ਜ਼ੀਰਕਪੁਰ ਥਾਣੇ ਦੇ ਬਾਹਰ ਖੜ੍ਹੀ ਇੱਕ ਬੱਸ ਨੂੰ ਲੱਗੀ ਅਚਾਨਕ ਅੱਗ, ਬੁਰੀ ਤਰ੍ਹਾ ਝੁਲਸੀ ਬੱਸ

ਫਾਇਰ ਬ੍ਰਿਗੇਡ ਨੇ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ, ਜਿਸ ਕਾਰਨ ਨੇੜੇ ਖੜ੍ਹੀਆਂ ਗੱਡੀਆਂ ਅੱਗ ਦੀ ਲਪੇਟ 'ਚ ਆਉਣ ਤੋਂ ਬਚ ਗਈਆਂ।

Share:

ਥਾਣੇ ਦੇ ਬਾਹਰ ਖੜ੍ਹੀ ਇੱਕ ਵੋਲਵੋ ਬੱਸ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨਾਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਫਾਇਰ ਬ੍ਰਿਗੇਡ ਨੇ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ, ਜਿਸ ਕਾਰਨ ਨੇੜੇ ਖੜ੍ਹੀਆਂ ਗੱਡੀਆਂ ਅੱਗ ਦੀ ਲਪੇਟ 'ਚ ਆਉਣ ਤੋਂ ਬਚ ਗਈਆਂ।

 

ਵੱਡਾ ਹਾਦਸਾ ਵਾਪਰਨ ਤੋਂ ਟਲਿਆ

ਫਾਇਰ ਅਫ਼ਸਰ ਰਾਜੀਵ ਕੁਮਾਰ ਫਾਇਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ੀਰਕਪੁਰ ਥਾਣੇ ਦੇ ਬਾਹਰ ਖੜ੍ਹੀ ਇੱਕ ਵੋਲਵੋ ਬੱਸ ਜੋ ਕਿ ਕੇਸ ਨਾਲ ਸਬੰਧਤ ਹੈ, ਨੂੰ ਅਚਾਨਕ ਅੱਗ ਲੱਗ ਗਈ। ਉਨ੍ਹਾਂ ਤੁਰੰਤ ਮੌਕੇ 'ਤੇ ਅਧਿਕਾਰੀਆਂ ਸਮੇਤ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਬੱਸ ਦਾ ਕਾਫੀ ਨੁਕਸਾਨ ਹੋਇਆ ਹੈ। ਰਾਜੀਵ ਕੁਮਾਰ ਨੇ ਦੱਸਿਆ ਕਿ ਇੱਥੇ ਕਈ ਦਫ਼ਤਰ ਹਨ। ਅਜਿਹੇ 'ਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਮੌਕੇ 'ਤੇ ਹੀ ਕਾਬੂ ਪਾ ਲਿਆ ਗਿਆ।

 

ਨਹੀਂ ਪਤਾ ਲੱਗ ਸਕਿਆ ਅੱਗ ਲੱਗਣ ਦਾ ਕਾਰਨ

ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਵੋਲਵੋ ਬੱਸ ਕਾਫੀ ਸਮੇਂ ਤੋਂ ਕੇਸ ਪ੍ਰਾਪਰਟੀ ਵਜੋਂ ਥਾਣੇ ਨੇੜੇ ਖੜ੍ਹੀ ਸੀ। ਇਸ ਦੌਰਾਨ ਬੀਤੇ ਦਿਨ ਬੱਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੂੰ ਫਾਇਰ ਬ੍ਰਿਗੇਡ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ। ਖੁਸ਼ਕਿਸਮਤੀ ਨਾਲ ਨੇੜੇ ਖੜ੍ਹੇ ਕਈ ਹੋਰ ਵਾਹਨ ਵੀ ਅੱਗ ਦੀ ਲਪੇਟ ਵਿਚ ਆਉਣ ਤੋਂ ਬਚ ਗਏ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਮੌਕੇ 'ਤੇ ਨਾ ਪਹੁੰਚੀ ਹੁੰਦੀ ਤਾਂ ਹੋਰ ਵਾਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ

Tags :