ਲੁਧਿਆਣਾ 'ਚ ਦਿਨਦਿਹਾੜੇ ਲੁੱਟ ਦੀ ਵੱਡੀ ਵਾਰਦਾਤ

ਘਟਨਾ ਮਗਰੋਂ ਪੁਲਿਸ ਨੂੰ ਪਈਆਂ ਭਾਜੜਾਂ। ਮਹਾਨਗਰ ਦੇ ਚਾਰੇ ਪਾਸੇ ਲਾਏ ਨਾਕੇ। ਸੀਸੀਟੀਵੀ ਫੁਟੇਜ ਰਾਹੀਂ ਲੁਟੇਰਿਆਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼। 

Share:

ਲੁਧਿਆਣਾ ‘ਚ ਬੈਂਕ ਦੇ ਬਾਹਰ ਪੈਟਰੋਲ ਪੰਪ ਦੇ ਮੈਨੇਜਰ ਤੇ ਉਸਦੇ  ਸਾਥੀ ਤੋਂ 25 ਲੱਖ ਰੁਪਏ ਦੀ ਲੁੱਟ ਹੋਣ ਦਾ ਸਮਾਚਾਰ ਹੈ।  ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਢੋਲੇਵਾਲ ਨੇੜੇ ਇੱਕ ਬੈਂਕ ਦੇ ਬਾਹਰ ਪੈਟਰੋਲ ਪੰਪ ਦੇ ਮੈਨੇਜਰ ਅਤੇ ਉਸਦੇ ਸਾਥੀ ਤੋਂ 25 ਲੱਖ ਰੁਪਏ ਦਾ ਬੈਗ ਲੁੱਟ ਲਿਆ ਗਿਆ। ਚੰਡੀਗੜ੍ਹ ਰੋਡ ‘ਤੇ ਸਥਿਤ ਪੈਟਰੋਲ ਪੰਪ ਦਾ ਮੈਨੇਜਰ ਅਤੇ ਉਸਦਾ ਸਾਥੀ ਰੋਜ਼ਾਨਾ ਦੀ ਤਰ੍ਹਾਂ ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਆਏ ਸਨ। ਇਸ ਦੌਰਾਨ ਲੁੱਟ ਦੀ ਵਾਰਦਾਤ ਹੋ ਗਈ। 
 
ਨਕਾਬਪੋਸ਼ਾਂ ਨੇ ਦਿੱਤਾ ਅੰਜਾਮ 
 
ਏਸੀਪੀ ਸੰਦੀਪ ਵਡੇਰਾ ਨੇ ਦੱਸਿਆ ਕਿ  ਘਟਨਾ ਦੁਪਹਿਰ 3 ਵਜੇ ਦੇ ਕਰੀਬ ਹੋਈ। ਮੋਟਰਸਾਈਕਲ ਸਵਾਰ ਦੋ ਲੁਟੇਰੇ ਪਹਿਲਾਂ ਹੀ ਮੈਨੇਜਰ ਤੇ ਉਸਦੇ ਸਾਥੀ ਦਾ ਪਿੱਛਾ ਕਰ ਰਹੇ ਸੀ।  ਜਿਵੇਂ ਹੀ ਮੈਨੇਜਰ ਅਤੇ ਉਸਦਾ ਸਾਥੀ ਬੈਂਕ ਦੇ ਬਾਹਰ ਆਪਣੀ ਸਵਿਫਟ ਕਾਰ ‘ਚੋਂ ਉਤਰੇ ਤਾਂ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਪੈਸਿਆਂ ਵਾਲਾ ਬੈਗ ਖੋਹ ਲਿਆ। ਮੁਲਜ਼ਮਾਂ ਨੇ ਆਪਣੇ ਮੂੰਹ ਢਕੇ ਹੋਏ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜ ਰਾਹੀਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ