ਲੁਧਿਆਣਾ ਵਿੱਚ ਦਰਦਨਾਕ ਹਾਦਸਾ, ਹੈਡਫੋਨ ਲਗਾ ਕੇ ਜਾ ਰਿਹਾ ਸੀ ਬਾਈਕ ਸਵਾਰ,ਬੱਸ ਨੇ ਮਾਰੀ ਟੱਕਰ,ਔਰਤ ਦੀ ਮੌਤ

ਬਾਈਕ ਸਵਾਰ ਦੇ ਹੈਡਫੋਨ ਲਗਾ ਕੇ ਸੜਕ ਤੇ ਚਲਣ ਦੀ ਕੀਮਤ ਔਰਤ ਨੂੰ ਜਾਨ ਦੇ ਕੇ ਚੁਕਾਣੀ ਪਈ। ਬੱਸ ਨੇ ਬਾਈਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਔਰਤ ਬੱਸ ਦੇ ਪਹੀਏ ਦੇ ਥੱਲੇ ਆ ਗਈ।

Share:

ਲੁਧਿਆਣੇ ਦੇ ਚੰਡੀਗੜ੍ਹ ਰੋਡ ਤੇ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਹਾਦਸਾ  ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਕਿਰਾਏਦਾਰ ਨਾਲ ਬਾਈਕ ਤੇ ਦਵਾਈ ਲੈਣ ਜਾ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲਾ ਕੇ ਹਸਪਤਾਲ ਭੇਜ ਦਿੱਤਾ ਹੈ। ਔਰਤ ਦੀ ਪਹਿਚਾਣ ਧਰਮਸ਼ੀਲਾ ਦੇ ਤੌਰ ਤੇ ਹੋਈ ਹੈ।

ਤੇਜ਼ ਰਫਤਾਰ ਸੀ ਬੱਸ

ਧਰਮਿੰਦਰ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਤੋਂ ਦਵਾਈ ਲੈ ਕੇ ਧਰਮਸ਼ੀਲਾ ਨੂੰ ਛੱਡਣ ਜਾ ਰਿਹਾ ਸੀ। ਅਚਾਨਕ ਉਸ ਨੂੰ ਪੈਟਰੋਲ ਪੰਪ ਨੇੜੇ ਫੈਕਟਰੀ ਤੋਂ ਫੋਨ ਆਇਆ। ਉਸਨੇ ਫ਼ੋਨ ਸੁਣਨ ਲਈ ਕੰਨਾਂ ਵਿੱਚ ਹੈੱਡਫ਼ੋਨ ਲਗਾ ਲਿਆ। ਉਹ ਗੱਲ ਕਰਦਿਆਂ ਬਾਈਕ ਚਲਾ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆਏ ਸਰਕਾਰੀ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਗੱਡੀ ਚਲਾ ਕੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪਹੀਏ ਹੇਠ ਆਉਣ ਨਾਲ ਧਰਮਸ਼ੀਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਜਮਾਲਪੁਰ ਪੁਲਿਸ ਨੂੰ ਸੂਚਿਤ ਕੀਤਾ।

ਮ੍ਰਿਤਕ ਧਰਮਸ਼ੀਲਾ ਦੀ ਫਾਈਲ ਫੋਟੋ।
ਮ੍ਰਿਤਕ ਧਰਮਸ਼ੀਲਾ ਦੀ ਫਾਈਲ ਫੋਟੋ।

ਵਿਆਕਤੀ ਨੇ ਅਚਾਨਕ ਮੋੜੀ ਬਾਈਕ

ਸਰਕਾਰੀ ਬੱਸ ਦੇ ਡਰਾਈਵਰ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਡੱਬਵਾਲੀ ਤੋਂ ਬੱਸ ਲੈ ਕੇ ਚੰਡੀਗੜ੍ਹ ਜਾ ਰਿਹਾ ਸੀ। ਅਚਾਨਕ ਵਿਅਕਤੀ ਨੇ ਬਾਈਕ ਨੂੰ ਮੋੜ ਲਿਆ। ਉਸ ਦੇ ਕੰਨਾਂ ਵਿੱਚ ਹੈੱਡਫੋਨ ਲੱਗੇ ਹੋਏ ਸਨ। ਉਹ ਮੋਬਾਈਲ 'ਤੇ ਗੱਲ ਕਰ ਰਿਹਾ ਸੀ। ਬੱਸ ਉਸ ਨੂੰ ਪਾਰ ਕਰ ਚੁੱਕੀ ਸੀ। ਅਚਾਨਕ ਮੁੜਨ ਦੀ ਵਜ੍ਹਾ ਨਾਲ ਔਰਤ ਪਹੀਏ ਦੇ ਹੇਠਾਂ ਆ ਗਈ।

ਇਹ ਵੀ ਪੜ੍ਹੋ