Moga: ਖੇਤ ਵਿੱਚ ਗਏ ਕਿਸਾਨ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕੱਤਲ

ਬਦਮਾਸ਼ਾਂ ਨੇ ਉਸਦਾ ਕੱਤਲ ਬੇਰਹਿਮੀ ਨਾਲ ਕੀਤਾ ਹੈ। ਉਹਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਬੁਰੀ ਤਰਾਂ ਵੱਡ ਦਿੱਤਾ। ਫਿਲਹਾਲ ਥਾਣਾ ਧਰਮਕੋਟ ਦੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

Share:

Moga Murder Case: ਮੋਗਾ ਦੇ ਧਰਮਕੋਟ ਇਲਾਕੇ ਵਿੱਚ ਖੇਤਾਂ 'ਚ ਗਏ ਕਿਸਾਨ ਦਾ ਅਣਪਛਾਤੇ ਬਦਮਾਸ਼ਾਂ ਵਲੋਂ ਕੱਤਲ ਕਰ ਦਿੱਤਾ ਗਿਆ ਹੈ। ਇਹ ਵਾਰਦਾਤ ਐਤਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਕਿਸਾਨ ਦੀ ਪਛਾਣ ਪਿੰਡ ਭਿੰਡਰਕਲਾਂ ਦੇ ਰਹਿਣ ਵਾਲੇ ਰਣਜੀਤ ਸਿੰਘ (63) ਵਜੋਂ ਹੋਈ ਹੈ। ਬਦਮਾਸ਼ਾਂ ਨੇ ਉਸਦਾ ਕੱਤਲ ਬੇਰਹਿਮੀ ਨਾਲ ਕੀਤਾ ਹੈ। ਉਹਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸਦਾ ਬੁਰੀ ਤਰਾਂ ਵੱਡ ਦਿੱਤਾ। ਫਿਲਹਾਲ ਥਾਣਾ ਧਰਮਕੋਟ ਦੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਫਿਲਹਾਲ ਪੁਲਿਸ ਨੇ ਮੁਢਲੀ ਜਾਂਚ ਤੋਂ ਬਾਅਦ ਅਣਪਛਾਤੇ ਬਦਮਾਸ਼ਾਂ ਤੇ ਮਾਮਲਾ ਦਰਜ਼ ਕਰ ਲਿਆ ਹੈ।  ਹਾਲਾਂਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਕਤਲ ਨੂੰ ਅੰਜਾਮ ਦੇਣ ਵਾਲੇ ਚੋਰ ਜਾਂ ਲੁਟੇਰੇ ਹੋ ਸਕਦੇ ਹਨ। ਹਾਲ ਦੀ ਘੜੀ ਪੁਲਿਸ ਨੂੰ ਮ੍ਰਿਤਕ ਦੀ ਜੇਬ 'ਚ ਰੱਖੀ ਨਕਦੀ ਬਰਾਮਦ ਹੋ ਗਈ ਹੈ। 
 
ਆਮ ਦਿਨਾਂ ਵਾਂਗ ਸਾਂਭ ਸੰਭਾਲ ਕਰਨ ਲਈ ਖੇਤ ਪੁੱਜਿਆ ਸੀ ਕਿਸਾਨ

ਜਾਣਕਾਰੀ ਦੇ ਮਤਾਬਿਕ ਕਿਸਾਨ ਰਣਜੀਤ ਸਿੰਘ ਸਾਈਕਲ 'ਤੇ ਖੇਤਾਂ ਨੂੰ ਗਿਆ ਸੀ। ਉਹ ਲਾਸ਼ ਨੇੜੇ ਤੋਂ ਗਾਇਬ ਹੈ। ਕਿਸਾਨ ਨੂੰ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਵੱਢਿਆ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਧਰਮਕੋਟ ਦੇ ਪਿੰਡ ਭਿੰਡਰਕਲਾਂ ਦਾ ਰਣਜੀਤ ਸਿੰਘ ਬੀਤੀ ਰਾਤ 10 ਵਜੇ ਆਮ ਦਿਨਾਂ ਵਾਂਗ ਸਾਂਭ ਸੰਭਾਲ ਕਰਨ ਲਈ ਖੇਤ ਪੁੱਜਿਆ ਸੀ। ਅੱਧਾ ਘੰਟਾ ਜਦੋਂ ਉਹ ਵਾਪਸ ਨਾ ਆਇਆ ਤਾਂ ਪਰਿਵਾਰ ਵਾਲੇ ਖੇਤ ਵਿੱਚ ਪੁੱਜੇ ਤਾਂ ਉਥੇ ਰਣਜੀਤ ਸਿੰਘ ਦੀ ਲਾਸ਼ ਪਈ ਦੇਖੀ। ਉਸਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਰਣਜੀਤ ਸਿੰਘ ਨੇ ਆਪਣੇ ਕੋਲ ਮੋਬਾਈਲ ਫ਼ੋਨ ਨਹੀਂ ਰੱਖਿਆ ਪਰ ਉਸ ਦਾ ਸਾਈਕਲ ਗਾਇਬ ਸੀ।  

ਇਹ ਵੀ ਪੜ੍ਹੋ