ਦੋਸਤ ਦੇ ਕਹਿਣ ਤੇ ਕੁੜੀ ਨੇ ਕੀਤੀ ਅਜ਼ਿਹੀ ਹਰਕਤ, ਤੁਸੀਂ ਵੀ ਸੁਣ ਕੇ ਹੋ ਜਾਉਗੇ ਹੈਰਾਨ

ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਦੇ ਮੋਬਾਈਲਾਂ ਵਿੱਚ ਪੀਜੀ ਦੀਆਂ ਕੁੜੀਆਂ ਦੀਆਂ ਕਈ ਵੀਡੀਓਜ਼ ਹੋ ਸਕਦੀਆਂ ਹਨ। ਪੁਲਿਸ ਮੁਲਜ਼ਮ ਲੜਕੀ ਅਤੇ ਉਸ ਦੇ ਦੋਸਤ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਪੀੜਤਾ ਅਤੇ ਹੋਰ ਲੜਕੀਆਂ ਦੀਆਂ ਕਿੰਨੀਆਂ ਵੀਡੀਓਜ਼ ਬਣਾਈਆਂ ਹਨ। 

Share:

ਪੀਜੀ ਵਿੱਚ ਰਹਿਣ ਵਾਲੀ ਕੁੜੀ ਨੇ ਆਪਣੇ ਦੋਸਤ ਦੇ ਕਹਿਣ ਤੇ ਅਜ਼ਿਹੀ ਹਰਕਤ ਕੀਤੀ ਕਿ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਉਗੇ। ਉਸਨੇ ਆਪਣੇ ਦੋਸਤ ਦੇ ਕਹਿਣ ਤੇ ਚੰਡੀਗੜ੍ਹ ਦੇ ਸੈਕਟਰ-22ਬੀ ਸਥਿਤ ਗਰਲਜ਼ ਪੀਜੀ ਦੇ ਵਾਸ਼ਰੂਮ 'ਚ ਖੁਫਿਆ ਕੈਮਰਾ ਫਿਟ ਕਰ ਦਿੱਤਾ ਤੇ ਕਈ ਕੁੜੀਆਂ ਦੀ ਵੀਡੀਓ ਬਣਾ ਲਈ। ਇਸ ਮਾਮਲੇ ਵਿੱਚ ਸੈਕਟਰ-17 ਥਾਣਾ ਪੁਲਿਸ ਨੇ ਜਾਂਚ ਕਰਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਲੜਕੀ ਅਤੇ ਉਸ ਦੇ ਦੋਸਤ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਦੇ ਮੋਬਾਈਲਾਂ ਵਿੱਚ ਪੀਜੀ ਦੀਆਂ ਕੁੜੀਆਂ ਦੀਆਂ ਕਈ ਵੀਡੀਓਜ਼ ਹੋ ਸਕਦੀਆਂ ਹਨ। 22 ਸਾਲਾ ਲੜਕੀ ਸਹਾਰਨਪੁਰ (ਯੂਪੀ) ਦੀ ਰਹਿਣ ਵਾਲੀ ਹੈ। ਉਹ ਯੂਪੀ ਤੋਂ ਆਈਲੈਟਸ ਦਾ ਕੋਰਸ ਕਰਨ ਆਈ ਸੀ। ਉਸ ਨੇ ਸੈਕਟਰ-21ਏ ਦੇ ਰਹਿਣ ਵਾਲੇ ਆਪਣੇ ਦੋਸਤ ਅਮਿਤ ਹਾਂਡਾ (30) ਦੇ ਕਹਿਣ 'ਤੇ ਇਹ ਵਾਰਦਾਤ ਕੀਤੀ। ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਪੀੜਤਾ ਅਤੇ ਹੋਰ ਲੜਕੀਆਂ ਦੀਆਂ ਕਿੰਨੀਆਂ ਵੀਡੀਓਜ਼ ਬਣਾਈਆਂ ਹਨ। 

ਬੁੜੈਲ ਤੋਂ ਖਰੀਦਿਆ ਸੀ ਖੁਫਿਆ ਕੈਮਰਾ

ਸੂਤਰਾਂ ਦੇ ਮੁਤਾਬਕ ਲੜਕੀ ਨੇ ਖੁਫਿਆ ਕੈਮਰਾ ਬੁੜੈਲ ਤੋਂ ਖਰੀਦਿਆ ਸੀ। ਪੁਲਿਸ ਬੁੜੈਲ ਸਥਿਤ ਦੁਕਾਨਦਾਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਲੜਕੀ ਬੁੜੈਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤਾ ਤੋਂ ਇਲਾਵਾ 5 ਹੋਰ ਲੜਕੀਆਂ ਪੀ.ਜੀ.ਵਿੱਚ ਇੱਕੋ ਹੀ ਵਾਸ਼ਰੂਮ ਦੀ ਵਰਤੋਂ ਕਰਦੀਆਂ ਸੀ। ਜਿੱਥੇ ਗੀਜ਼ਰ ਦੇ ਕੋਲ ਖੁਫੀਆ ਕੈਮਰਾ ਲਗਾਇਆ ਗਿਆ ਸੀ। ਇਸ ਮਾਮਲੇ ਵਿੱਚ 39 ਸਾਲਾ ਪੀੜਤ ਮੂਲ ਰੂਪ ਵਿੱਚ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਸਾਲ 2020 ਤੋਂ ਇੱਥੇ ਰਹਿ ਰਹੀ ਹੈ। 26 ਨਵੰਬਰ ਨੂੰ ਜਦੋਂ ਉਹ ਵਾਸ਼ਰੂਮ ਗਈ ਤਾਂ ਦੇਖਿਆ ਕਿ ਗੀਜ਼ਰ ਦੇ ਕੋਲ ਕੈਮਰੇ ਵਰਗੀ ਚੀਜ਼ ਲੱਗੀ ਹੋਈ ਸੀ। ਪੀੜਤਾ ਨੇ ਤੁਰੰਤ ਆਪਣੇ ਇੱਕ ਦੋਸਤ ਅਤੇ ਮਕਾਨ ਮਾਲਕ ਨੂੰ ਸੂਚਨਾ ਦਿੱਤੀ। ਸੂਚਨਾ 'ਤੇ ਪਹੁੰਚੀ ਸੈਕਟਰ-17 ਥਾਣਾ ਪੁਲਿਸ ਨੇ ਜਾਂਚ ਕਰਕੇ ਆਈਪੀਸੀ ਦੀ ਧਾਰਾ 354ਸੀ, 509 ਅਤੇ ਆਈਟੀ ਐਕਟ ਦੀ ਧਾਰਾ 66ਈ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ