ਲੁਧਿਆਣਾ 'ਚ ਪਲਾਸਟਿਕ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ, 2 ਘੰਟੇ ਦੀ ਮੁਸ਼ਕੱਤ ਤੋਂ ਬਾਅਦ ਅੱਗ ਤੇ ਪਾਇਆ ਕਾਬੂ

ਦੇਰ ਰਾਤ ਨੀਚੀ ਮੰਗਲੀ ਫੋਕਲ ਪੁਆਇੰਟ ਫੇਜ਼-8 'ਚ ਸਥਿਤ ਪਲਾਸਟਿਕ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਤੇ ਕਾਬੂ ਪਾਉਣ ਲਈ ਆਸ ਪਾਸ ਦੇ ਫੈਕਟਰੀ ਸੰਚਾਲਕਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਈਆਂ ਪਰ ਉਹ ਨਾਕਾਮ ਰਹੇ।

Share:

ਹਾਈਲਾਈਟਸ

  • 2 ਘੰਟੇ ਦੀ ਮੁਸ਼ਕੱਤ ਤੋਂ ਬਾਅਦ ਅੱਗ ਤੇ ਪਾਇਆ ਕਾਬੂ

ਪੰਜਾਬ ਦੇ ਲੁਧਿਆਣਾ 'ਚ ਦੇਰ ਰਾਤ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਨੀਚੀ ਮੰਗਲੀ ਫੋਕਲ ਪੁਆਇੰਟ ਫੇਜ਼-8 'ਚ ਸਥਿਤ ਪਲਾਸਟਿਕ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਦਿੱਲੀ ਦੇ ਰਹਿਣ ਵਾਲੇ ਗੋਦਾਮ ਦੇ ਮਾਲਕ ਨੂੰ ਦਿੱਤੀ। ਅੱਗ ਬੁਝਾਉਣ ਲਈ ਆਸ-ਪਾਸ ਦੇ ਹੋਰ ਫੈਕਟਰੀ ਸੰਚਾਲਕਾਂ ਨੇ ਪਾਣੀ ਦੀਆਂ ਬੋਝਾਰਾਂ ਦੀ ਵਰਤੋਂ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਸ਼ੱਕ ਹੈ ਕਿ ਅੱਗ ਪਟਾਕੇ ਦੀ ਚੰਗਿਆੜੀ ਜਾਂ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ।

ਫਾਇਰ ਬ੍ਰਿਗੇਡ ਦੀਆਂ 8 ਤੋਂ 10 ਗੱਡੀਆਂ ਨੇ ਅੱਗ ਤੇ ਪਾਇਆ ਕਾਬੂ

ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਰਜਿੰਦਰਾ ਨੇ ਦੱਸਿਆ ਕਿ ਫੋਕਲ ਪੁਆਇੰਟ 'ਚ ਪਾਰਸ ਪਲਾਸਟਿਕ ਦੇ ਗੋਦਾਮ 'ਚ ਅੱਗ ਲੱਗ ਗਈ | ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਹ ਵਾਹਨਾਂ ਸਮੇਤ ਮੌਕੇ 'ਤੇ ਪਹੁੰਚ ਗਏ। ਅੱਗ ਬੁਝਾਉਣ ਲਈ ਕਰੀਬ 8 ਤੋਂ 10 ਪਾਣੀ ਦੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਧਮਾਕੇ ਕਾਰਨ ਟੀਨ ਦੀ ਬਣੀ ਛੱਤ ਡਿੱਗ ਗਈ। ਖੁਸ਼ਕਿਸਮਤੀ ਰਹੀ ਕਿ ਗੋਦਾਮ ਵਿੱਚ ਕੋਈ ਨਹੀਂ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

ਲੱਖਾ ਦਾ ਪਲਾਸਟਿਕ ਹੋਇਆ ਸੁਆਹ

ਅੱਗ ਫੈਲਣ ਕਾਰਨ ਆਸ-ਪਾਸ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਦਾਮ 'ਚ ਪਲਾਸਟਿਕ ਦਾ ਸਟਾਕ ਕੀਤਾ ਹੋਇਆ ਸੀ। ਜਿਵੇਂ ਹਾ ਪਲਾਸਟਿਕ ਨੂੰ ਅੱਗ ਲੱਗੀ, ਅੱਗ ਫੈਲ ਗਈ। ਲੱਖਾਂ ਰੁਪਏ ਦਾ ਪਲਾਸਟਿਕ ਸੁਆਹ ਹੋ ਗਿਆ।

ਇਹ ਵੀ ਪੜ੍ਹੋ