ਪੇਸ਼ੀ ਤੋਂ ਪਹਿਲਾਂ ਜੇਲ੍ਹ 'ਚ ਡਿੱਗਿਆ ਆਪ ਵਿਧਾਇਕ ਗੱਜਣਮਾਜਰਾ

ਈਡੀ ਵੱਲੋਂ ਗ੍ਰਿਫ਼ਤਾਰ ਜਸਵੰਤ ਸਿੰਘ ਗੱਜਣਮਾਜਰਾ ਨਾਭਾ ਜੇਲ੍ਹ 'ਚ ਬੰਦ ਹੈ। ਬੁੱਧਵਾਰ ਨੂੰ ਗੱਜਣਮਾਜਰਾ ਦੀ ਪੇਸ਼ੀ ਸੀ। ਇਸਤੋਂ ਪਹਿਲਾਂ ਉਹ ਡਿੱਗ ਗਿਆ ਅਤੇ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਾਇਆ ਗਿਆ।

Share:

ਹਾਈਲਾਈਟਸ

  • ਮੈਡੀਕਲ ਕੰਡੀਸ਼ਨ
  • ਨਾਭਾ ਜੇਲ੍ਹ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਹਾਲ ਹੀ ਵਿੱਚ ਗ੍ਰਿਫ਼ਤਾਰ  ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਆਪਣੀ ਪੇਸ਼ੀ ਤੋਂ ਪਹਿਲਾਂ ਨਾਭਾ ਜੇਲ੍ਹ 'ਚ ਡਿੱਗ ਗਿਆ। ਕਿਹਾ ਜਾ ਰਿਹਾ ਹੈ ਕਿ ਪੈਰ ਫਿਸਲਣ ਕਰਕੇ ਗੱਜਣਮਾਜਰਾ ਫਰਸ਼ ’ਤੇ ਡਿੱਗ ਪਿਆ। ਸੱਟ ਲੱਗਣ ਕਰਕੇ ਉਸਨੂੰ  ਪਟਿਆਲਾ ਦੇ ਰਾਜਿੰਦਰਾ ਹਸਪਤਾਲ  ਦਾਖਲ ਕਰਵਾਇਆ ਗਿਆ। 

ਈਡੀ ਨੇ ਕੀਤਾ ਵਿਰੋਧ

ਬੁੱਧਵਾਰ  ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਗੱਜਣਮਾਜਰਾ ਨੂੰ ਪੇਸ਼ ਕੀਤਾ ਜਾਣਾ ਸੀ। ਮੈਡੀਕਲ ਕੰਡੀਸ਼ਨ ਕਾਰਨ ਪੇਸ਼ ਨਾ ਹੋਣ ਦਾ  ਈਡੀ ਨੇ ਵਿਰੋਧ ਕੀਤਾ। ਇਸ ’ਤੇ ਅਦਾਲਤ ਨੇ ਮੈਡੀਕਲ ਸੁਪਰਡੈਂਟ ਦੀ ਨਿਗਰਾਨੀ ਹੇਠ ਬੋਰਡ ਬਣਾਉਣ ਦੇ ਹੁਕਮ ਦਿੱਤੇ। ਮੈਡੀਕਲ ਬੋਰਡ ਵੀਰਵਾਰ ਸਵੇਰੇ 10:30 ਵਜੇ ਤੱਕ ਜ਼ਿਲ੍ਹਾ ਅਦਾਲਤ ਵਿਖੇ ਆਪਣੀ ਰਿਪੋਰਟ ਪੇਸ਼ ਕਰੇਗਾ। ਰਿਪੋਰਟ 'ਚ ਜੇਕਰ ਗੱਜਣਮਾਜਰਾ ਮੈ਼ਡੀਕਲ ਫਿੱਟ ਆਇਆ ਤਾਂ ਉਸਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

36 ਘੰਟੇ ਦਾਖਲ ਰਿਹਾ ਸੀ ਗੱਜਣਮਾਜਰਾ 

ਇਸਤੋਂ ਪਹਿਲਾਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਗ੍ਰਿਫਤਾਰੀ ਮਗਰੋਂ ਜਦੋਂ ਈਡੀ ਨੇ  ਪੁੱਛਗਿੱਛ ਸ਼ੁਰੂ ਕੀਤੀ ਸੀ ਤਾਂ ਉਸਦੇ ਦਿਲ ਦੀ ਧੜਕਣ ਵਧ ਗਈ ਸੀ। ਵਿਧਾਇਕ ਘਬਰਾਹਟ ਮਹਿਸੂਸ ਕਰਨ ਲੱਗਾ ਸੀ। ਉਸਨੂੰਪੀਜੀਆਈ ਚੰਡੀਗੜ੍ਹ ਕਰੀਬ 36 ਘੰਟੇ ਦਾਖ਼ਲ ਰੱਖਿਆ ਗਿਆ ਸੀ। 

40 ਕਰੋੜ ਦੇ ਘਪਲੇ ਦਾ ਮਾਮਲਾ

ਵਿਧਾਇਕ ਗੱਜਣਮਾਜਰਾ ਦੀ ਗ੍ਰਿਫਤਾਰੀ 40 ਕਰੋੜ ਰੁਪਏ ਘਪਲੇ ਦੇ ਪੁਰਾਣੇ ਮਾਮਲੇ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਈਡੀ ਨੇ ਪਿਛਲੇ ਸਾਲ ਉਨ੍ਹਾਂ ਦੇ ਘਰ, ਦਫ਼ਤਰ ਅਤੇ ਹੋਰ ਜਾਇਦਾਦਾਂ ਦੀ ਜਾਂਚ ਕੀਤੀ ਸੀ। ਹਾਲਾਂਕਿ ਉਸ ਸਮੇਂ ਵਿਧਾਇਕ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਪਹਿਲਾਂ ਸੂਚਨਾ ਸੀ ਕਿ ਵਿਧਾਇਕ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। ਪਰ ਈਡੀ ਨੇ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਸੀ ।

 

ਇਹ ਵੀ ਪੜ੍ਹੋ