ਬਠਿੰਡਾ 'ਚ ਪਰਾਲੀ ਸਾੜ ਰਹੇ ਕਿਸਾਨ ਤੇ ਪੁਲਿਸ ਨੇ ਕੀਤੀ ਰੇਡ,FIR ਦੇ ਡਰ ਤੋਂ ਕੀਤੀ ਆਤਮਹੱਤਿਆ

ਪੁਲਿਸ ਨੇ ਗੁਰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗੁਰਦੀਪ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ। ਉਸ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਹੁਣ ਪਰਿਵਾਰ ਵਿੱਚ ਸਿਰਫ਼ ਉਸ ਦੀ ਮਾਂ, ਪਤਨੀ ਅਤੇ ਛੇ ਸਾਲ ਦੀ ਧੀ ਹੀ ਬਚੀ ਹੈ।

Share:

ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਸਖਤੀ ਕੀਤੀ ਜਾ ਰਹੀ ਹੈ ਪਰ ਇਸੇ ਸਖਤੀ ਨੇ ਇੱਕ ਕਿਸਾਨ ਦੀ ਜਾਨ ਲੈ ਲਈ। ਮਾਮਲਾ ਬਠਿੰਡਾ ਦੇ ਪਿੰਡ ਕੋਠਾ ਗੁਰੂ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਦੀ ਕਾਰਵਾਈ ਤੋਂ ਡਰਦਿਆਂ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੇ ਕਿਸਾਨ ਦਾ ਨਾਂ ਗੁਰਦੀਪ ਸਿੰਘ। 35 ਸਾਲਾ ਗੁਰਦੀਪ ਸਿੰਘ ਆਪਣੇ ਖੇਤਾਂ ਵਿੱਚ ਪਰਾਲੀ ਸਾੜ ਰਿਹਾ ਸੀ ਜਦੋਂ ਪੁਲਿਸ-ਪ੍ਰਸ਼ਾਸ਼ਨ ਦੀ ਟੀਮ ਨੇ ਉਥੇ ਛਾਪਾ ਮਾਰਿਆ। ਸਰਕਾਰੀ ਅਧਿਕਾਰੀਆਂ ਅਤੇ ਪੁਲਿਸ ਵਾਲਿਆਂ ਨੂੰ ਦੇਖ ਕੇ ਗੁਰਦੀਪ ਸਿੰਘ ਡਰ ਗਿਆ ਅਤੇ ਐੱਫਆਈਆਰ ਹੋਣ ਦੇ ਡਰੋਂ ਖੁਦਕੁਸ਼ੀ ਕਰ ਲਈ।

 

ਖੇਤੀ ਕਰਕੇ ਚਲਾਉਂਦਾ ਸੀ ਘਰ ਦਾ ਗੁਜਾਰਾ

ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਗੁਰਦੀਪ ਸਿੰਘ ਕੋਲ 6 ਏਕੜ ਜ਼ਮੀਨ ਹੈ। ਉਹ ਇਸ ਜ਼ਮੀਨ 'ਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ। ਹਾਲ ਹੀ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਗੁਰਦੀਪ ਸਿੰਘ ਖੇਤਾਂ ਵਿੱਚ ਰਹਿ ਗਈ ਪਰਾਲੀ ਨੂੰ ਨਿਪਟਾਉਣ ਦਾ ਤਰੀਕਾ ਲੱਭ ਰਿਹਾ ਸੀ। ਜਦੋਂ ਉਸਨੂੰ ਆਲੇ ਦੁਆਲੇ ਦੇ ਖੇਤਰ ਵਿੱਚ ਪਰਾਲੀ ਨੂੰ ਸੰਭਾਲਣ ਲਈ ਕੋਈ ਢੁਕਵਾਂ ਕੁਝ ਨਹੀਂ ਮਿਲਿਆ, ਤਾਂ ਗੁਰਦੀਪ ਨੂੰ ਮਜ਼ਬੂਰਨ ਅੱਗ ਆਉਣ ਦਾ ਫੈਸਲਾ ਕਰਨਾ ਪਿਆ ਕਿਉਂਕਿ ਕਣਕ ਦੀ ਬਿਜਾਈ ਲਈ ਖੇਤਾਂ ਨੂੰ ਜਲਦੀ ਸਾਫ਼ ਕਰਨਾ ਜ਼ਰੂਰੀ ਸੀ। ਸੋਮਵਾਰ ਸਵੇਰੇ ਜਦੋਂ ਗੁਰਦੀਪ ਸਿੰਘ ਆਪਣੇ ਖੇਤ ਵਿੱਚ ਪਰਾਲੀ ਸਾੜ ਰਿਹਾ ਸੀ ਤਾਂ ਬਠਿੰਡਾ ਦੇ ਏਡੀਸੀ ਅਤੇ ਪੁਲਿਸ ਟੀਮ ਨੇ ਉੱਥੇ ਛਾਪਾ ਮਾਰਿਆ। ਸਰਕਾਰੀ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਖੇਤਾਂ ਵਿੱਚ ਖੜ੍ਹਾ ਗੁਰਦੀਪ ਸਿੰਘ ਡਰ ਗਿਆ ਅਤੇ ਉਥੋਂ ਭੱਜ ਗਿਆ।

 

ਸਰਕਾਰ ਤੋਂ ਮੁਆਵਜੇ ਦੀ ਮੰਗ

ਪੁਲਿਸ ਨੇ ਗੁਰਦੀਪ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਤਿਆਰੀ ਵੀ ਕਰ ਲਈ ਸੀ। ਜਿਵੇਂ ਹੀ ਗੁਰਦੀਪ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦੇ ਹੀ ਉਹ ਡਰ ਗਿਆ ਅਤੇ ਗ੍ਰਿਫਤਾਰੀ ਦੇ ਡਰ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।

ਇਹ ਵੀ ਪੜ੍ਹੋ

Tags :