ਖੰਨਾ 'ਚ ਚੱਲਦੀ ਬਾਈਕ ਨੂੰ ਲੱਗੀ ਅੱਗ, ਦੋਵੇਂ ਭਰਾ ਵਾਲ-ਵਾਲ ਬਚੇ, ਅੰਮ੍ਰਿਤਸਰ ਤੋਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੇ ਸਨ, ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ

ਇਹ ਦੋਵੇਂ ਅੰਮ੍ਰਿਤਸਰ ਤੋਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ। ਖੰਨਾ ਵਿੱਚ ਉਹਨਾਂ ਦੀ ਬਾਈਕ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਜਿਸਤੋਂ ਬਾਅਦ ਬਾਈਕ ਨੂੰ ਅੱਗ ਲੱਗ ਗਈ।

Courtesy: ਬਾਈਕ ਪੂਰੀ ਤਰ੍ਹਾਂ ਨਾਲ ਸੜਕੇ ਸੁਆਹ ਹੋ ਗਈ

Share:

ਖੰਨਾ ਦੇ ਰਾਸ਼ਟਰੀ ਰਾਜਮਾਰਗ 'ਤੇ ਦਹੇੜੂ ਪਿੰਡ ਨੇੜੇ ਇੱਕ ਚੱਲਦੀ ਬਾਈਕ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਬਾਈਕ ਸਵਾਰ ਦੋ ਭਰਾ ਵਾਲ-ਵਾਲ ਬਚ ਗਏ। ਰਾਹਗੀਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਹ ਦੋਵੇਂ ਅੰਮ੍ਰਿਤਸਰ ਤੋਂ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ। ਖੰਨਾ ਵਿੱਚ ਉਹਨਾਂ ਦੀ ਬਾਈਕ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ। ਜਿਸਤੋਂ ਬਾਅਦ ਬਾਈਕ ਨੂੰ ਅੱਗ ਲੱਗ ਗਈ। ਬਾਈਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।

1 ਸਾਲ ਪਹਿਲਾਂ ਨਵੀਂ ਬਾਈਕ ਖਰੀਦੀ ਸੀ

ਅੰਮ੍ਰਿਤਸਰ ਦੇ ਬਿਆਸ ਨੇੜੇ ਖਲਚੀਆਂ ਪਿੰਡ ਦੇ ਵਸਨੀਕ ਫਤਿਹ ਸਿੰਘ ਅਤੇ ਸ਼ੁਭਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਬਾਈਕ ਸਿਰਫ਼ ਇੱਕ ਸਾਲ ਪਹਿਲਾਂ ਹੀ ਖਰੀਦੀ ਗਈ ਸੀ। ਬਾਈਕ ਵਿੱਚ ਕੁੱਝ ਖਰਾਬੀ ਆ ਰਹੀ ਸੀ। ਉਹਨਾਂ ਨੇ ਫਤਿਹਗੜ੍ਹ ਸਾਹਿਬ ਆਉਣ ਤੋਂ ਪਹਿਲਾਂ ਕੰਪਨੀ ਵਿੱਚ ਇਸਦੀ ਜਾਂਚ ਕਰਵਾਈ।  ਕੰਪਨੀ ਦੁਆਰਾ ਨਵੀਂ ਮੋਟਰ ਲਗਾਈ ਗਈ। ਅੱਜ ਜਦੋਂ ਉਹ ਫਤਿਹਗੜ੍ਹ ਸਾਹਿਬ ਜਾ ਰਹੇ ਸੀ ਤਾਂ ਖੰਨਾ ਵਿਖੇ ਅੱਗੇ ਜਾ ਰਹੀ ਕਾਰ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਬਾਈਕ ਪਿੱਛੇ ਤੋਂ ਕਾਰ ਨਾਲ ਟਕਰਾ ਗਈ ਅਤੇ ਕਾਫ਼ੀ ਦੂਰ ਤੱਕ ਘਿਸਟਦੀ ਚਲੀ ਗਈ। ਫਿਰ ਟੈਂਕੀ ਨੂੰ ਅੱਗ ਲੱਗ ਗਈ ਅਤੇ ਪੂਰੀ ਬਾਈਕ ਸੜ ਕੇ ਸੁਆਹ ਹੋ ਗਈ। ਉਹਨਾਂ ਦੀ ਜਾਨ ਮੁਸ਼ਕਿਲ ਨਾਲ ਬਚੀ। 

ਚਸ਼ਮਦੀਦ ਨੇ ਦਿੱਤੀ ਜਾਣਕਾਰੀ 

ਚਸ਼ਮਦੀਦ ਮਨਧੀਰ ਸਿੰਘ ਨੇ ਦੱਸਿਆ ਕਿ ਬਾਈਕ ਨੂੰ ਅੱਗ ਲੱਗੀ ਦੇਖ ਕੇ ਉਹ ਮਦਦ ਲਈ ਉੱਥੇ ਗਿਆ। ਦੋਵੇਂ ਨੌਜਵਾਨ ਹੋਸ਼ ਵਿੱਚ ਸਨ। ਪਰ ਉਹ ਜ਼ਖਮੀ ਹੋ ਗਏ ਸੀ। ਉਹ ਦੋਵਾਂ ਨੂੰ ਆਪਣੀ ਬਾਈਕ 'ਤੇ ਬਿਠਾ ਕੇ ਸਿਵਲ ਹਸਪਤਾਲ ਲੈ ਗਿਆ ਅਤੇ ਉੱਥੇ ਦਾਖਲ ਕਰਵਾਇਆ। ਪਰ ਹਾਦਸੇ ਵਿੱਚ ਬਾਈਕ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਸਦਰ ਥਾਣੇ ਦੇ ਐਸਐਚਓ ਸੁਖਵਿੰਦਰਪਾਲ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਸੀ।

 

ਇਹ ਵੀ ਪੜ੍ਹੋ