Punjab: ਫਾਜਿਲਕਾ 'ਚ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ, ਦੋ ਲੋਕਾਂ 'ਤੇ ਪਰਚਾ ਦਰਜ

ਪੰਜਾਬ ਦੇ ਫਾਜਿਲਕਾ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਬਾਥਰੂਮ ਵਿੱਚ ਗਿਆ ਇੱਕ ਨੌਜਵਾਨ ਘੰਟੇ ਬਾਅਦ ਵੀ ਬਾਹਰ ਨਹੀਂ ਆਇਆ ਤਾਂ ਘਰ ਵਾਲਿਆਂ ਨੂੰ ਚਿੰਤਾ ਹੋਣ ਲੱਗੀ। ਦਰਵਾਜਾ ਖੋਲ੍ਹਿਆ ਤਾਂ ਘਰ ਵਾਲੇ ਹੈਰਾਨ ਰਹਿ ਗਏ। ਨੌਜਵਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸਨੇ ਦਮ ਤੋੜ ਦਿੱਤਾ। 

Share:

Punjab News: ਪੰਜਾਬ ਸਰਕਾਰ ਤਾਂ ਬਹੁਤ ਯਤਨ ਕਰ ਰਹੀ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਹੋ ਜਾਵੇ ਪਰ ਇਹ ਲਾਮਤ ਹਾਲੇ ਪੰਜਾਬ ਵਿੱਚੋਂ ਖਤਮ ਨਹੀਂ ਹੋ ਰਹੀ। ਆਏ ਦਿਨ ਨਸ਼ੇ ਨਾਲ ਨੌਜਵਾਨਾਂ ਦੀ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਹਾਲਾਂਕਿ ਸਰਕਾਰ ਦੇ ਆਦੇਸ਼ ਤੇ ਪੁਲਿਸ ਨੇ ਨਸ਼ਾ ਤਸਕਰਾਂ ਦੀ ਹੁਣ ਤੱਕ ਕਈ ਜਾਇਦਾਦਾਂ ਸੀਜ ਵੀ ਕਰ ਦਿੱਤੀਆਂ ਪਰ ਇਸਤੇ ਬਾਵਜੂਦ ਵੀ ਨਸ਼ੇ ਦਾ ਨੈਟਵਰਕ ਖਤਮ ਹੋਣ ਦਾ ਨਾ ਨਹੀਂ ਲੈ ਰਿਹਾ ਹੈ।

ਤੇ ਹੁਣ ਫਾਜਿਲਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਾਜ਼ਿਲਕਾ ਦੇ ਪਿੰਡ ਆਜ਼ਮਵਾਲਾ 'ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਖੂਈਖੇੜਾ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰਮਜੀਤ ਸਿੰਘ ਵਾਸੀ ਆਜ਼ਮਵਾਲਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਲੜਕਾ ਅਕਾਸ਼ਦੀਪ (24 ਸਾਲ) ਮਾੜੀ ਸੰਗਤ ਵਿੱਚ ਪੈ ਕੇ ਨਸ਼ੇ ਦਾ ਆਦੀ ਹੋ ਗਿਆ ਸੀ।

ਬਾਥਰੂਮ ਵਿੱਚ ਹੀ ਹੋ ਚੁੱਕਾ ਸੀ ਬੇਹੋਸ਼

ਸਵੇਰੇ ਬੇਟਾ ਉਨ੍ਹਾਂ ਦੇ ਘਰ ਦੇ ਬਾਥਰੂਮ 'ਚ ਨਹਾਉਣ ਗਿਆ ਅਤੇ ਕਰੀਬ ਇਕ ਘੰਟੇ ਤੱਕ ਬਾਥਰੂਮ 'ਚੋਂ ਬਾਹਰ ਨਹੀਂ ਆਇਆ। ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਹੁਤ ਰੌਲਾ ਪਾਇਆ ਪਰ ਬਾਥਰੂਮ ਵਿੱਚੋਂ ਕੋਈ ਆਵਾਜ਼ ਨਹੀਂ ਆਈ। ਫਿਰ ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਕਿ ਬੇਟਾ ਬਾਥਰੂਮ 'ਚ ਬੇਹੋਸ਼ ਪਿਆ ਸੀ। ਇਸਦੇ ਸੱਜੇ ਹੱਥ ਵਿੱਚ ਟੀਕਾ ਲੱਗਾ ਹੋਇਆ ਸੀ। ਉਸ ਨੂੰ ਸਿਵਲ ਹਸਪਤਾਲ ਅਬੋਹਰ ਲਿਜਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ। 

ਪੁਲਿਸ ਨੇ ਦੋ ਲੋਕਾਂ ਖਿਲਾਫ ਕੇਸ ਕੀਤਾ ਦਰਜ

ਲੜਕੇ ਨੇ ਦੱਸਿਆ ਕਿ ਉਹ ਕੁਲਦੀਪ ਸਿੰਘ ਵਾਸੀ ਪਿੰਡ ਆਜ਼ਮਵਾਲਾ ਅਤੇ ਬਲਜੀਤ ਸਿੰਘ ਵਾਸੀ ਮਾਮੂਖੇੜਾ ਤੋਂ ਹੈਰੋਇਨ ਲੈ ਕੇ ਆਇਆ ਸੀ। ਪੁੱਤਰ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਪੁਲਿਸ ਨੇ ਕੁਲਦੀਪ ਸਿੰਘ ਅਤੇ ਬਲਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ