ਜੂਏ ਦੇ ਕੇਸ ਚੋਂ ਬਰੀ ਹੋਇਆ AAP ਵਿਧਾਇਕ 

ਕੋਰੋਨਾ ਕਾਲ ਸਮੇਂ ਪੁਲਿਸ ਨੇ ਦਰਜ ਕੀਤਾ ਸੀ ਮੁਕੱਦਮਾ। ਕਾਂਗਰਸ ਉਪਰ ਝੂਠਾ ਕੇਸ ਪਾਉਣ ਦਾ ਲਾਇਆ ਸੀ ਇਲਜ਼ਾਮ। ਅਦਾਲਤ ਦੇ ਫੈਸਲੇ ਦਾ ਕੀਤਾ ਸੁਆਗਤ।

Share:

ਹਾਈਲਾਈਟਸ

  • ਗੈਂਬਲਿੰਗ ਐਕਟ
  • ਭਾਰਗਵ ਕੈਂਪ

ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅਦਾਲਤ ਨੇ ਗੈਂਬਲਿੰਗ ਐਕਟ ਕੇਸ 'ਚ ਬਰੀ ਕਰ ਦਿੱਤਾ। ਅਦਾਲਤ ਤੋਂ ਰਾਹਤ ਮਿਲਣ ਮਗਰੋਂ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ 'ਤੇ ਭਰੋਸਾ ਸੀ ਅਤੇ  ਅੱਜ ਇਨਸਾਫ਼ ਮਿਲਿਆ ਹੈ। ਦੱਸ ਦਈਏ ਕਿ ਸਾਲ 2020 ਵਿੱਚ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਸ਼ੀਤਲ ਅੰਗੁਰਾਲ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਵਿਧਾਇਕ ਨੇ ਕਿਹਾ ਕਿ ਕੋਰੋਨਾ ਕਾਲ ਦੇ ਸਮੇਂ ਕਾਂਗਰਸ ਨੇ ਝੂਠਾ ਕੇਸ ਦਰਜ ਕੀਤਾ ਸੀ। ਇਹ ਗ੍ਰਿਫਤਾਰੀ ਵੀ ਸਿਆਸੀ ਦਬਾਅ ਕਾਰਨ ਹੋਈ ਸੀ। ਪਰ ਅੱਜ ਅਦਾਲਤ ਨੇ ਉਹਨਾਂ ਨੂੰ ਬੇਕਸੂਰ ਸਾਬਤ ਕਰ ਦਿੱਤਾ ਹੈ।

10 ਜਣਿਆਂ ਨੂੰ ਕੀਤਾ ਸੀ ਗ੍ਰਿਫਤਾਰ 

ਭਾਰਗਵ ਕੈਂਪ ਪੁਲਿਸ ਨੇ ਰੇਡ ਮਾਰ ਕੇ ਮੁਹੱਲਾ ਕੋਟ ਸਦੀਕ ਤੋਂ ਸ਼ੀਤਲ ਅੰਗੁਰਾਲ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਸ ਦੌਰਾਨ 2 ਲੱਖ ਰੁਪਏ ਤੋਂ ਵੱਧ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਵਿੱਚ 13 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। 

ਇਹ ਵੀ ਪੜ੍ਹੋ