IAS ਵੀਕੇ ਸਿੰਘ ਦੀ ਪੰਜਾਬ ਵਾਪਸੀ ਨਾਲ ਨਵੀਂ ਚਰਚਾ ਛਿੜੀ

ਆਪ ਸਰਕਾਰ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪਣ ਦੀ ਸੂਚਨਾ ਸਾਮਣੇ ਆ ਰਹੀ ਹੈ। ਵਿੰਨੀ ਮਹਾਜਨ ਤੋਂ ਬਾਅਦ ਦੂਜੇ ਸੀਨੀਅਰ ਅਧਿਕਾਰੀ ਹਨ ਜੋ ਕੇਂਦਰੀ ਡੈਪੂਟੇਸ਼ਨ 'ਤੇ ਹਨ। ਇਸ ਸਮੇਂ ਸਾਬਕਾ ਫ਼ੌਜੀਆਂ ਦੇ ਵਿਭਾਗ ਦੀ ਨਜ਼ਰਸਾਨੀ ਕਰ ਰਹੇ ਹਨ।

Share:

ਪੰਜਾਬ ਦੇ ਸਭ ਤੋਂ ਸੀਨੀਅਰ ਅਧਿਕਾਰੀ ਆਈਏਐਸ ਵਿਜੇ ਕੁਮਾਰ ਸਿੰਘ ਦੀ ਪੰਜਾਬ ਵਾਪਸੀ ਨੇ ਅਫਸਰਸ਼ਾਹੀ 'ਚ ਨਵੀਂ ਚਰਚਾ ਛੇੜ ਦਿੱਤੀ ਹੈ। 1990 ਬੈਚ ਦੇ ਵੀਕੇ ਸਿੰਘ ਇਸ ਸਮੇਂ ਰੱਖਿਆ ਮੰਤਰਾਲੇ 'ਚ ਸਕੱਤਰ ਵਜੋਂ ਕੰਮ ਕਰ ਰਹੇ ਹਨ ਤੇ ਸਾਬਕਾ ਫ਼ੌਜੀਆਂ ਦੇ ਵਿਭਾਗ ਦੀ ਨਜ਼ਰਸਾਨੀ ਕਰ ਰਹੇ ਹਨ। ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵਾਪਸੀ ਲਈ ਕੇਂਦਰ ਨੂੰ ਬੇਨਤੀ ਕੀਤੀ ਸੀ, ਜਿਸਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਨਿਯੁਕਤੀਆਂ ਲਈ ਬਣਾਈ ਕੈਬਨਿਟ ਕਮੇਟੀ ਨੇ ਮੰਗਲਵਾਰ ਨੂੰ ਇਸ ਨੂੰ ਮਨਜ਼ੂਰੀ ਦੇ ਦਿੱਤੀ। ਜਿਸ ਮਗਰੋਂ ਮੰਨਿਆ ਜਾ ਰਿਹਾ ਹੈ ਵੀਕੇ ਸਿੰਘ ਨੂੰ ਪੰਜਾਬ ਅੰਦਰ ਅਹਿਮ ਜ਼ਿੰਮੇਵਾਰੀ ਮਿਲ ਸਕਦੀ ਹੈ।
 
CM ਦੇ ਪ੍ਰਿੰਸੀਪਲ ਸਕੱਤਰ ਬਣਨ ਦੀ ਖ਼ਬਰ 
 
ਪੰਜਾਬ ਦੀ ਸਾਬਕਾ ਮੁੱਖ ਸਕੱਤਰ ਵਿੰਨੀ ਮਹਾਜਨ ਦੇ ਕੇਂਦਰ 'ਚ ਚਲੇ ਜਾਣ ਮਗਰੋਂ ਵੀਕੇ ਸਿੰਘ ਸਭ ਤੋਂ ਸੀਨੀਅਰ ਹਨ। ਦੂਜੇ ਪਾਸੇ ਸੂਬੇ ਅੰਦਰ ਏ ਵੇਨੂ ਪ੍ਰਸ਼ਾਦ ਦੇ ਰਿਟਾਇਰ ਹੋਣ ਮਗਰੋਂ 31 ਜੁਲਾਈ ਤੋਂ ਇਹ ਅਹਿਮ ਅਹੁਦਾ ਵੀ ਖਾਲੀ ਪਿਆ ਹੈ। ਸਰਕਾਰ ਕੋਲ ਅਹਿਮ ਮਹਿਕਮਿਆਂ 'ਚ ਕੰਮ ਕਰਨ ਲਈ ਸੀਨੀਅਰ ਅਧਿਕਾਰੀ ਵੀ ਨਹੀਂ ਹਨ। ਇਸੇ ਕਰਕੇ ਹਰੇਕ ਅਧਿਕਾਰੀ ਕੋਲ ਤਿੰਨ ਜਾਂ ਵੱਧ ਵਿਭਾਗ ਹਨ। ਉਦਾਹਰਨ ਵਜੋਂ 1992 ਬੈਚ ਦੇ ਕੇਏਪੀ ਸਿਨਹਾ ਕੋਲ ਮਾਲ, ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਹਨ, ਇਹ ਤਿੰਨੋਂ ਵੱਡੇ ਵਿਭਾਗ ਹਨ। ਇਸੇ ਤਰ੍ਹਾਂ ਤੇਜਵੀਰ ਸਿੰਘ ਕੋਲ ਬਿਜਲੀ, ਉਦਯੋਗ, ਪੇਂਡੂ ਵਿਕਾਸ ਅਤੇ ਪੰਚਾਇਤ ਸਮੇਤ ਸੱਤ ਵਿਭਾਗ ਹਨ।

ਇਹ ਵੀ ਪੜ੍ਹੋ