ਅਬੋਹਰ 'ਚ ਤੇਜ ਰਫਤਾਰ ਟਰਾਲੇ ਨੇ ਟਰੈਕਟਰ ਨੂੰ ਮਾਰੀ ਟੱਕਰ, ਇਕ ਦੀ ਮੌਤ ਇੱਕ ਜ਼ਖਮੀ

ਮ੍ਰਿਤਕ ਆਪਣੇ ਦੋਸਤ ਨਾਲ ਟਰੈਕਟਰ 'ਤੇ ਪਰਾਲੀ ਦੀਆਂ ਗੱਠਾਂ ਲੱਦ ਕੇ ਸੂਰਤਗੜ੍ਹ ਨੂੰ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਧਰਾਂਗਵਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ।

Share:

ਅਬੋਹਰ ਦੇ ਸ਼੍ਰੀਗੰਗਾਨਗਰ-ਸੂਰਤਗੜ੍ਹ ਨੈਸ਼ਨਲ ਹਾਈਵੇਅ 'ਤੇ ਸਥਿਤ  ਪਿੰਡ  ਮਹੀਆਂਵਾਲਾ ਟੋਲ ਬਲਾਕ ਨੇੜੇ ਦੇਰ ਰਾਤ ਵਾਪਰੇ ਸੜਕ ਹਾਦਸੇ ਵਿਚ ਪਿੰਡ ਧਰਾਂਗਵਾਲਾ ਦੇ ਰਹਿਣ ਵਾਲੇ ਨੌਜਵਾਨ ਧਰਮਪ੍ਰੀਤ  ਦੀ ਮੌਤ ਹੋ ਗਈ। ਜੱਦ ਕਿ ਉਸ ਦਾ ਸਾਥੀ ਟਰੈਕਟਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। 

ਪੂਰਾ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 18 ਸਾਲਾ ਧਰਮਪ੍ਰੀਤ ਪੁੱਤਰ ਇੰਦਰਜੀਤ ਵਾਸੀ ਪਿੰਡ ਧਰਾਂਗਵਾਲਾ ਟਰੈਕਟਰ ਚਾਲਕ ਸੰਦੀਪ ਕੁਮਾਰ ਪੁੱਤਰ ਜੱਗਾ ਸਿੰਘ ਨਾਲ ਤੂੜੀ ਦੀਆਂ ਬਣੀਆਂ ਗੱਠਾਂ ਲੱਦ ਕੇ ਸੂਰਤਗੜ੍ਹ ਨੂੰ ਜਾ ਰਿਹਾ ਸੀ। ਜਦੋਂ ਉਹ ਮਹੀਆਂਵਾਲਾ ਟੋਲ ਚੌਕੀ ਨੇੜੇ ਪਹੁੰਚਿਆ ਤਾਂ ਸ੍ਰੀਗੰਗਾਨਗਰ ਤੋਂ ਸੂਰਤਗੜ੍ਹ ਨੂੰ ਜਾ ਰਹੀ ਤੇਜ਼ ਰਫ਼ਤਾਰ ਟਰਾਲੇ ਨੇ ਟਰੈਕਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਮ੍ਰਿਤਕ ਸੀ ਪਰਿਵਾਰ ਦਾ ਇਕਲੌਤਾ ਸਹਾਰਾ 

ਇਸ ਹਾਦਸੇ 'ਚ ਧਰਮਪ੍ਰੀਤ ਪੁੱਤਰ ਇੰਦਰਜੀਤ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸਦਾ ਦੋਸਤ ਸੰਦੀਪ ਗੰਭੀਰ ਜ਼ਖਮੀ ਹੋ ਗਿਆ। ਜਿਵੇਂ ਹੀ ਧਰਮਪ੍ਰੀਤ ਦੀ ਮੌਤ ਦੀ ਖ਼ਬਰ ਪਿੰਡ ਧਰਾਂਗਵਾਲਾ ਪੁੱਜੀ। ਇਸ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਧਰਮਪ੍ਰੀਤ ਆਪਣੀ ਮਾਂ ਦਾ ਇਕਲੌਤਾ ਸਹਾਰਾ ਅਤੇ ਭੈਣ ਦਾ ਇਕਲੌਤਾ ਭਰਾ ਸੀ। ਜਿਸ ਰਾਹੀਂ ਘਰ ਦਾ ਸਾਰਾ ਖਰਚਾ ਚੁੱਕਿਆ ਜਾ ਰਿਹਾ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ