ਲੁਧਿਆਣਾ ਵਿੱਚ ਔਰਤ ਦਾ ਗਲਾ ਵੱਢ ਕੇ ਕਤਲ,ਮ੍ਰਿਤਕ ਘਰ ਵਿੱਚ ਪੜ੍ਹਾਉਂਦੀ ਸੀ ਟਿਊਸ਼ਨ

ਲੁਧਿਆਣਾ ਵਿੱਚ ਸੁੰਦਰ ਨਗਰ ਚੌਂਕ, ਭਾਮੀਆਂ ਰੋਡ ਗਾਰਡਨ ਕਲੋਨੀ ਵਿਖੇ ਐਤਵਾਰ ਦੇਰ ਰਾਤ ਇੱਕ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਘਰ ਵਿੱਚ ਬੱਚਿਆਂਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਵੜ ਕੇ ਉਸ ਦਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ […]

Share:

ਲੁਧਿਆਣਾ ਵਿੱਚ ਸੁੰਦਰ ਨਗਰ ਚੌਂਕ, ਭਾਮੀਆਂ ਰੋਡ ਗਾਰਡਨ ਕਲੋਨੀ ਵਿਖੇ ਐਤਵਾਰ ਦੇਰ ਰਾਤ ਇੱਕ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਘਰ ਵਿੱਚ ਬੱਚਿਆਂਨੂੰ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਵੜ ਕੇ ਉਸ ਦਾ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਵੀ ਲੁੱਟੀ ਗਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਸੁਰਾਗ ਇੱਕਠੇ ਕਰਨ ਵਿੱਚ ਜੁਟੀ

ਮਰਨ ਵਾਲੀ ਔਰਤ ਦਾ ਨਾਂ ਪੂਜਾ ਹੈ। ਸੂਤਰਾਂ ਮੁਤਾਬਕ ਪੂਜਾ ਦੇ ਘਰ ‘ਚ ਕਿਰਾਏਦਾਰ ਵੀ ਰਹਿੰਦੇ ਹਨ। ਇਸ ਲਈ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਅੱਜ ਸਵੇਰੇ ਪੂਜਾ ਦੇ ਪੁੱਤਰ ਚੀਕੂ ਨੇ ਆਪਣੀ ਮਾਂ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਇਲਾਕੇ ‘ਚ ਹੜਕੰਪ ਮਚਾਇਆ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਚੌਂਕੀ ਮੁੰਡੀਆ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਔਰਤ ਦਾ ਇਹ ਦੂਜਾ ਵਿਆਹ ਸੀ, ਜਦੋਂ ਕਿ ਉਸ ਦੇ ਪਤੀ ਦਾ ਇਹ ਤੀਜਾ ਵਿਆਹ ਸੀ। ਮਾਮਲਾ ਸ਼ੱਕੀ ਹੋਣ ਕਾਰਨ ਪੁਲਿਸ ਮੌਕੇ ਤੋਂ ਸੁਰਾਗ ਜੁਟਾ ਰਹੀ ਹੈ। ਘਟਨਾ ਸਮੇਂ ਔਰਤ ਦਾ ਪਤੀ ਘਰ ਨਹੀਂ ਸੀ ਅਤੇ ਉਹ ਫਗਵਾੜਾ ਗਿਆ ਹੋਇਆ ਸੀ।