ ਹਮੇਸ਼ਾ ਤੋਂ ਪੰਜਾਬੀਆਂ ਨੂੰ ਦਬਾਉਣ ਦੀ ਰਹੀ ਹੈ। ਜੇਕਰ ਅਸੀਂ ਇਨ੍ਹਾਂ ਨਫਰਤੀ ਹਮਲਿਆਂ ਖਿਲਾਫ਼ ਆਵਾਜ਼ ਨਾ ਉਠਾਈ, ਤਾਂ ਕੱਲ੍ਹ ਨੂੰ ਇਹ ਨਫ਼ਰਤ ਹੋਰ ਵਧੇਗੀ।

Courtesy: ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸਦੀ ਨਿੰਦਾ ਕੀਤੀ

Share:

ਹਿਮਾਚਲ ’ਚ ਪੰਜਾਬੀ ਨੌਜਵਾਨਾਂ ਨਾਲ ਹੋ ਰਹੇ ਜ਼ੁਲਮ ਅਤੇ ਕਾਂਗਰਸ ਸਰਕਾਰ ਦੀ ਵੈਰ ਭਾਵਨਾ ਇਨਸਾਫ਼, ਲੋਕਤੰਤਰ ਅਤੇ ਭਾਈਚਾਰੇ ਤੇ ਨਿਆਂ ਵਿਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਲਈ ਇਹ ਬਹੁਤ ਹੀ ਚਿੰਤਾਜਨਕ ਹੈ ਕਿ ਹਿਮਾਚਲ ਪ੍ਰਦੇਸ਼ ’ਚ ਪੰਜਾਬੀ ਮੁੰਡਿਆਂ ਨਾਲ ਧੱਕੇ ਹੋ ਰਹੇ ਹਨ। ਪੰਜਾਬੀਆਂ ਵਿਰੁੱਧ ਜੋ ਸਾਜ਼ਿਸ਼ਾਂ ਹੋ ਰਹੀਆਂ ਹਨ, ਉਹ ਲੋਕਤੰਤਰ ਦੇ ਅਸੂਲਾਂ ਅਤੇ ਭਾਰਤੀ ਸੰਵਿਧਾਨ ਦੇ ਨਿਯਮਾ ਦੀ ਉਲੰਘਣਾ ਹਨ। ਇਹ ਨਾ ਸਿਰਫ਼ ਇੱਕ ਖਾਸ ਕੌਮ ਵਿਰੁੱਧ ਰਚੀ ਗਈ ਯੋਜਨਾ ਹੈ, ਸਗੋਂ ਭਾਈਚਾਰੇ ਦੇ ਮੂਲ ਸੰਕਲਪ ਨੂੰ ਤਹਿਸ-ਨਹਿਸ ਕਰਨ ਦੀ ਇੱਕ ਕੋਸ਼ਿਸ਼ ਵੀ ਹੈ। ਇਹ ਕਹਿਣਾ ਹੈ ਕਿ ਪਾਇਲ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ।

ਝੰਡੇ ਦੇ ਵਿਵਾਦ ਨੂੰ ਦਿੱਤਾ ਤੂਲ 

ਉਹਨਾਂ ਕਿਹਾ ਕਿ ਹਾਲੀਆ ਘਟਨਾਵਾਂ ’ਚ ਜਿਥੇ ਪੰਜਾਬੀ ਨੌਜਵਾਨਾਂ ਨੂੰ ਬੇਵਜ੍ਹਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉੱਥੇ ਹੀ ਝੰਡੇ ਦੇ ਵਿਵਾਦ ਨੂੰ ਹੋਰ ਵਧਾ ਕੇ ਪੰਜਾਬੀਆਂ ਵਿਰੁੱਧ ਇੱਕ ਨਵੀਂ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੋਈ ਆਮ ਵਿਵਾਦ ਨਹੀਂ, ਸਗੋਂ ਇੱਕ ਵੱਡੀ ਯੋਜਨਾ ਦੇ ਤਹਿਤ ਪੰਜਾਬੀਅਤ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਇਨ੍ਹਾਂ ਘਟਨਾਵਾਂ ਨੇ ਸਾਡੇ ਮਨਾਂ ਵਿੱਚ ਇੱਕ ਵੱਡਾ ਪ੍ਰਸ਼ਨ ਚੁੱਕ ਦਿੱਤਾ ਹੈ—ਕਿ ਕੀ ਇੱਕ ਖਾਸ ਸਮੂਹ ਵਿਰੁੱਧ ਵਿਤਕਰਾ ਕਰਨ ਨੂੰ ਹੁਣ ਭਾਰਤ ਵਿੱਚ ਆਮ ਬਣਾ ਦਿੱਤਾ ਗਿਆ ਹੈ?

ਕਾਂਗਰਸ ਸਰਕਾਰ ਅਤੇ ਸਿੱਖ ਵਿਰੋਧੀ ਨੀਤੀ

ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਹਮੇਸ਼ਾ ਤੋਂ ਹੀ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਵਿਰੁੱਧ ਵੈਰ ਭਾਵਨਾ ਰੱਖਦੀ ਆਈ ਹੈ। ਅਜੇ ਵੀ ਅਸੀਂ 1984 ਦੇ ਕਤਲੇਆਮ ਨੂੰ ਭੁਲ ਨਹੀਂ ਸਕੇ, ਜਦੋਂ ਦਿੱਲੀ, ਕਾਨਪੁਰ, ਪਟਨਾ ਅਤੇ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਨਾਲ ਸਰੇਆਮ ਕਤਲ ਕੀਤਾ ਗਿਆ। ਜੂਨ 1984 ’ਚ ਸੱਚੇ ਦਰਬਾਰ ’ਚ ਬੰਦੇ ਮਾਰਨ ਵਾਲੀ ਇਹੀ ਕਾਂਗਰਸ ਪਾਰਟੀ ਸੀ। ਅੱਜ 2025 ’ਚ ਵੀ ਉਹੀ ਸੋਚ ਜਾਰੀ ਹੈ। ਹੁਣ ਵੀ ਹਿਮਾਚਲ ਪ੍ਰਦੇਸ਼ ’ਚ ਪੰਜਾਬੀਆਂ ਨਾਲ ਹੋ ਰਹੇ ਵਤੀਰੇ ਇਹ ਸਾਬਤ ਕਰਦੇ ਹਨ ਕਿ ਕਾਂਗਰਸ ਦੀ ਯੋਜਨਾ ਹਮੇਸ਼ਾ ਤੋਂ ਪੰਜਾਬੀਆਂ ਨੂੰ ਦਬਾਉਣ ਦੀ ਰਹੀ ਹੈ। ਜੇਕਰ ਅਸੀਂ ਇਨ੍ਹਾਂ ਨਫਰਤੀ ਹਮਲਿਆਂ ਖਿਲਾਫ਼ ਆਵਾਜ਼ ਨਾ ਉਠਾਈ, ਤਾਂ ਕੱਲ੍ਹ ਨੂੰ ਇਹ ਨਫ਼ਰਤ ਹੋਰ ਵਧੇਗੀ।

ਇਨਸਾਫ਼ ਅਤੇ ਹੱਕਾਂ ਲਈ ਸਾਡੇ ਫ਼ਰਜ਼

ਅਸੀਂ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਪੰਜਾਬੀਆਂ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਪੰਜਾਬ ਦੇ ਨੌਜਵਾਨ ਕਿਸੇ ਵੀ ਹਲਾਤ ਵਿੱਚ ਆਪਣੇ ਹੱਕਾਂ ਤੋਂ ਵਾਂਝੇ ਨਹੀਂ ਰਹਿਣਗੇ। ਜੇਕਰ ਅਸੀਂ ਹੁਣ ਚੁੱਪ ਰਹੇ, ਤਾਂ ਭਵਿੱਖ ’ਚ ਇਹ ਹਮਲੇ ਹੋਰ ਵਧ ਜਾਣਗੇ। ਸਾਨੂੰ ਇੱਕਜੁਟ ਹੋ ਕੇ ਇਸਨੂੰ ਰੋਕਣ ਲਈ ਲੜਨਾ ਪਵੇਗਾ। ਅਸੀਂ ਇਹ ਸਾਫ਼ ਕਰਦੇ ਹਾਂ ਕਿ ਪੰਜਾਬੀ ਨੌਜਵਾਨਾਂ ਨਾਲ ਡਟ ਕੇ ਖੜ੍ਹੇ ਹਾਂ ॥

ਇਹ ਵੀ ਪੜ੍ਹੋ