ਮੈਚ ਖੇਡਣ ਜਾ ਰਹੀ ਮਹਿਲਾ ਕਬੱਡੀ ਖਿਡਾਰਣ ਦੀ ਸੜਕ ਹਾਦਸੇ ਵਿੱਚ ਮੌਤ

ਮੰਗੇਵਾਲਾ ਦੀ ਰਹਿਣ ਵਾਲੀ ਰਿੰਕੂ ਭੈਣੀ ਦਾ ਪਤੀ 3 ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ।

Share:

ਹਾਈਲਾਈਟਸ

  • ਇੱਕ ਸਾਲ ਪਹਿਲਾਂ ਹੀ ਹੋਇਆ ਵਿਆਹ
  • ਬੱਡੀ ਖਿਡਾਰਣ ਰਿੰਕੂ ਭੈਣੀ ਆਪਣੇ ਸਹੁਰੇ ਨਾਲ ਸਕੂਟਰ ’ਤੇ ਨੇੜਲੇ ਪਿੰਡ ਵਿੱਚ ਮੈਚ ਖੇਡਣ ਜਾ ਰਹੀ ਸੀ।

ਮੋਗਾ ਤੋਂ ਇੱਕ ਮਹਿਲਾ ਕਬੱਡੀ ਖਿਡਾਰੀ ਦੀ ਸੜਕ ਹਾਦਸੇ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਖੇਡ ਜਗਤ ਨੂੰ ਘਾਟਾ ਪਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਬੱਡੀ ਖਿਡਾਰਣ ਰਿੰਕੂ ਭੈਣੀ ਆਪਣੇ ਸਹੁਰੇ ਨਾਲ ਸਕੂਟਰ ਤੇ ਨੇੜਲੇ ਪਿੰਡ ਵਿੱਚ ਮੈਚ ਖੇਡਣ ਜਾ ਰਹੀ ਸੀ। ਸੜਕ ਖਰਾਬ ਹੋਣ ਕਾਰਨ ਸਕੂਟਰ ਆਪਣਾ ਸੰਤੁਲਨ ਗੁਆ ​​ਬੈਠਾ। ਇਸ ਦੌਰਾਨ ਪਿੱਛੇ ਤੋਂ ਆ ਰਹੀ ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।

 

ਇੱਕ ਸਾਲ ਪਹਿਲਾਂ ਹੀ ਹੋਇਆ ਵਿਆਹ

ਰਿੰਕੂ ਭੈਣੀ ਦਾ ਵਿਆਹ 1 ਸਾਲ ਪਹਿਲਾਂ ਵਿਆਹ ਹੋਇਆ ਸੀ। ਰਿੰਕੂ ਭੈਣੀ ਇੱਕ ਮਸ਼ਹੂਰ ਕਬੱਡੀ ਖਿਡਾਰੀ ਸੀ। ਰਿੰਕੂ ਭੈਣੀ ਦੀ ਮੌਤ ਦੇ ਨਾਲ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੌਤ ਦੇ ਕਾਰਨ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ

Tags :