ਲੁਧਿਆਣਾ ਤੋਂ ਗਊ ਮਾਸ ਨਾਲ ਭਰਿਆ ਟਰਾਲਾ ਕਾਬੂ,ਚਾਲਕ ਮੌਕੇ ਤੋਂ ਫਰਾਰ

ਲੁਧਿਆਣਾ ਪੁਲਿਸ ਕਮਿਸ਼ਨਰੇਟ ਦੀ ਕੰਗਣਵਾਲ ਚੌਂਕੀ ਦੀ ਪੁਲਿਸ ਨੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪਹਿਲਾਂ ਤਾਂ ਪੁਲਿਸ ਕੇਸ ਦਰਜ ਕਰਨ ਤੋਂ ਵੀ ਝਿਜਕ ਰਹੀ ਸੀ ਪਰ ਜਦੋਂ ਗਊ ਰੱਖਿਅਕਾਂ ਵੱਲੋਂ ਇਹ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ।

Share:

ਲੁਧਿਆਣਾ 'ਚ ਦੀਵਾਲੀ ਵਾਲੇ ਦਿਨ ਗਊ ਰੱਖਿਅਕਾਂ ਦੇ ਵੱਲੋਂ ਗਊ ਮਾਸ ਨਾਲ ਭਰਿਆ ਟਰਾਲਾ ਫੜਿਆ ਗਿਆ ਹੈ। ਇਸ ਟਰਾਲੇ ਵਿੱਚ 10 ਟਨ ਬੀਫ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਦਿੱਲੀ ਤੋਂ ਸ੍ਰੀਨਗਰ ਲਿਜਾ ਰਹੇ ਸਨ ਬੀਫ

ਗਊ ਰੱਖਿਆ ਦਲ ਦੇ ਮੁਖੀ ਸਤੀਸ਼ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਂ ਦਿੱਲੀ-ਜੰਮੂ ਨੈਸ਼ਨਲ ਹਾਈਵੇਅ 'ਤੇ ਲੁਧਿਆਣਾ ਦੇ ਢੰਡਾਰੀ ਕਲਾਂ ਤੋਂ ਬੀਫ ਨਾਲ ਭਰੇ ਟਰਾਲੇ ਨੂੰ ਫੜਿਆ। ਉਨ੍ਹਾਂ ਦੱਸਿਆ ਕਿ ਇਸ ਗਊ ਮਾਸ ਨੂੰ ਦਿੱਲੀ ਤੋਂ ਸ੍ਰੀਨਗਰ ਲਿਜਾਇਆ ਜਾ ਰਿਹਾ ਸੀ। ਜਦੋਂ ਗਊ ਰੱਖਿਅਕਾਂ ਨੇ ਟਰਾਲਾ ਚਾਲਕ ਅਤੇ ਉਸ ਦੇ ਨਾਲ ਮੌਜੂਦ ਇੱਕ ਹੋਰ ਵਿਅਕਤੀ ਤੋਂ ਪੁੱਛ-ਪੜਤਾਲ ਸ਼ੁਰੂ ਕੀਤੀ ਤਾਂ ਉਹ ਦੋਵੇਂ ਉਨ੍ਹਾਂ ਨੂੰ ਚਕਮਾ ਦੇ ਕੇ ਭੱਜ ਗਏ। ਗਊ ਰੱਖਿਅਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਦੋਵਾਂ ਨੂੰ ਫੜ ਨਹੀਂ ਸਕੇ। ਸਤੀਸ਼ ਕੁਮਾਰ ਅਨੁਸਾਰ ਉਹ ਟਰਾਲਾ ਚਾਲਕ ਅਤੇ ਉਸ ਦੇ ਸਾਥੀ ਤੋਂ ਪੁੱਛਗਿਛ ਕਰ ਰਿਹਾ ਸੀ ਜਦੋਂ ਉਹ ਉਥੋਂ ਭੱਜ ਗਏ। ਉਨ੍ਹਾਂ ਦੇ ਸਾਥੀਆਂ ਨੇ ਦੋਵਾਂ ਦਾ ਪਿੱਛਾ ਕੀਤਾ ਪਰ ਉਨ੍ਹਾਂ ਨੂੰ ਫੜ ਨਹੀਂ ਸਕੇ।

ਗੁਪਤ ਸੂਚਨਾ ਮਿਲਣ ਤੇ ਵਿਛਾਇਆ ਜਾਲ

ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਬੀਫ ਲਿਆਉਣ ਵਾਲੇ ਟਰਾਲੇ ਦਾ ਨੰਬਰ ਉਨ੍ਹਾਂ ਕੋਲ ਪਹਿਲਾਂ ਹੀ ਸੀ। ਉਹ ਖੁਦ ਹਾਈਵੇਅ 'ਤੇ ਇਸ ਟਰਾਲੇ ਦੀ ਭਾਲ ਕਰ ਰਹੇ ਸਨ ਪੁਖਤਾ ਸੂਚਨਾ ਮਿਲਣ ਤੇ ਹੀ ਉਨ੍ਹਾਂ ਟਰਾਲਾ ਚਾਲਕ ਨੂੰ ਕਾਬੂ ਕਰਨ ਲਈ ਜਾਲ ਵਿਛਿਆ ਸੀ। ਉਨ੍ਹਾਂ ਪੁਲਿਸ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਟਰਾਲਾ ਨੂੰ ਫੜਨ ਤੋਂ ਬਾਅਦ ਵੀ ਪੁਲਿਸ ਦਾ ਰਵੱਈਆ ਟਾਲਮਟੋਲ ਵਾਲਾ ਰਿਹਾ। ਪੁਲਿਸ ਐੱਫਆਈਆਰ ਦਰਜ ਕਰਨ ਦੀ ਬਜਾਏ ਇਹ ਕਹਿੰਦੀ ਰਹੀ ਕਿ ਪਹਿਲਾਂ ਮੀਟ ਦੀ ਲੈਬ ਵਿੱਚ ਜਾਂਚ ਕੀਤੀ ਜਾਵੇਗੀ, ਫਿਰ ਹੀ ਕੇਸ ਦਰਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ