Lok Sabha Elections 2024: ਆਪ ਖਡੂਰ ਸਾਹਿਬ ਵਿਖੇ 11 ਫਰਵਰੀ ਨੂੰ ਵਿਸ਼ਾਲ ਰੈਲੀ ਕਰੇਗੀ, ਕਈ ਵੱਡੇ ਐਲਾਨ ਹੋਣਗੇ!

Lok Sabha Elections 2024: ਰੈਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪਹੁੰਚਣਗੇ। ਇਸ ਤੋਂ ਪਹਿਲੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀ ਤਰ੍ਹਾਂ ਇਸ ਰੈਲੀ 'ਚ ਵੀ ਪੰਜਾਬ ਲਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ।

Share:

Lok Sabha Elections 2024: ਪੰਜਾਬ ਵਿੱਚੋਂ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣ ਦੇ ਟੀਚੇ ਨਾਲ ਆਮ ਆਦਮੀ ਪਾਰਟੀ ਖਡੂਰ ਸਾਹਿਬ ਵਿਖੇ 11 ਫਰਵਰੀ ਨੂੰ ਵਿਸ਼ਾਲ ਰੈਲੀ ਕਰੇਗੀ। ਰੈਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਵੀ ਪਹੁੰਚਣਗੇ। ਇਸ ਤੋਂ ਪਹਿਲੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀ ਤਰ੍ਹਾਂ ਇਸ ਰੈਲੀ 'ਚ ਵੀ ਪੰਜਾਬ ਲਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਸੂਬੇ ਵਿੱਚ 150 ਮੁਹੱਲਾ ਕਲੀਨਿਕ ਬਣ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਤਿਆਰ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਰੈਲੀ ਵਿੱਚ 'ਆਪ' ਸਰਕਾਰ ਪੰਜਾਬ ਨੂੰ ਨਵੇਂ ਮੁਹੱਲਾ ਕਲੀਨਿਕ ਸਮਰਪਿਤ ਕਰੇਗੀ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਅਯੁੱਧਿਆ (Ayodhya) ਲਈ ਹਵਾਈ ਯਾਤਰਾ ਅਤੇ ਰੇਲ ਗੱਡੀਆਂ ਭੇਜਣ ਦੀ ਵੀ ਗੱਲ ਕੀਤੀ ਹੈ। ਉਮੀਦ ਹੈ ਕਿ ਇਸ ਦਿਨ ਅਰਵਿੰਦ ਕੇਜਰੀਵਾਲ ਅਤੇ ਮਾਨ ਵੀ ਇਸ ਦਾ ਐਲਾਨ ਕਰਨਗੇ।

ਪਾਰਟੀ ਵਿੱਚ ਕੁਝ ਵੱਡੇ ਚਿਹਰੇ ਵੀ ਸ਼ਾਮਲ ਕਰ ਸਕਦੇ ਹਨ ਕੇਜਰੀਵਾਲ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ 150 ਨਵੇਂ ਕਲੀਨਿਕ ਦੇ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ 150 ਨਵੇਂ ਕਲੀਨਿਕ ਦੇ ਸਕਦੇ ਹਨ।  ਮੁੱਖ ਮੰਤਰੀ ਇਸ ਦਿਨ ਅੰਮ੍ਰਿਤਸਰ, ਤਰਨਤਾਰਨ ਅਤੇ ਆਸ-ਪਾਸ ਦੇ ਇਲਾਕਿਆਂ ਲਈ ਵੱਡੇ ਐਲਾਨ ਵੀ ਕਰ ਸਕਦੇ ਹਨ। ਇਸ ਰੈਲੀ ਦੌਰਾਨ ਮਾਝੇ ਦੇ ਕਈ ਅਕਾਲੀ, ਕਾਂਗਰਸੀ ਅਤੇ ਭਾਜਪਾ ਆਗੂਆਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕੇਜਰੀਵਾਲ ਇਸ ਦੌਰਾਨ ਪਾਰਟੀ ਵਿੱਚ ਕੁਝ ਵੱਡੇ ਚਿਹਰੇ ਵੀ ਸ਼ਾਮਲ ਕਰ ਸਕਦੇ ਹਨ। 

ਇਹ ਵੀ ਪੜ੍ਹੋ