ਜਲੰਧਰ ਦੇ ਨੌਜਵਾਨ ਦਿੱਲੀ ਦੀ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਕੀਤਾ ਇਹ ਕੰਮ...

ਪੀੜਿਤਾ ਨੇ ਦੱਸਿਆ ਕਿ Shaadi.com ਰਾਹੀਂ ਉਹ ਜਲੰਧਰ ਨਿਊ ​​ਦਿਓਲ ਨਗਰ ਦੇ ਰਹਿਣ ਵਾਲੇ ਦੁਸ਼ਯੰਤ ਦੇ ਸੰਪਰਕ 'ਚ ਆਈ ਸੀ। ਦੋਵਾਂ ਵਿਚਾਲੇ ਚੰਗੀ ਗੱਲਬਾਤ ਹੋਈ ਅਤੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਦੁਸ਼ਯੰਤ ਹਾਈਵੇ 'ਤੇ ਸਥਿਤ ਵੱਡੇ ਰੈਸਟੋਰੈਂਟ 'ਚ ਵਾਲਿਟ ਪਾਰਕਿੰਗ ਦਾ ਠੇਕਾ ਚਲਾਉਂਦਾ ਸੀ।

Share:

ਜਲੰਧਰ ਦੇ ਭਾਰਗਵ ਕੈਂਪ ਥਾਣੇ ਦੇ ਬਾਹਰ ਹੰਗਾਮਾ ਕਰਨ ਵਾਲੀ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਔਰਤ ਨੇ ਦੋਸ਼ ਲਾਇਆ ਸੀ ਕਿ ਨਿਊ ਦਿਓਲ ਨਗਰ ਦੇ ਰਹਿਣ ਵਾਲੇ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਥਾਣਾ ਡਿਵੀਜ਼ਨ ਨੰਬਰ 4 ਪੁਲਿਸ ਨੇ ਮੁਲਜ਼ਮ ਦੁਸ਼ਯੰਤ ਭਨੋਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦਿੱਲੀ ਦੀ ਰਹਿਣ ਵਾਲੀ ਪੀੜਿਤਾ ਨੇ ਦੱਸਿਆ ਕਿ Shaadi.com ਰਾਹੀਂ ਉਹ ਜਲੰਧਰ ਨਿਊ ​​ਦਿਓਲ ਨਗਰ ਦੇ ਰਹਿਣ ਵਾਲੇ ਦੁਸ਼ਯੰਤ ਦੇ ਸੰਪਰਕ 'ਚ ਆਈ ਸੀ। ਦੋਵਾਂ ਵਿਚਾਲੇ ਚੰਗੀ ਗੱਲਬਾਤ ਹੋਈ ਅਤੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਦੁਸ਼ਯੰਤ ਹਾਈਵੇ 'ਤੇ ਸਥਿਤ ਵੱਡੇ ਰੈਸਟੋਰੈਂਟ 'ਚ ਵਾਲਿਟ ਪਾਰਕਿੰਗ ਦਾ ਠੇਕਾ ਚਲਾਉਂਦਾ ਸੀ।

ਜਲੰਧਰ ਦੇ ਹੋਟਲ 'ਚ ਕਈ ਵਾਰ ਬੁਲਾ ਕੇ ਬਣਾਏ ਸਰੀਰਕ ਸਬੰਧ

ਲੜਕੀ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨੂੰ ਕਈ ਵਾਰ ਜਲੰਧਰ ਦੇ ਹੋਟਲ 'ਚ ਬੁਲਾਇਆ ਅਤੇ ਵਿਆਹ ਦੇ ਬਹਾਨੇ ਉਸ ਨਾਲ ਸਰੀਰਕ ਸਬੰਧ ਬਣਾਏ। ਪਰ ਹੁਣ ਨੌਜਵਾਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਲੜਕੀ ਨੇ ਮਾਮਲੇ ਦੀ ਸ਼ਿਕਾਇਤ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਕੀਤੀ। ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ। ਥਾਣਾ-4 ਦੇ ਐਸਐਚਓ ਹਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਔਰਤ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਔਰਤ ਨੇ ਦੋਸ਼ ਲਾਇਆ ਸੀ ਕਿ ਉਕਤ ਨੌਜਵਾਨ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਬੰਧ ਬਣਾਏ ਸਨ। ਔਰਤ ਨੇ ਉਸ 'ਤੇ ਧੋਖਾਧੜੀ ਦਾ ਦੋਸ਼ ਵੀ ਲਗਾਇਆ ਹੈ।

ਕਾਰੋਬਾਰ ਦੇ ਨਾਂ 'ਤੇ ਲਏ 9 ਲੱਖ ਰੁਪਏ ਦੀ ਠੱਗੀ

ਔਰਤ ਨੇ ਦੱਸਿਆ ਕਿ ਉਕਤ ਨੌਜਵਾਨ ਜਲੰਧਰ-ਲੁਧਿਆਣਾ ਹਾਈਵੇਅ ਪਰਾਗਪੁਰ ਨੇੜੇ ਸਥਿਤ ਨਿੱਜੀ ਰੈਸਟੋਰੈਂਟ ਵਿੱਚ ਪਾਰਕਿੰਗ ਦਾ ਠੇਕਾ ਚਲਾਉਂਦਾ ਹੈ। ਮੁਲਜ਼ਮ ਨੇ ਕਾਰੋਬਾਰ ਚਲਾਉਣ ਦੇ ਨਾਂ 'ਤੇ ਉਸ ਤੋਂ ਕਰੀਬ 8 ਤੋਂ 9 ਲੱਖ ਰੁਪਏ ਮੋਟੇ ਤੌਰ 'ਤੇ ਲਏ। ਉਸ ਨੇ ਸਾਰੇ ਪੈਸੇ ਆਨਲਾਈਨ ਦਿੱਤੇ ਸਨ। ਜਿਸ ਦਾ ਸਾਰਾ ਰਿਕਾਰਡ ਉਸ ਕੋਲ ਹੈ। ਪੀੜਤਾ ਨੇ ਦੱਸਿਆ ਕਿ ਉਸਨੇ ਪਿਛਲੇ ਡੇਢ ਸਾਲ 'ਚ ਉਸ ਤੋਂ ਇਹ ਪੈਸੇ ਲਏ ਸਨ। ਪਰ ਜਦੋਂ ਵਿਆਹ ਦਾ ਸਮਾਂ ਆਇਆ ਤਾਂ ਉਹ ਪਿੱਛੇ ਹਟ ਗਿਆ।  

ਇਹ ਵੀ ਪੜ੍ਹੋ