ਲੁਧਿਆਣਾ 'ਚ ਦੋ ਰੇਲ ਗੱਡੀਆਂ ਵਿਚਕਾਰ ਫਸਿਆ ਟਰੱਕ, ਵੱਡਾ ਹਾਦਸਾ ਟਲਿਆ

ਰੇਲਵੇ ਲਾਈਨਾਂ ਤੋਂ ਟਰੱਕ ਲੰਘਾਉਣ ਦੀ ਕੋਸ਼ਿਸ਼। ਡਰਾਈਵਰ ਨੇ ਛਾਲ ਮਾਰਕੇ ਬਚਾਈ ਜਾਨ।

Share:

ਲੁਧਿਆਣਾ ਵਿਖੇ ਸ਼ੁੱਕਰਵਾਰ ਦੀ ਰਾਤ ਨੂੰ ਵੱਡਾ ਰੇਲ ਹਾਦਸਾ ਹੋਣੋਂ ਟਲਿਆ। ਇੱਕ ਟਰੱਕ ਡਰਾਈਵਰ ਦੀ ਲਾਪਰਵਾਹੀ ਨੇ ਸੈਂਕੜੇ ਰੇਲ ਯਾਤਰੀਆਂ ਦੀ ਜਾਨ ਖ਼ਤਰੇ 'ਚ ਪਾਈ। ਬਚਾਅ ਰਿਹਾ ਕਿ ਇਸ ਹਾਦਸੇ 'ਚ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਹਾਦਸੇ ਮਗਰੋਂ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਰੇਲਵੇ ਤੇ ਪੰਜਾਬ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। 
 
ਕਿਵੇਂ ਵਾਪਰਿਆ ਹਾਦਸਾ
 
ਜਾਣਕਾਰੀ ਦੇ ਅਨੁਸਾਰ ਫਰੰਟੀਅਰ ਮੇਲ ਰੇਲਗੱਡੀ ਦਿੱਲੀ ਤੋਂ ਲੁਧਿਆਣਾ ਆ ਰਹੀ ਸੀ ਅਤੇ ਸ਼ਤਾਬਦੀ ਲੁਧਿਆਣਾ ਤੋਂ ਅੰਬਾਲਾ ਵੱਲ ਜਾ ਰਹੀ ਸੀ। ਸ਼ੇਰਪੁਰ ਦੇ ਕੋਲ ਡਰਾਈਵਰ ਨੇ ਰੇਲਵੇ ਲਾਈਨਾਂ ਉਪਰੋਂ ਟਰੱਕ ਲੰਘਾਉਣ ਦੀ ਕੋਸ਼ਿਸ਼ ਕੀਤੀ। ਟਰੱਕ ਲਾਈਨ 'ਚ ਫਸ ਗਿਆ। ਫਰੰਟੀਅਰ ਮੇਲ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸਤੋਂ ਪਹਿਲਾਂ ਡਰਾਈਵਰ ਟਰੱਕ ਚੋਂ ਛਾਲ ਮਾਰ ਕੇ ਭੱਜ ਗਿਆ ਸੀ। ਦੂਜੇ ਪਾਸਿਉਂ ਸ਼ਤਾਬਦੀ ਆ ਰਹੀ ਸੀ। ਬਚਾਅ ਰਿਹਾ ਕਿ ਰੇਲਗੱਡੀ ਦੀ ਟੱਕਰ ਮਗਰੋਂ ਟਰੱਕ ਲਾਈਨਾਂ ਤੋਂ ਪਾਸੇ ਹਟ ਗਿਆ। 
 
ਧੀਮੀ ਰਫ਼ਤਾਰ ਕਾਰਨ ਟਲਿਆ ਵੱਡਾ ਹਾਦਸਾ
 
ਦੱਸਿਆ ਜਾ ਰਿਹਾ ਹੈ ਕਿ ਜਦੋਂ ਲੁਧਿਆਣਾ ਢੰਡਾਰੀ ਰੇਲਵੇ ਸਟੇਸ਼ਨ ਨਿਕਲ ਕੇ ਰੇਲਗੱਡੀ ਗਿਆਸਪੁਰਾ ਕੋਲੋਂ ਲੰਘਦੀ ਹੈ ਤਾਂ ਇੱਥੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਆਊਟਰ ਹੋਣ ਕਰਕੇ ਗੱਡੀ ਦੀ ਰਫ਼ਤਾਰ ਧੀਮੀ ਹੁੰਦੀ ਹੈ। ਫਰੰਟੀਅਰ ਦੀ ਰਫ਼ਤਾਰ ਧੀਮੀ ਸੀ। ਇਸ ਕਾਰਨ ਟਰੱਕ ਨਾਲ ਟਕਰਾਉਣ ਮਗਰੋਂ ਰੇਲਗੱਡੀ ਦੇ ਇੰਜਣ ਦਾ ਸੰਤੁਲਨ ਨਹੀਂ ਬਿਗੜਿਆ। ਰਫ਼ਤਾਰ ਤੇਜ਼ ਹੁੰਦੀ ਤਾਂ ਇੰਜਣ ਸਮੇਤ ਰੇਲਗੱਡੀ ਦੇ ਕਈ ਡਿੱਬੇ ਪੱਟੜੀ ਤੋਂ ਉਤਰ ਵੀ ਸਕਦੇ ਸੀ। ਦੂਜੇ ਪਾਸੇ ਸ਼ਤਾਬਦੀ ਨੂੰ ਰੋਕ ਲਿਆ ਗਿਆ ਸੀ, ਜਿਸ ਕਰਕੇ ਬਚਾਅ ਰਿਹਾ। 
 
 
 

ਇਹ ਵੀ ਪੜ੍ਹੋ